ਕੈਨੇਡਾ: ਕਪਿਲ ਸ਼ਰਮਾ ਦੇ ਕੈਫੇ 'ਤੇ ਮੁੜ ਹੋਈ ਫਾਇਰਿੰਗ
ਟੋਰਾਂਟੋ/ਵੈਂਕੂਵਰ, 7 ਅਗਸਤ 2025 - ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿੱਚ ਸਥਿਤ ਕੈਫੇ 'ਤੇ ਇਕ ਵਾਰ ਫਿਰ ਗੋਲੀਬਾਰੀ ਹੋਈ ਹੈ। ਘਟਨਾ ਸਵੇਰੇ ਕਰੀਬ 4 ਵਜੇ ਵਾਪਰੀ, ਜਿਸ ਦੀ ਪੁਸ਼ਟੀ ਸਥਾਨਕ ਪੁਲਿਸ ਨੇ ਵੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਪਹਿਲਾਂ ਵੀ ਇਸ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਰ ਇਸ ਵਾਰੀ ਗੋਲੀਬਾਰੀ ਦੀ ਜ਼ਿੰਮੇਵਾਰੀ ਇੱਕ ਵੱਡੇ ਗੈਂਗ ਵੱਲੋਂ ਲਈ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਨਾ ਸਿਰਫ਼ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ, ਸਗੋਂ ਮੁੰਬਈ ਵਿੱਚ ਅਗਲੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਹੈ।