ਕੰਪਿਊਟਰ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਵਿਕਾਸ ਬਠਿੰਡਾ ਨੇ ਵੰਡੇ ਸਰਟੀਫਿਕੇਟ
ਅਸ਼ੋਕ ਵਰਮਾ
ਰਾਮਪੁਰਾ ਫੂਲ ,7 ਅਗਸਤ 2025: ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਯੂਥ ਲਾਇਬਰੇਰੀ ਵਿੱਚ ਮੇਰਾ ਪਿੰਡ 360 ਖਾਲਸਾ ਏਡ ਵੱਲੋਂ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਹੈ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਕੰਪਿਊਟਰ ਦੀ ਬੇਸਕ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕੰਪਿਊਟਰ ਦਾ ਕੋਰਸ ਪੂਰਾ ਕਰ ਚੁੱਕੇ ਬੱਚਿਆਂ ਨੂੰ ਵਧੀਕ ਡਿਪਟੀ ਕਮਿਸ਼ਨ ਮੈਡਮ ਕੰਚਨ ਆਈ ਏ ਐਸ ਨੇ ਸਰਟੀਫਿਕੇਟ ਵੰਡੇ।ਕੰਪਿਊਟਰ ਅਧਿਆਪਕ ਰਸਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੇ ਕੰਪਿਊਟਰ ਕੋਰਸ ਵਿੱਚ ਬੇਸਿਕ ਕੰਪਿਊਟਰ, ਐਡੀਟਿੰਗ, ਟੈਲੀ ਤੇ ਫੋਟੋਸ਼ਾਪ ਦੇ ਕੋਰਸ ਕਰਵਾਏ ਜਾਂਦੇ ਹਨ।
ਤੀਜੇ ਸੈਸ਼ਨ ਵਿੱਚ 27 ਵਿਦਿਆਰਥੀਆਂ ਨੇ ਕੰਪਿਊਟਰ ਕੋਰਸ ਵਿੱਚ ਭਾਗ ਲੈ ਕੇ ਆਪਣਾ ਕੋਰਸ ਪੂਰਾ ਕੀਤਾ । ਹਰ ਮਹੀਨੇ ਜਨਰਲ ਨੌਲੇਜ ਦਾ ਟੈਸਟ ਲਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਕੰਚਨ ਆਈ ਏ ਐਸ ਨੇ ਬੱਚਿਆਂ ਨੂੰ ਸਰਟੀਫਿਕੇਟ ਵੰਡਣ ਸਮੇਂ ਕਿਹਾ ਕਿ ਸੁਸਾਇਟੀ ਅਤੇ ਖਾਲਸਾ ਏਡ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਲੋੜਵੰਦ ਬੱਚਿਆਂ ਨੂੰ ਕੰਪਿਊਟਰ ਦੀ ਮੁਫਤ ਵਿੱਚ ਸਿਖਲਾਈ ਦੇ ਰਹੇ ਹਨ ਅਤੇ ਬੱਚਿਆਂ ਨੂੰ ਸਕਿੱਲ ਵਧਾਉਣ ਦੇ ਮੌਕੇ ਮਿਲ ਰਹੇ ਹਨ । ਸਾਡੇ ਬੱਚਿਆਂ ਨੂੰ ਨਵੇਂ ਯੁੱਗ ਦਾ ਹਾਣੀ ਬਣਨਾ ਪਵੇਗਾ।
ਦੱਸਣ ਯੋਗ ਹੈ ਕਿ ਮੇਰਾ ਪਿੰਡ 360 ਸੈਂਟਰ ਪਿੰਡ ਬੱਲ੍ਹੋ ਵਿਖੇ ਚਲਾਉਣ ਵਾਲੇ ਭੁਪਿੰਦਰ ਸਿੰਘ ਹੁੰਦਲ ਯੂ ਐਸ ਏ ਅਤੇ ਮੱਖਣ ਲਾਲ ਗਰਗ ਮੌੜ ਦਾ ਪੰਚਾਇਤ ਅਤੇ ਸੁਸਾਇਟੀ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਗ੍ਰਾਮ ਪੰਚਾਇਤ ਅਤੇ ਤਰਨਜੋਤ ਵੈੱਲਫੇਅਰ ਸੁਸਾਇਟੀ ਨੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਤੇ ਮਕਸਦ ਨਾਲ ਕ੍ਰਿਕਟ ਅਤੇ ਵਾਲੀਬਾਲ ਦੇ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਦਿੱਤਾ ਗਿਆ।
ਇਸ ਮੌਕੇ ਦੇ ਡਾਕਟਰ ਯਾਦਵਿੰਦਰ ਸਿੰਘ, ਪੰਚ ਕਰਮਜੀਤ ਸਿੰਘ, ਰਾਮ ਸਿੰਘ, ਹਾਕਮ ਸਿੰਘ, ਜਗਸੀਰ ਸਿੰਘ, ਹਰਬੰਸ ਸਿੰਘ, ਹਰਵਿੰਦਰ ਕੌਰ, ਰਣਜੀਤ ਕੌਰ ਅਤੇ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ, ਪਰਮਜੀਤ ਸਿੰਘ ਗੱਗੂ, ਅਵਤਾਰ ਸਿੰਘ ਟੌਫੀ ਨੰਬਰਦਾਰ, ਭੁਪਿੰਦਰ ਸਿੰਘ ਜਟਾਣਾ, ਲਾਇਬ੍ਰੇਰੀਅਨ ਰਾਜਵਿੰਦਰ ਕੌਰ, ਅਧਿਆਪਕ ਗੁਰਜੀਤ ਕੌਰ, ਪਰਮਜੀਤ ਸਿੰਘ ਪੰਚਾਇਤ ਸਕੱਤਰ ਅਤੇ ਮੈਂਗਲ ਸਿੰਘ ਹਾਜ਼ਰ ਸਨ।