ਨਰਕ ਭਰੀ ਜਿੰਦਗੀ ਜੀਅ ਰਹੇ ਕਈ ਬੇਸਹਾਰਾ ਲੋਕਾਂ ਨੂੰ ਦਿੱਤਾ ਨਵਾਂ ਜੀਵਨ
ਰੋਹਿਤ ਗੁਪਤਾ
ਗੁਰਦਾਸਪੁਰ : ਇਸ ਦੁਨੀਆਂ ਵਿਚ ਕਈ ਐਸੇ ਬੇਸਹਾਰਾ ਲੋਕ ਹਨ ਜਿਹਨਾਂ ਦਾ ਕੋਈ ਸਹਾਰਾ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣਾ ਜੀਵਨ ਸੜਕਾਂ ਉਪਰ ਬਤੀਤ ਕਰਨਾ ਪੈ ਰਿਹਾ ਹੈ ।ਕਈ ਲੋਕ ਪਾਗਲ ਹੋ ਚੁੱਕੇ ਸਨ ਅਤੇ ਕਈ ਲੋਕਾਂ ਦੀ ਹਾਲਾਤ ਕਾਫੀ ਖ਼ਰਾਬ ਸੀ ਇਨ੍ਹਾਂ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੀ ਹੈ ਗੁਰਦਾਸਪੁਰ ਦੇ ਦੀਨਾਨਗਰ ਦੀ ਸਰਬੱਤ ਦਾ ਭਲਾ ਸੇਵਾ ਸੰਸਥਾ ।ਇਥੋਂ ਦੇ ਨੌਜਵਾਨਾਂ ਨੇ ਸੇਵਾ ਭਾਵਨਾ ਨਾਲ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਲਈ ਇੱਕ ਆਸ਼ਰਮ ਵੀ ਬਣਾਇਆ ਹੈ ਜਿਸ ਵਿੱਚ ਇਸ ਵਕਤ 65 ਦੇ ਕਰੀਬ ਬੇਸਹਾਰਾ ਨੌਜਵਾਨ ਅਤੇ ਬਜ਼ੁਰਗ ਅਤੇ ਮਹਿਲਾਵਾਂ ਰਹਿ ਰਹੇ ਹਨ ਜਿਨ੍ਹਾਂ ਦੀ ਸੇਵਾ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ ਇਥੇ ਮੌਜੂਦ ਹਰ ਵਿਅਕਤੀ ਦੀ ਆਪਣੀ ਇੱਕ ਵੱਖਰੀ ਕਹਾਣੀ ਹੈ। ਸੰਸਥਾ ਨਾਲ ਜੁੜੇ ਸੇਵਾਦਾਰ ਇਹਨਾਂ ਨੂੰ ਲਿਆ ਕੇ ਆਪਣੇ ਹੱਥਾਂ ਨਾਲ ਖਾਣਾ ਖਿਵਾਉਦੇ ਅਤੇ ਨਹਾਉਂਦੇ ਧੋਂਦੇ ਵੀ ਹਨ
ਸੰਸਥਾ ਦੇ ਨੌਜਵਾਨ ਸੇਵਾਦਰ ਬਚਿੱਤਰ ਸਿੰਘ ਬਿੱਕਾ ਨੇ ਦੱਸਿਆ ਜਿਨ੍ਹਾਂ ਲੋਕਾਂ ਨੂੰ ਸਮਾਜ ਨਾਕਾਰ ਦਿੱਦਾ ਹੈ ਅਸੀ ਉਨ੍ਹਾਂ ਲੋਕਾਂ ਨੂੰ ਇੱਥੇ ਲੈਕੇ ਆ ਜਾਂਦੇ ਹਾਂ ਅਤੇ ਉਨ੍ਹਾਂ ਦੀ ਸੇਵਾ ਕਰਦੇ ਹਾਂ । ਇਸ ਮੋਕੇ ਉਨ੍ਹਾਂ ਨੇ ਦੱਸਿਆ ਕਿ ਅਸੀ ਦੋ ਦੋਸਤ ਰੱਲ ਕੇ ਇਹ ਸੇਵਾ ਕਰ ਰਹੇ ਹਾਂ ਅਤੇ ਇਸ ਆਸ਼ਰਮ ਨੂੰ ਚਲਦੇ 4 ਸਾਲਾ ਤੋਂ ਜ਼ਿਆਦਾ ਦਾ ਸਮਾਂ ਹੋ ਚੁਕਿਆ ਹੈ ਜਿਨ੍ਹਾਂ ਨੂੰ ਲੋਕ ਲਾਵਾਰਸ ਅਤੇ ਪਾਗਲ ਕਹਿ ਕੇ ਠੂਕਰਾ ਦਿੱਤਾ ਅਸੀ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਹੈ ।ਇਸ ਮੋਕੇ ਸਾਡੇ ਆਸ਼ਰਮ ਵਿੱਚ 65 ਤੋਂ ਜ਼ਿਆਦਾ ਲੋਕ ਰਹਿ ਰਹੇ ਹਨ ਅਤੇ 25 ਦੇ ਕਰੀਬ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰ ਚੁੱਕੇ ਹਾਂ ਅਤੇ 50 ਦੇ ਕਰੀਬ ਲੋਕਾਂ ਨੂੰ ਠੀਕ ਕਰਕੇ ਉਨ੍ਹਾਂ ਦੇ ਘਰਾਂ ਵਿਚ ਭੇਜ ਚੁੱਕੇ ਹਾ। ਇਸ ਮੋਕੇ ਤੇ ਇਨ੍ਹਾਂ ਦੀ ਸੇਵਾ ਨਾਲ ਠੀਕ ਹੋਏ ਲੋਕਾਂ ਨੇ ਦੱਸਿਆ ਕੇ ਜਦੋਂ ਅਸੀ ਜਦੋ ਇੱਥੇ ਆਏ ਸੀ ਓਦੋਂ ਸਾਡੀ ਹਾਲਾਤ ਕਾਫੀ ਖ਼ਰਾਬ ਸੀ ਹੁਣ ਅਸੀਂ ਕਾਫੀ ਠੀਕ ਹੋ ਚੁੱਕੇ ਹਾ ਅਤੇ ਅਸੀ ਠੀਕ ਹੋਕੇ ਇਸੇ ਆਸ਼ਰਮ ਵਿੱਚ ਦੂਸਰੇ ਲੋਕਾਂ ਦੀ ਸੇਵਾ ਕਰ ਰਹੇ ਹਾਂ