ਭਗਵੰਤ ਮਾਨ ਵੀ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ
ਚੰਡੀਗੜ੍ਹ, 28 ਸਤੰਬਰ 2025- ਪੰਜਾਬੀ ਗਾਇਕ ਰਾਜਵੀਰ ਜਵੰਦਾ, ਜੋ ਕਿ ਬੀਤੇ ਦਿਨ ਇੱਕ ਖ਼ਤਰਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਹ ਲੰਘੀ ਸ਼ਾਮ ਤੋਂ ਮੋਹਾਲੀ ਦੇ ਹਸਪਤਾਲ ਵਿਖੇ ਦਾਖ਼ਲ ਹਨ, ਜਿੱਥੇ ਉਨ੍ਹਾਂ ਦੀ ਹਾਲਤ ਕਾਫ਼ੀ ਸੀਰੀਅਸ ਦੱਸੀ ਜਾ ਰਹੀ ਹੈ। ਜਵੰਦਾ ਦੀ ਸਿਹਤ ਦਾ ਹਾਲ ਜਾਨਣ ਵਾਸਤੇ ਸੀਐੱਮ ਭਗਵੰਤ ਮਾਨ ਵੀ ਮੋਹਾਲੀ ਦੇ ਫੋਰਟਿਸ ਹਸਪਤਾਲ ਪੁੱਜੇ ਹਨ, ਜਿੱਥੇ ਉਨ੍ਹਾਂ ਨੇ ਜਵੰਦਾ ਦੀ ਸਿਹਤ ਬਾਰੇ ਡਾਕਟਰਾਂ ਤੋਂ ਅਪਡੇਟ ਲਈ ਅਤੇ ਨਾਲ ਹੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ, ਉਹ ਜਲਦੀ ਠੀਕ ਹੋਣ।