ਹਲਵਾਰਾ ਏਅਰਪੋਰਟ ਦੇ ਉਦਘਾਟਨ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ, ਨਾ ਕੋਈ ਤਰੀਕਾ ਹੋਇਆ ਤੇ ਇਸ ਨੂੰ ਮੁਲਤਵੀ ਕਰਨ ਦਾ ਸਵਾਲ ਹੀ ਕਿੱਥੋਂ ਪੈਦਾ ਹੋਇਆ: MP ਅਮਰ ਸਿੰਘ
ਚੰਡੀਗੜ੍ਹ, 23 ਜੁਲਾਈ 2025 - ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਐਮਪੀ ਡਾਕਟਰ ਅਮਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਹਲਵਾਰੇ ਏਅਰਪੋਰਟ ਦੇ ਉਦਘਾਟਨ ਜਾਂ ਸ਼ੁਰੂ ਕਰਨ ਦੀ ਕੋਈ ਅਜੇ ਤਜਵੀਜ ਜਾਂ ਫੈਸਲਾ ਨਹੀਂ ਹੋਇਆ ਅਤੇ ਨਾ ਹੀ ਇਸ ਦੇ ਉਦਘਾਟਨ ਦੀ ਕੋਈ ਤਾਰੀਖ ਤੈਅ ਹੋਈ ਸੀ ਇਸ ਲਈ ਇਸ ਨੂੰ ਮੁਲਤਵੀ ਕਰਨ ਦੀਆਂ ਰਿਪੋਰਟਾਂ ਖਬਰਾਂ ਨਿਰਮੂਲ ਹਨ।
ਅੱਜ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਉਹ ਹਲਕੇ ਦੇ ਐਮਪੀ ਹੋਣ ਕਰਕੇ ਉਸ ਹਲਵਾਰਾ ਏਅਰਪੋਰਟ ਦੀ ਸਿਵਲੇਵੀਏਸ਼ਨ ਕਮੇਟੀ ਦੇ ਮੁਖੀ ਹਨ ਅਤੇ ਲੁਧਿਆਣੇ ਦੇ ਲੋਕ ਸਭਾ ਮੈਂਬਰ ਰਾਜਾ ਅਮਰਿੰਦਰ ਵੜਿੰਗ ਉਸਦੇ ਕੋ ਕਨਵੀਨਰ ਹਨ ਜੋ ਵੀ ਫੈਸਲਾ ਜਾਂ ਇਸ ਨੂੰ ਸ਼ੁਰੂ ਕਰਨ ਬਾਰੇ ਕੋਈ ਵੀ ਤਜਵੀਜ ਜਾਂ ਕੋਈ ਤਾਰੀਖ ਮਿਥੀ ਜਾਏਗੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਸੂਚਨਾ ਮਿਲੇਗੀ ਉਹਨਾਂ ਕਿਹਾ ਕਿ ਅੱਜ ਤੱਕ ਇਸ ਸਬੰਧ ਵਿੱਚ ਉਹਨਾਂ ਕੋਲ ਕੋਈ ਵੀ ਜਾਣਕਾਰੀ ਸਿਵਿਲ ਏਵੀਏਸ਼ਨ ਮਹਿਕਮੇ ਵੱਲੋਂ ਨਹੀਂ ਦਿੱਤੀ ਗਈ ਕਿ ਹਲਵਾਰਾ ਏਅਰਪੋਰਟ ਕਦੋਂ ਚਾਲੂ ਕੀਤਾ ਜਾਏਗਾ ਉਹਨਾਂ ਕੋਲ ਅਜਿਹੀ ਕੋਈ ਸੂਚਨਾ ਹੈ ਕਿ ਪ੍ਰਧਾਨ ਮੰਤਰੀ ਦਾ ਕੋਈ ਪ੍ਰੋਗਰਾਮ ਇਸ ਏਅਰਪੋਰਟ ਨੂੰ ਵਰਚੁਅਲੀ ਉਦਘਾਟਨ ਕਰਨ ਦਾ ਕੋਈ ਬਣਿਆ ਸੀ ਉਹਨਾਂ ਇਸ ਗੱਲ ਤੇ ਹੈਰਾਨੀ ਜਾਹਿਰ ਕੀਤੀ ਕਿ ਪਤਾ ਨਹੀਂ ਇਹ ਗੱਲ ਕਿਸ ਤਰ੍ਹਾਂ ਫੈਲਾਈ ਗਈ ਕਿ 27 ਜੁਲਾਈ ਨੂੰ ਇਸ ਏਅਰਪੋਰਟ ਦਾ ਪ੍ਰਧਾਨ ਮੰਤਰੀ ਵਰਚੁਅਲ ਤੌਰ ਤੇ ਉਦਘਾਟਨ ਕਰਨਗੇ ਜਦੋਂ ਕਿ ਅਜਿਹੀ ਕੋਈ ਵੀ ਤਜਵੀਜ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ।