ਵਿਸ਼ੇਸ਼ CASO ਆਪਰੇਸ਼ਨ ਦੌਰਾਨ ਹੈਰੋਇਨ ਸਮੇਤ 4 ਨਸ਼ਾ ਤਸਕਰ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 7 ਅਗਸਤ 2025 - ਸਪੈਸ਼ਲ ਡੀ.ਜੀ.ਪੀ. ਸੀ.ਏ.ਡੀ. ਅਤੇ ਵੋਮਨ ਅਫੇਅਰਜ਼ ਪੰਜਾਬ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ, ਆਈ.ਪੀ.ਐਸ., ਦੀ ਅਗਵਾਈ ਹੇਠ ਲੁਧਿਆਣਾ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਵਿਸ਼ੇਸ਼ CASO (ਕੋਆਰਡੀਨੇਟਿਡ ਸਰਚ ਆਪਰੇਸ਼ਨ) ਆਪਰੇਸ਼ਨ ਚਲਾਇਆ ਗਿਆ। ਜਿਸ ਦੌਰਾਨ 350 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ. ਨੇ ਦੱਸਿਆ ਕਿ, ਹਰਪਾਲ ਸਿੰਘ ਪੀ.ਪੀ.ਐਸ. (ਡੀ.ਸੀ.ਪੀ. ਇਨਵੈਸਟੀਗੇਸ਼ਨ), ਅਮਨਦੀਪ ਸਿੰਘ ਬਰਾੜ ਪੀ.ਪੀ.ਐਸ. (ਏ.ਡੀ.ਸੀ.ਪੀ. ਇਨਵੈਸਟੀਗੇਸ਼ਨ), ਕੰਵਲਜੀਤ ਸਿੰਘ ਚਾਹਲ ਪੀ.ਪੀ.ਐਸ. (ਏ.ਡੀ.ਸੀ.ਪੀ. ਜੋਨ-3), ਅਸ਼ੋਕ ਕੁਮਾਰ ਪੀ.ਪੀ.ਐਸ. (ਏ.ਸੀ.ਪੀ. - ਪੀ.ਬੀ.ਆਈ.), ਰਜੇਸ਼ ਕੁਮਾਰ ਪੀ.ਪੀ.ਐਸ. (ਏ.ਸੀ.ਪੀ. ਲਾਇਸੈਂਸਿੰਗ) ਅਤੇ ਵੱਖ-ਵੱਖ ਥਾਣਿਆਂ ਅਤੇ ਯੂਨਿਟਾਂ ਦੇ ਪੁਲਿਸ ਕਰਮਚਾਰੀਆਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ CASO ਆਪਰੇਸ਼ਨ ਮਿਤੀ 06.08.2025 ਨੂੰ ਥਾਣਾ ਲਾਡੋਵਾਲ ਦੇ ਅਧੀਨ ਆਉਣ ਵਾਲੇ ਪਿੰਡ ਤਲਵੰਡੀ ਕਲਾ ਵਿਖੇ ਚਲਾਇਆ।ਇਸ ਸਰਚ ਆਪਰੇਸ਼ਨ ਦੌਰਾਨ ਨਸ਼ਾ ਤਸਕਰ ਕ੍ਰਿਸ਼ਨ ਕੁਮਾਰ ਪੁੱਤਰ ਗਣੇਸ਼ ਕੁਮਾਰ ਕੋਲੋਂ 145 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਸਦੇ ਖਿਲਾਫ ਮੁਕੱਦਮਾ ਨੰ: 75 ਮਿਤੀ 06.08.2025 ਅ/ਧ 21-B,-61-85 NDPS ਐਕਟ ਤਹਿਤ, ਸੰਦੀਪ ਕੌਰ ਪਤਨੀ ਕੁਲਦੀਪ ਰਾਮ ਉਰਫ ਕਾਲਾ ਕੋਲੋਂ 75 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਸਦੇ ਖਿਲਾਫ ਮੁਕੱਦਮਾ ਨੰ: 76, ਮਿਤੀ 06.08.2025, ਅ/ਧ 21-61-85 NDPS ਐਕਟ ਤਹਿਤ, ਦਵਿੰਦਰ ਸਿੰਘ ਉਰਫ ਰਾਜੂ ਪੁੱਤਰ ਸ਼ਿੰਦਾਂ ਸਿੰਘ ਕੋਲੋਂ 63 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਸਦੇ ਖਿਲਾਫ ਮੁਕੱਦਮਾ ਨੰ: 77 ਮਿਤੀ 06.08.2025, 21-61-85 NDPS ਐਕਟ ਤਹਿਤ ਅਤੇ ਕ੍ਰਿਸ਼ਨ ਸਿੰਘ ਪੁੱਤਰ ਸ਼ਿੰਦਾਂ ਸਿੰਘ ਕੋਲੋਂ 67 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਸਦੇ ਖਿਲਾਫ ਮੁਕੱਦਮਾ ਨੰ: 78 ਮਿਤੀ 06.08.2025, 21-61-85 NDPS ਐਕਟ ਤਹਿਤ ਥਾਣਾ ਲਾਡੋਵਾਲ ਵਿੱਚ ਦਰਜ ਰਜਿਸਟਰਡ ਕੀਤਾ। ਇਹਨਾਂ ਚਾਰਾਂ ਦੋਸ਼ੀਆਂ ਕੋਲੋਂ ਕੁੱਲ 350 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਹਨਾਂ ਤੋਂ ਪੁੱਛਗਿਛ ਜਾਰੀ ਹੈ।