‘ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਦੀ ਰਿਸਰਚ ਪੇਪਰ ਵਿੱਚ ਅਹਿਮ ਪ੍ਰਾਪਤੀ
ਅਸ਼ੋਕ ਵਰਮਾ
ਭਗਤਾ ਭਾਈ, 23 ਜੁਲਾਈ 2025 : ‘ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ’ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ ਜਿਸਦੇ ਵਿਦਿਆਰਥੀ ਆਏ ਦਿਨ ਨਵੀਂਆਂ ਪ੍ਰਾਪਤੀਆਂ ਕਰਦੇ ਹੋਏ ਇਸ ਸੰਸਥਾ ਦੇ ਨਾਮ ਨੂੰ ਰੌਸ਼ਨਾਉਂਦੇ ਹਨ।ਇਸ ਸੰਸਥਾ ਦੇ ਵਿਦਿਆਰਥੀ ਅਕਾਦਮਿਕ ਪੱਖ ਦੇ ਨਾਲ-ਨਾਲ ਹੋਰ ਹਰ ਅਜਿਹੀ ਗਤੀਵਿਧੀ ਵਿੱਚ ਹਿੱਸਾ ਲੈਂਦੇ ਹਨ ਜੋ ਅੱਗੇ ਜਾ ਕੇ ਉਹਨਾਂ ਦੇ ਭਵਿੱਖ ਨੂੰ ਉਜਵਲ ਕਰਨ ਵਿੱਚ ਸਹਾਈ ਹੁੰਦੇ ਹਨ।
ਆਕਸਫੋਰਡ ਦੇ ਗਿਆਰਵ੍ਹੀਂ ਅਤੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀ ਦਿਵਾਂਸ਼ੀ, ਜੈਸਮੀਨ ਕੌਰ,ਪ੍ਰਾਂਯਸ ਬਾਂਸਲ, ਰਮਨਦੀਪ ਕੌਰ, ਖੁਸ਼ਪ੍ਰੀਤ ਕੌਰ, ਨੇ ਲਵਲੀ ਪੋ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਛੇਵੀਂ ਇੰਟਰਨੈਸ਼ਨਲ ਕਾਨਫਰੰਂਸ ਆਨ “ਰੀਸੈਂਟ ਅਡਵਾਂਸ ਇੰਨ ਫੰਡਾਮੈਂਟਲ ਐਂਡ ਅਪਲਾਈਡ ਸਾਇੰਸਜ” ਲਵਲੀ ਪੋ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਡਾ. ਸੰਦੀਪ ਪਾਟਿਲ,ਫਾਊਂਡਰ ਅਤੇ, ਈ.ਸਪਿੱਨ ਨੈਨੋਟਿੱਕ ਪ੍ਰਾਈਵੇਟ ਲਿਮਟਿਡ-ਡਾ.ਭਾਨੂ ਨਿਉਪੇਨ,ਤ੍ਰਿਭਵਨ ਯੂਨੀਵਰਸਿਟੀ ,ਨੇਪਾਲ ਡਾ.ਲਿਥੀਪੋਨ ਜ਼ੀਰੇਪਨ, ਪ੍ਰਿੰਸ ਆਫ਼ ਸੌਂਗਕਲਾ ਯੂਨੀਵਰਸਿਟੀ ਥਾਈਲੈਂਡ,ਡਾ. ਸੁਨੀਲ ਮੌਹੀਆ, ਯੂਨੀਵਰਸਿਟੀ ਆਫ਼ ਨਿਜ਼ਵਾ,ਸਲਤਨਤ ਆਫ਼ ਓਮਾਨ ਦੇ ਸਹਿਯੋਗ ਨਾਲ ਕੌਮਾਂਤਰੀ ਕਾਨਫਰੰਸ ਵਿੱਚ ਹਿੱਸਾ ਲਿਆ ਸੀ।
ਇਸ ਸੰਸਥਾ ਦੇ ਵਿਦਿਆਰਥੀਆਂ ਨੇ ਇਸ ਕਾਨਫਰੰਸ ਵਿੱਚ “ਪਿਓਰ ਫਲੋ ਵਾਟਰ ਸਿੰਕ ਟੈੱਕ” ਉੱਤੇ ਆਪਣਾ ਰਿਸਰਚ ਪੇਪਰ ਪੇਸ਼ ਕੀਤਾ ਸੀ।ਇਹ ਸੰਸਥਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਬੁਹ ਗਿਣਤੀ ਰਿਸਰਚ ਪੇਪਰਾਂ ਵਿੱਚੋਂ ਚੁਣੇ ਗਏ ਰਿਸਰਚ ਪੇਪਰਾਂ ਵਿੱਚੋਂ ਇੱਕ ਪੇਪਰ ਇਸ ਸੰਸਥਾ ਦੇ ਵਿਦਿਆਰਥੀਆਂ ਦਾ ਸੀ। ਇਨ੍ਹਾਂ ਰਿਸਰਚ ਪੇਪਰਾਂ ਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਵਿਗਿਆਨ ਦੇ ਖੇਤਰ ਨੂੰ ਸੁਪਰਦ ਕੀਤਾ ਗਿਆ ਹੈ।ਇਸ ਤਰਾਂ ਹੀ ਸਕੂਲ ਦੀ ਅਟਲ ਲੈਬ ਦੇ ਇੰਚਾਰਜ ਇੰਜੀਨੀਅਰ ਅਧਿਆਪਕ ਹਰੀਸ਼ਰਨ ਦੀ ਅਗਵਾਈ ਵਿੱਚ ਗਏ ਇੰਨ੍ਹਾਂ ਵਿਦਿਆਰਥੀਆਂ ਨੇ ਸੰਸਥਾ ਦਾ ਕੱਦ ਹੋਰ ਵੀ ੳੱਚਾ ਕੀਤਾ ਹੈ।
ਇੰਟਰਨੈਸ਼ਲ ਰਿਸਰਚ “ਅਬਸਟਰੈਕਟ ਬੁੱਕ” ਵਿਗਿਆਨ ਦੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗੀ।ਸਕੂਲ ਦੇ ਪ੍ਰਿੰਸੀਪਲ ਸਾਹ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਦੀ ਇਸ ਕਾਰਗੁਜ਼ਾਰੀ ਉੱਤੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਮਿਹਨਤ ਦੀ ਸ਼ਲਾਘਾ ਕੀਤੀ।ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) , ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਇਸ ਨੂੰ ਸਕੂਲ ਲਈ ਇੱਕ ਨਵਾਂ ਮੀਲ ਪੱਥਰ ਕਰਾਰ ਦਿੱਤਾ।