ਨਗਰ ਨਿਗਮ ਦੇ ਨੋਟਿਸ ਬੋਰਡ ’ਤੇ ਬੈਸਟ ਕਰਮਚਾਰੀ ਦੀ ਲਗਾਈ ਜਾਵੇਗੀ ਫੋਟੋ
ਰੋਹਿਤ ਗੁਪਤਾ
ਬਟਾਲਾ, 7 ਅਗਸਤ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ.ਕਮਿਸ਼ਨਰ ਨਗਰ ਨਿਗਮ ਬਟਾਲਾ ਵਲੋਂ ਵੱਡਾ ਤੇ ਖਾਸ ਉਪਰਾਲਾ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਪੋਰੇਸ਼ਨ ਵਿਖੇ ਜਿੰਨੇ ਵੀ ਆਊਟਸੋਰਸ ਕਰਮਚਾਰੀ ਹਨ, ਜਿਨਾਂ ਵਿੱਚ ਸਫਾਈ ਸੇਵਕ, ਮਾਲੀ, ਸੇਵਾਦਾਰ, ਡਾਟਾ ਐਂਟਰੀ ਆਪਰੇਟਰ-ਕਮ-ਕਲਰਕ, ਕੂੜੇ ਢੋਹਣ ਵਾਲੀਆਂ ਗੱਡੀਆਂ ਦੇ ਡਰਾਈਵਰ, ਫਾਇਰ ਬਿ੍ਰਗੇਡ ਗੱਡੀਆਂ ਦੇ ਡਰਾਈਵਰ ਅਤੇ ਫਾਇਰ ਬਿ੍ਰਗੇਡ ਕਰਮਚਾਰੀ ਸ਼ਾਮਲ ਹਨ।
ਉਨਾਂ ਅੱਗੇ ਦੱਸਿਆ ਕਿ ਇਹ ਆਊਟਸੋਰਸ ਕਰਮਚਾਰੀ ਵੀ ਬਾਕੀ ਕਰਮਚਾਰੀਆਂ ਦੀ ਤਰਾਂ ਬਹੁਤ ਚੰਗੀ ਤਰਾਂ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਲਈ ਇਨਾਂ ਆਊਟਸੋਰਸ ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਹੋਰ ਜ਼ਿਆਦਾ ਮੋਟੀਵੇਟ ਕਰਨ ਅਤੇ ਹੱਲਾਸ਼ੇਰੀ ਦੇਣ ਦੇ ਮੰਤਵ ਨਾਲ ਕਾਰਪੋਰੇਸ਼ਨ ਵਲੋਂ ਇਕ ਕਮੇਟੀ ਗਠਿਤ ਕਰਕੇ ਹਰ ਮਹੀਨੇ ਇੱਕ ਕਰਮਚਾਰੀ ਨੂੰ ‘ਬੈਸਟ ਇੰਪਲਾਈ ਆਫ ਦਾ ਮੰਥ’ (Best Employee of the Month-ਮਹੀਨਾ ਦਾ ਬੈਸਟ ਕਰਮਚਾਰੀ) ਘੋਸ਼ਿਤ ਕਰਕੇ ਉਸਨੂੰ ਸਨਮਾਨਿਤ ਕੀਤਾ ਜਾਵੇਗਾ। ਜਿਸ ਵਿੱਚ ਉਸ ਕਰਮਚਾਰੀ ਦੇ ਡਿਊਟੀ ਪ੍ਰਤੀ ਸਾਰੇ ਮਾਪਢੰਡਾਂ ਨੂੰ ਮੁੱਖ ਰੱਖ ਕੇ ਉਸਨੂੰ ਸਨਮਾਨ ਵਜੋਂ ਇੱਕ ਮੈਮੰਟੋ ਅਤੇ 10,000 ਰੁਪਏ ਦਾ ਚੈੱਕ ਦਿੱਤਾ ਜਾਵੇਗਾ ਤਾਂ ਜੋ ਕਰਮਚਾਰੀ ਨੂੰ ਕੰਮ ਪ੍ਰਤੀ ਹੋਰ ਹੱਲਾਸਸ਼ਰੀ ਅਤੇ ਕੰਮ ਪ੍ਰਤੀ ਨਿਸ਼ਠਾ ਦੀ ਭਾਵਨਾ ਪੈਦਾ ਹੋਵੇ।
ਉਨਾਂ ਦੱਸਿਆ ਕਿ ਸਨਮਾਨਿਤ ਕੀਤੇ ਕਰਮਚਾਰੀ ਦੀ ਸਨਮਾਨ ਵਜੋਂ ਇੱਕ ਫੋਟੋ, ਕਮਿਸ਼ਨਰ ਨਗਰ ਨਿਗਮ ਦਫਤਰ ਦੇ ਬਾਹਰ ਨੋਟਿਸ ਬੋਰਡ ’ਤੇ ਲਗਾਈ ਜਾਵੇਗੀ। ਉਨ ਦੱਸਿਆ ਕਿ ਹਰ ਮਹੀਨੇ ਪਹਿਲੀ ਤਾਰੀਕ ਤੋਂ ਲੈ ਕੇ ਮਹੀਨੇ ਦੀ ਆਖਰੀ ਤਰੀਕ ਤੱਕ ਉਸ ਕਰਮਚਾਰੀ ਦੀ ਫੋਟੋ ਲਗਾਈ ਜਾਵੇਗੀ ਅਤੇ ਉਸਦੀ ਫੋਟੋ ਦੇ ਹੇਠਾਂ ਲਿਖਿਆ ਜਾਵੇਗ ਕਿ ਇਹ ਕਰਮਚਾਰੀ ਮਹੀਨੇ ਦਾ ਸਭ ਤੋਂ ਵਧੀਆ ਕਰਮਚਾਰੀ ਹੈ।
ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਇੱਕ ਟੀਮ ਵਜੋਂ ਬਟਾਲਾ ਸ਼ਹਿਰ ਨੂੰ ਕੂੜਾ ਮੁਕਤ, ਸਾਫ਼-ਸੁਥਰਾ ਅਤੇ ਹਰਿਆ ਭਰਿਆ ਰੱਖ ਸਕੀਏ ਅਤੇ ਬਟਾਲਾ ਸ਼ਹਿਰ ਦੇ ਲੋਕ ਇੱਕ ਸਾਫ਼ ਸੁਥਰੇ ਵਾਤਾਵਰਣ ਵਿੱਚ ਰਹਿਣ-ਸਹਿਣ ਦਾ ਅਨੰਦ ਮਾਣ ਸਕਣ।
ਇਸ ਮੌਕੇ ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਕਰਨ ਤਾਂ ਜੋ ਅਸੀਂ ਸਾਰੇ ਰਲ ਮਿਲ ਕੇ ਆਪਣੇ ਸ਼ਹਿਰ ਬਟਾਲਾ ਨੂੰ ਸੁੰਦਰ ਤੇ ਖੂਬਸੂਰਤ ਬਣਾ ਸਕੀਏ।