ਪੰਜਾਬ ਦੇ ਨੇਤਾ-ਪੰਜਾਬ ਨਾਲ ਜੋੜਨ ਦੇ ਰੌਂਅ 'ਚ; ਪ੍ਰਤਾਪ ਬਾਜਵਾ 6 ਤੋਂ 12 ਅਗਸਤ ਤੱਕ ਨਿਊਜ਼ੀਲੈਂਡ ਦੌਰੇ 'ਤੇ ਪੁੱਜੇ
-ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਕੀਤਾ ਗਿਆ ਸਵਾਗਤ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 06 ਅਗੱਸਤ 2025-ਪੰਜਾਬ ਕਾਂਗਰਸ ਦੇ ਨੇਤਾ ਅਤੇ ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਆਸਟਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਵਿਖੇ ਪਹੁੰਚੇ। ਔਕਲੈਂਡ ਹਵਾਈ ਅੱਡੇ ਉਤੇ ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਵਰਕਰ ਅਤੇ ਹੋਰ ਲੋਕ ਪਹੁੰਚੇ। ਸਵਾਗਤ ਕਰਨ ਵੇਲੇ ਕਾਂਗਰਸ ਕਮੇਟੀ ਦੇ ਮੈਂਬਰ ਹਰਮਿੰਦਰ ਪ੍ਰਤਾਪ ਸਿੰਘ ਚੀਮਾ, ਭਵਦੀਪ ਸਿੰਘ (ਸਾਬਕਾ ਆਨਰੇਰੀ ਕੌਂਸਲੇਟ) ਦੀਪਕ ਸ਼ਰਮਾ, ਸਾਬਕਾ ਸਾਂਸਦ ਕੰਵਲਜੀਤ ਸਿੰਘ ਬਖਸ਼ੀ, ਰੰਜੇ ਸਿੱਕਾ, ਕਰਨੈਲ ਬੱਧਣ ਅਤੇ ਹੋਰ ਕਾਫੀ ਲੋਕ ਪਹੁੰਚੇ ਸਨ। ਅੱਜ ਸ਼ਾਮ ਨੂੰ ਉਨ੍ਹਾਂ ਦਾ ਪਹਿਲਾ ਪ੍ਰੋਗਰਾਮ ਭਵਦੀਪ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਸਵਾਗਤੀ ਰੂਪ ਵਿਚ ਰੱਖਿਆ ਗਿਆ। ਪ੍ਰਤਾਪ ਸਿੰਘ ਬਾਜਵਾ ਦੇ ਨਾਲ ਹਲਕਾ ਫਿਲੋਰ ਤੋਂ ਵਿਧਾਇਕ ਸ. ਵਿਕਰਮਜੀਤ ਸਿੰਘ ਚੌਧਰੀ ਵੀ ਪਹੁੰਚੇ ਹਨ। ਵਿਦੇਸ਼ ਵਸਦੇ ਪੰਜਾਬੀਆਂ ਨੂੰ ਪੰਜਾਬ ਨਾਲ ਜੋੜੀ ਰੱਖਣ ਲਈ ਸਮੇਂ-ਸਮੇਂ ਪੰਜਾਬ ਤੋਂ ਨੇਤਾ ਇਥੇ ਪੁੱਜਦੇ ਹਨ ਅਤੇ ਪ੍ਰਵਾਸੀ ਚੋਣਾ ਮੌਕੇ ਆਪਣਾ ਵੱਡਾ ਯੋਗਦਾਨ ਵੀ ਪਾਉਂਦੇ ਹਨ।