ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਮਨਾਈ ਪਿਕਨਿਕ ਅਤੇ ਮਾਣਿਆ ਡੋਮ ਥਿਏਟਰ ਦਾ ਆਨੰਦ’
ਅਸ਼ੋਕ ਵਰਮਾ
ਭਗਤਾ ਭਾਈ, 7 ਅਗਸਤ 2025 :'ਦ ਆਕਸਫੋਰਡ ਸਕੂਲ ਆਫ ਐਜ਼ੁਕੇਸ਼ਨ' ਇੱਕ ਅਜਿਹੀ ਮਾਣਮੱਤੀ ਸੰਸਥਾ ਹੈ ਜੋ ਬੱਚਿਆ ਦੀ ਬਹੁਪੱਖੀ ਅਗਵਾਈ ਕਰਨ ਲਈ ਹਰ ਭਰਪੂਰ ਯਤਨ ਕਰਦੀ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵ-ਪੱਖੀ ਵਿਕਾਸ ਹੋ ਸਕੇ।ਬੀਤੇ ਦਿਨੀਂ ਸਕੂਲ ਵਿੱਚ ਹੀ ਨਰਸਰੀਂ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ ਦੋ – ਰੋਜ਼ਾ ਪਿਕਨਿਕ ‘ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਾਟਰ ਪਾਰਕ ਅਤੇ ਝੁਲੇ ਸ਼ਾਮਿਲ ਕੀਤੇ ਗਏ । ਵਾਟਰ ਪਾਰਕ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵਾਟਰ ਸਲਾਈਡਜ਼ ਸ਼ਾਮਿਲ ਸਨ , ਜੋ ਬੱਚਿਆਂ ਦਾ ਮਨ ਮੋਹ ਰਹੀਆਂ ਸਨ। ਇਸ ਤੋਂ ਬਿਨ੍ਹਾਂ ਬੱਚਿਆਂ ਲਈ ਰੋਪ- ਕਲਾਇੰਬ, ਕਈ ਤਰ੍ਹਾਂ ਦੇ ਝੁਲੇ , ਨਿਸ਼ਾਨਾ ਲਾਉਣ ਵਾਲੀ ਗੇਮ , ਆਦਿ ਗੇਮਾਂ ਵੀ ਸਨ , ਜਿਨ੍ਹਾਂ ਦਾ ਬੱਚਿਆਂ ਨੇ ਭਰਪੂਰ ਲੁਤਫ ਉਠਾਇਆਂ । ਇਸ ਪਿਕਨਿਕ ਦਾ ਆਨੰਦ ਮਾਣਦੇ ਅਤੇ ਡਾਂਸ ਕਰਦੇ ਬੱਚੇ ਬੇਹੱਦ ਖੁਸ਼ ਨਜਰ ਆ ਰਹੇ ਸਨ।
ਜਿੱਥੇ ਨੰਨ੍ਹੇ ਬੱਚਿਆਂ ਨੇ “ਪਿਕਨਿਕ” ਮਨਾਈ , ਉੱਥੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਹੀ “ ਸਪੇਸ ਦਾ ਸਫਰ “ ਡੋਮ ਥਿਏਟਰ ਵਿੱਚ ਕਰਵਾਇਆਂ ਗਿਆ। ਇਹ “ਸਪੇਸ ਦਾ ਸਫਰ” ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਿਤ ਹੋਵੇਗਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਹਮੇਸ਼ਾ ਅਜਿਹੀਆਂ ਕੋਸ਼ਿਸ਼ਾ ਕੀਤੀਆਂ ਜਾਦੀਆਂ ਹਨ , ਜਿਨ੍ਹਾਂ ਦਾ ਵਿਦਿਆਰਥੀਆਂ ਨੂੰ ਬੋਧਿਕ ਲਾਭ ਹੋਵੇ ।“ ਸਪੇਸ ਦਾ ਸਫਰ “ਵਿਦਿਆਰਥੀਆਂ ਵਿੱਚ ਰੁਚੀ ਪੈਦਾ ਕਰੇਗਾ ਅਤੇ ਜਿਸ ਦੇ ਆਉਣ ਵਾਲੇ ਸਮੇ ਵਿੱਚ ਬਿਹਤਰ ਨਤੀਜੇ ਨਿਕਲਣਗੇ ।
ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕੀਤੇ ਜਾਂਦੇ ਯਤਨ ਸਾਡੇ ਲਈ ਬੇਹੱਦ ਲਾਹੇਵੰਦ ਹੁੰਦੇ ਹਨ । ਜਿੱਥੇ ਇਹਨਾਂ ਯਤਨਾਂ ਕਾਰਨ ਅਸੀਂ ਆਨੰਦ ਮਾਣਦੇ ਹਾਂ , ਉੱਥੇ ਅਸੀਂ ਆਪਣੇ ਆਪ ਨੂੰ ਬੌਧਿਕ ਤੌਰ ਤੇ ਤਰਾਸ਼ਦੇ ਵੀ ਹਾਂ। ਇਸ ਸਮੇਂ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ: ਹਰਦੇਵ ਸਿੰਘ ਬਰਾੜ ( ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਸ:ਹਰਗੁਰਪ੍ਰੀਤ ਸਿੰਘ ਗਗਨ ਬਰਾੜ ( ਚੇਅਰਮੈਨ), ਸ:ਗੁਰਮੀਤ ਸਿੰਘ ਗਿੱਲ (ਪ੍ਰਧਾਨ), ਸ: ਪਰਮਪਾਲ ਸਿੰਘ ਸ਼ੈਰੀ (ਵਾਈਸ ਚੇਅਰਮੈਨ), ਅਤੇ ਸ: ਰਮਨਦੀਪ ਸਿੰਘ ਅਤੇ ਸਾਰੇ ਕੁਆਰਡੀਨੇਟਰਜ਼ ਵੀ ਇਸ ਮੌਕੇ ਮੌਜ਼ੂਦ ਸਨ।