ਕੈਲੀਫੋਰਨੀਆ: 5 ਮਹੀਨੇ ਦੀ ਜਾਂਚ ਤੋਂ ਬਾਅਦ 4 ਨੌਜਵਾਨ ਨਸ਼ੇ ਨਾਲ ਸੰਬੰਧਤ ਮਾਮਲੇ ’ਚ ਗ੍ਰਿਫ਼ਤਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਕਲੋਵਿਸ (ਕੈਲੀਫੋਰਨੀਆ)7 ਅਗਸਤ 2025- ਕਲੋਵਿਸ ਪੁਲਿਸ ਵਿਭਾਗ ਨੇ ਦੱਸਿਆ ਕਿ ਪੰਜ ਮਹੀਨੇ ਲੰਬੀ ਜਾਂਚ ਤੋਂ ਬਾਅਦ ਚਾਰ ਨੌਜਵਾਨਾਂ ਨੂੰ ਨਸ਼ਾ ਵੇਚਣ ਨਾਲ ਜੁੜੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਹੋਏ ਨੌਜਵਾਨਾਂ ਵਿੱਚ 25 ਸਾਲਾ ਜੇਰੇਮਿਆ ਗੋਨਜ਼ਾਲੇਜ਼, 27 ਸਾਲਾ ਜੋਨਾਥਨ ਸਿਮਾਵੋਂਗ, 25 ਸਾਲਾ ਗੁਰਸਿਮਰਨ ਮਹਾਲ ਅਤੇ 26 ਸਾਲਾ ਜੈਕਰੀ ਟੋਰਸ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਨਸ਼ੇ ਨਾਲ ਜੁੜੇ ਅਪਰਾਧਾਂ ਦੇ ਸੰਬੰਧ ਵਿੱਚ ਫਰੈਜ਼ਨੋ ਕਾਊਂਟੀ ਜੇਲ੍ਹ ’ਚ ਬੁੱਕ ਕੀਤਾ ਗਿਆ ਹੈ।