BSF ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਕਰੇਗੀ ਡਰੋਨ ਸਕੁਐਡਰਨ
- ਚੰਡੀਗੜ੍ਹ ਹੈੱਡਕੁਆਰਟਰ ਤੋਂ ਹੋਵੇਗਾ ਕੰਟਰੋਲ
ਚੰਡੀਗੜ੍ਹ, 23 ਜੁਲਾਈ 2025 - ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪਹਿਲੀ ਵਾਰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਡਰੋਨ ਸਕੁਐਡਰਨ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਇਹ ਡਰੋਨ ਸਕੁਐਡਰਨ ਚੁਣੀਆਂ ਹੋਈਆਂ ਸਰਹੱਦੀ ਚੌਕੀਆਂ (ਬੀਓਪੀ) ‘ਤੇ ਤਾਇਨਾਤ ਕੀਤਾ ਜਾਵੇਗਾ ਅਤੇ ਇਸ ਵਿੱਚ ਨਿਗਰਾਨੀ, ਜਾਸੂਸੀ ਅਤੇ ਹਮਲੇ ਵਿੱਚ ਸਮਰੱਥ ਕਈ ਤਰ੍ਹਾਂ ਦੇ ਡਰੋਨ ਸ਼ਾਮਲ ਹੋਣਗੇ।
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, BSF ਦੁਸ਼ਮਣ ਦੇ ਘਾਤਕ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਲਈ ਆਪਣੀਆਂ ਸਰਹੱਦੀ ਚੌਕੀਆਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਨ੍ਹਾਂ ਡਰੋਨਾਂ ਨੂੰ ਚਲਾਉਣ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਸੈਨਿਕਾਂ ਦੀ ਇੱਕ ਟੀਮ ਵੀ ਬਣਾਈ ਜਾ ਰਹੀ ਹੈ।
ਇਸ ਸਕੁਐਡਰਨ ਨੂੰ ਬੀਐਸਐਫ ਦੇ ਪੱਛਮੀ ਕਮਾਂਡ ਦੇ ਚੰਡੀਗੜ੍ਹ ਹੈੱਡਕੁਆਰਟਰ ਤੋਂ ਕੰਟਰੋਲ ਕੀਤਾ ਜਾਵੇਗਾ। ਬੀਐਸਐਫ ਭਾਰਤ-ਪਾਕਿਸਤਾਨ ਸਰਹੱਦ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ, ਜੋ ਕਿ ਜੰਮੂ ਤੋਂ ਪੰਜਾਬ, ਰਾਜਸਥਾਨ ਅਤੇ ਗੁਜਰਾਤ ਤੱਕ 2,000 ਕਿਲੋਮੀਟਰ ਤੋਂ ਵੱਧ ਲੰਬੀ ਹੈ।