ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਿਧਾਇਕ ਅਮਰਜੋਤ ਸੰਧੂ ਵਲ਼ੋ ਕਰਵਾਏ ਗਏ ਬਾਰਬਕਿਊ ਤੇ ਮੇਲੇ ਵਰਗਾ ਮਾਹੌਲ
ਬਲਜਿੰਦਰ ਸੇਖਾ
ਬਰੈਂਪਟਨ, 22 ਜੁਲਾਈ 2205 - ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਹਲਕੇ ਪੱਛਮੀ ਤੋਂ ਲਗਾਤਾਰ ਤੀਸਰੀ ਵਾਰ ਬਣੇ ਵਿਧਾਇਕ ਅਮਰਜੋਤ ਸੰਧੂ ਵੱਲੋਂ ਆਪਣੇ ਹਲਕੇ ਵਿੱਚ ਕੀਤੇ ਗਏ ਸਲਾਨਾ ਬਾਰਬਕਿਊ ਵਿੱਚ ਤੇ ਵੱਡਾ ਇਕੱਠ ਹੋਇਆ । ਇਸ ਸਮੇਂ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਤੇ ਟਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ, ਹਰਦੀਪ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਤੇ ਇਲਾਕੇ ਦੇ ਲੋਕ ਸ਼ਾਮਿਲ ਹੋਏ ।ਵਰਨਣਯੋਗ ਹੈ ਕਿ ਅਮਰਜੋਤ ਸੰਧੂ ਕੈਨੇਡਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੋਰ ਤੇ ਆਏ ਸਨ ।
.jpg)
ਸਖ਼ਤ ਮਿਹਨਤ ਨਾਲ ਤਿੰਨ ਵਾਰ ਵਿਧਾਇਕ ਤੇ ਪਾਰਲੀਮਨੀ ਸਕੱਤਰ ਬਣ ਚੁੱਕੇ ਹਨ । ਇਸ ਮੌਕੇ ਤੇ ਪੀਲ ਪੁਲਿਸ, ਫਾਇਰ ਡਿਪਾਰਟਮੈਟ , ਸਮੇਤ ਦਰਜਨਾਂ ਵੱਖ-ਵੱਖ ਵਿਭਾਗਾਂ ਦੇ ਸਟਾਲ ਲੱਗੇ ਹੋਏ ਸਨ । ਇਸ ਮੌਕੇ ਪੰਜਾਬ ਦੇ ਸ਼ਹਿਰ ਬਰਨਾਲਾ ਤੋਂ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨਾਲ ਆਏ ਸਮਾਜ ਸੇਵੀ ਤੇ ਨਾਮਵਰ ਕਿਸਾਨ ਜਗਤਾਰ ਸਿੰਘ ਜਵੰਦਾ ਦਾ ਵਿਧਾਇਕ ਅਮਰਜੋਤ ਸੰਧੂ ਵੱਲੋਂ ਕੈਨੇਡਾ ਪੁੱਜਣ ਤੇ ਸਵਾਗਤ ਕੀਤਾ ਗਿਆ ।ਇਸ ਸਮੇਂ ਖਾਣ ਪੀਣ ਤੇ ਖੇਡਾਂ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ ।