ਪੁਲਿਸ ਦੇ ਲੋਗੋ ਵਾਲੀ ਟੀ-ਸ਼ਰਟ ਪਾਕੇ ਠੱਗੀਆਂ ਮਾਰਨ ਵਾਲਾ ਕਾਬੂ
ਮੁਕਤਸਰ ਸਾਹਿਬ, 23 ਜੁਲਾਈ 2025 - ਮੁਕਤਸਰ ਜ਼ਿਲ੍ਹੇ ਦੇ ਗਿਦੜਬਾਹਾ ਹਲਕੇ ‘ਚ ਇੱਕ ਨਕਲੀ ਪੁਲਿਸ ਕਰਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਨਕਲੀ ਮੁਲਾਜ਼ਮ ਪੁਲਿਸ ਦੀ ਟੀ-ਸ਼ਰਟ ਪਾ ਕੇ ਦੁਕਾਨਦਾਰਾਂ ਨਾਲ ਠੱਗੀਆਂ ਮਾਰਦਾ ਸੀ। ਇਹ ਨਕਲੀ ਪੁਲਿਸ ਕਰਮੀ ਦਿਨ ਦਿਹਾੜੇ ਦੁਕਾਨਾਂ ‘ਤੇ ਜਾਂਦਾ ਸੀ, ਤੇ ਕਦੇ ਚੈੱਕਿੰਗ ਦੇ ਬਹਾਨੇ, ਕਦੇ “ਕੇਸ਼ ਲੈ ਕੇ ਆਨਲਾਈਨ ਭੁਗਤਾਨ ਕਰਨ” ਦੇ ਨਾਂ ‘ਤੇ ਪੈਸੇ ਲੈ ਲੈਂਦਾ ਸੀ ਤੇ ਫਿਰ ਠੱਗੀ ਕਰਕੇ ਰਫੂਚੱਕਰ ਹੋ ਜਾਂਦਾ ਸੀ।
ਇਹ ਨਕਲੀ ਪੁਲਿਸ ਵਾਲਾ ਨਾ ਸਿਰਫ ਮੁਕਤਸਰ, ਬਲਕਿ ਫਾਜ਼ਿਲਕਾ ਜ਼ਿਲ੍ਹੇ ਦੇ ਬਲੁਆਣਾ ਇਲਾਕੇ ‘ਚ ਵੀ ਠੱਗੀ ਕਰ ਚੁੱਕਾ ਹੈ, ਜਿੱਥੇ ਉਸ ਨੇ ਇੱਕ ਦੁਕਾਨਦਾਰ ਕੋਲੋਂ 5 ਹਜ਼ਾਰ ਰੁਪਏ ਠੱਗ ਲਏ ਸਨ। ਪੁਲਿਸ ਨੇ ਵਾਰਦਾਤ ਵਾਲੇ ਸਥਾਨਾਂ ਦੀ CCTV ਫੁਟੇਜ ਖੰਗਾਲ ਕੇ ਉਸ ਦੀ ਪਛਾਣ ਕੀਤੀ ਅਤੇ ਆਖ਼ਰਕਾਰ ਮਨਸਾ ਜ਼ਿਲ੍ਹੇ ਦੇ ਨਿਵਾਸੀ ਇਸ ਠੱਗ ਨੂੰ ਕਾਬੂ ਕਰ ਲਿਆ ਗਿਆ।