AAP ਦਾ ਸੰਗਠਨ ਹੋਇਆ ਹੋਰ ਮਜਬੂਤ, ਹਲਕੇ ਵਿਚ ਵੱਖ ਵੱਖ ਵਿੰਗਾਂ ਦੀਆਂ ਹੋਈਆਂ ਨਿਯੁਕਤੀਆਂ
* 38.5 ਏਕੜ ਜਮੀਨ ’ਚ 450 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ-ਵਿਧਾਇਕ ਮਾਲੇਰਕੋਟਲਾ
* ਰੰਗਲੇ ਪੰਜਾਬ ਦੀ ਉਸਾਰੀ ਲਈ ਸਿਹਤ,ਸਿੱਖਿਆ ਅਤੇ ਖੇਡ ਦਾ ਵਿਸੇ਼ਸ ਸਥਾਨ
* ਕਿਹਾ,ਆਮ ਆਦਮੀ ਪਾਰਟੀ ਦੀ ਇੱਕੋ ਇਕ ਸੋਚ – ਲੋਕਾਂ ਦੀ ਨਿਸ਼ਪੱਖ ਸੇਵਾ
* ਸਥਾਨਕ ਵਿਧਾਇਕ ਨੇ ਮਾਲੇਰਕੋਟਲਾ ਦੀ ਨਵ ਨਿਯੁਕਤ ਮਹਿਲਾ ਵਿੰਗ ਪ੍ਰਧਾਨ ਅਤੇ ਕੁਆਰਡੀਨੇਟਰਾਂ ਨੂੰ ਦਿੱਤੀ ਵਧਾਈ
ਮਾਲੇਰਕੋਟਲਾ 7 ਅਗਸਤ :
ਮਾਲੇਰਕੋਟਲਾ ਦੇ ਵਿਧਾਇਕ ਡਾ ਜਮੀਲ ਉਰ ਰਹਿਮਾਨ ਨੇ ਮਹਿਲਾ ਵਿੰਗ ਮਲੇਰਕੋਟਲਾ ਦੀ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਮੰਜੂ ਹਰਕਿਰਨ ਕੌਰ ਨੂੰ ਪੱਤਰਕਾਰਾਂ ਦੇ ਰੁ-ਬ-ਰੂ ਹੁੰਦਿਆਂ ਵਧਾਈ ਦਿੱਤੀ ਅਤੇ ਹਾਈ ਕਮਾਂਡ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਈ ਹੌਸਲਾ ਅਫਜਾਈ ਕੀਤੀ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਗੁਰਮੀਤ ਸਿੰਘ ਬੁਰਜ,ਮਹਿਲਾ ਵਿੰਗ ਮਾਲੇਰਕੋਟਲਾ ਦੀ ਕੁਆਰਡੀਨੇਟਰ ਮੁਮਤਾਜ ਅਤੇ ਹਲਕਾ ਅਮਰਗੜ੍ਹ ਦੀ ਕੁਆਰਡੀਨੇਟਰ ਸਮਸਾਦ ਰਾਏ ਵੀ ਮੌਜੂਦ ਸਨ ।
ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਸੀਨੀਅਰ ਲੀਡਰਸ਼ਿਪ ਵੱਲੋਂ ਵੱਖ ਵੱਖ ਵਿੰਗਾ ਤੇ ਨਿਯੁਕਤੀਆਂ ਕਰਨ ਤੇ ਆਮ ਆਦਮੀ ਪਾਰਟੀ ਦਾ ਸੰਗਠਨ ਹੋਰ ਮਜਬੂਤ ਹੋਇਆ ਹੈ| ਉਹਨਾਂ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਨੂੰ ਲਗਾਤਾਰ ਮਜਬੂਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਹੋਰ ਮਜਬੂਤ ਕਰਨ ਲਈ ਜਿਥੇ ਮੰਜੂ ਹਰਕਿਰਨ ਕੌਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ,ਉੱਥੇ ਹੀ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਖੇ ਮਮਤਾਜ ਨੂੰ ਕੁਆਰਡੀਨੇਟਰ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਵਿਖੇ ਸਮਸਾਦ ਰਾਏ ਨੂੰ ਮਹਿਲਾ ਵਿੰਗ ਦੀ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤੇ ਚੱਲਣ ਲਈ ਕਿਹਾ |
ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਮਾਲੇਰਕੋਟਲਾ ਧਰਮ ਨਿਰਪੱਖਤਾ ਅਤੇ ਮਿਹਨਤਕਸ਼ ਲੋਕਾਂ ਸਦਕਾ ਦੁਨੀਆ ਵਿੱਚ ਆਪਣੀ ਨਵੇਕਲੀ ਪਛਾਣ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਦੇਣ ਅਤੇ ਲੋਕਾਂ ਨੂੰ ਮਿਆਰੀ ਡਾਕਟਰੀ ਸਹੂਲਤਾਂ ਯਕੀਨੀ ਬਣਾਉਣ ਲਈ 38.5 ਏਕੜ ਡਿਫੈਂਸ ਗਰਾਊਂਡ ਵਿਖੇ ਕਰੀਬ 450 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨਿਰਮਾਣ ਕਾਰਜ ਜਲਦੀ ਹੀ ਸ਼ੁਰੂ ਹੋਵੇਗਾ ਅਤੇ ਡਿਫੈਂਸ ਗਰਾਊਂਡ ਵਿਖੇ ਹੀ 150 ਬੈਂਡ ਦਾ ਈ.ਐਸ.ਆਈ ਹਸਪਤਾਲ ਵੀ ਉਸਾਰਿਆ ਜਾ ਰਿਹਾ ਹੈ। ਪੱਤਰਕਾਰਾਂ ਦੇ ਜ਼ਿਲ੍ਹਾ ਪ੍ਰਸਾਸਨਿਕ ਕੰਪਲੈਕਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਲਦ ਹੀ ਕਰੀਬ 111 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਦੇ ਨਿਰਮਾਣ ਲਈ ਨੌਜਵਾਨਾਂ ਨੂੰ ਲਾਇਬ੍ਰੇਰੀ ਅਤੇ ਖੇਡ ਮੈਦਾਨਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਘਰਾਂ ਦੇ ਨੇੜੇ ਲੋੜਵੰਦ ਨੂੰ ਚੰਗੀ ਸਿਹਤ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਲਈ ਕਰੀਬ 11 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਇੱਕ ਜ਼ਿਲ੍ਹਾ ਪੱਧਰੀ ‘ਤੇ ਅਤੇ 12 ਪਿੰਡਾਂ ‘ਚ ਲਾਇਬਰੇਰੀਆਂ ਦੀ ਉਸਾਰੀਆਂ ਕੀਤੀਆਂ