ਸੈਮੀਨਾਰ ਦਾ ਦ੍ਰਿਸ਼
ਦੀਦਾਰ ਗੁਰਨਾ
ਖੰਨਾ, 23 ਜੁਲਾਈ 2025 : ਖੰਨਾ ਪੁਲਿਸ ਦੇ PPMM (Punjab Police Mahila Mitra) ਯੂਨਿਟ ਵੱਲੋਂ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਥਾਵਾਂ, ਸਕੂਲਾਂ ਅਤੇ ਸਥਾਨਕ ਸਮੂਹਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ , ਇਹ ਸੈਮੀਨਾਰ "ਸਾਂਝ ਸ਼ਕਤੀ ਪ੍ਰੋਜੈਕਟ" ਦੇ ਤਹਿਤ ਕਰਵਾਏ ਗਏ, ਜਿਸ ਵਿੱਚ ਮੁੱਖ ਤੌਰ 'ਤੇ ਘਰੇਲੂ ਹਿੰਸਾ, ਔਰਤਾਂ ਅਤੇ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ, ਅਤੇ ਸਾਈਬਰ ਕਰਾਈਮ ਵਰਗੇ ਸੰਵੇਦਨਸ਼ੀਲ ਮਾਮਲਿਆਂ 'ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ
ਪੁਲਿਸ ਟੀਮਾ ਵੱਲੋਂ ਲੋਕਾਂ ਜਾਣਕਾਰੀ ਦਿੱਤੀ ਜਾ ਰਹੀ ਕਿ ਜੇਕਰ ਉਹ ਕਿਸੇ ਵੀ ਤਰ੍ਹਾਂ ਦੀ ਘਰੇਲੂ ਹਿੰਸਾ ਜਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ, ਤਾਂ ਉਹ ਪੁਲਿਸ ਹੈਲਪਲਾਈਨ ਨੰਬਰ 112 ਜਾਂ ਸਾਈਬਰ ਕ੍ਰਾਈਮ ਰਿਪੋਰਟ ਕਰਨ ਲਈ ਨੰਬਰ 1930 'ਤੇ ਫ਼ੋਨ ਕਰ ਸਕਦੇ ਹਨ , ਇਸ ਮੁਹਿੰਮ ਦਾ ਮਕਸਦ ਹੈ ਕਿ ਲੋਕਾਂ, ਖਾਸ ਕਰਕੇ ਮਹਿਲਾਵਾਂ ਅਤੇ ਨੌਜਵਾਨਾਂ ਵਿੱਚ ਇਹ ਜਾਗਰੂਕਤਾ ਪੈਦਾ ਕਰਨਾ