← ਪਿਛੇ ਪਰਤੋ
ਏਸ਼ੀਆ ਕੱਪ ਫਾਈਨਲ: ਪਾਕਿਸਤਾਨ ਦੀ ਟੀਮ 146 ’ਤੇ ਹੋਈ ਆਲ ਆਊਟ ਬਾਬੂਸ਼ਾਹੀ ਨੈਟਵਰਕ ਦੁਬਈ, 28 ਸਤੰਬਰ, 2025: ਏਸ਼ੀਆ ਕੱਪ ਟੀ 20 ਦੇ ਫਾਈਨਲ ਮੈਚ ਵਿਚ ਅੱਜ ਪਾਕਿਸਤਾਨ ਦੀ ਟੀਮ 146 ਦੌੜਾਂ ਕੇ ਆਲ ਆਊਟ ਹੋ ਗਈ। ਹਾਲਾਂਕਿ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਰਹੀ ਤੇ 9 ਓਵਰਾਂ ਵਿਚ ਇਕ ਵੀ ਵਿਕਟ ਨਹੀਂ ਡਿੱਗੀ ਪਰ ਜਦੋਂ ਵਿਕਟਾਂ ਡਿੱਗਣ ਲੱਗੀਆਂ ਤਾਂ ਝੜੀ ਹੀ ਲੱਗ ਗਈ ਤੇ 19.1 ਓਵਰਾਂ ਵਿਚ ਸਾਰੀ ਟੀਮ ਆਲ ਆਊਟ ਹੋ ਗਈ। ਹੁਣ ਭਾਰਤ ਨੂੰ ਜਿੱਤ ਵਾਸਤੇ 147 ਦੌੜਾਂ ਦੀ ਲੋੜ ਹੈ।
Total Responses : 659