ਪੰਜਾਬ 'ਚ NRI ਦੇ ਘਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਫਿਰੌਤੀ ਨਾਲ ਜੁੜਿਆ ਮਾਮਲਾ
ਅਣਪਛਾਤੇ ਨੰਬਰ ਉਤੇ 50 ਲੱਖ ਰੁਪਏ ਫਿਰੌਤੀ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ 21 ਜੁਲਾਈ 2025: ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਐਨ ਆਰ ਆਈ ਦੇ ਘਰ ਦੇ ਗੇਟ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਐਨਆਰਆਈ ਰੁਪਿੰਦਰ ਸਿੰਘ ਰੋਮੀ ਤਿੰਨ ਸਾਲ ਪਹਿਲਾਂ ਅਮਰੀਕਾ ਤੋ ਆਇਆ ਹੈ ਅਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜਿਆ ਸੀ ਜੋ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਚੰਗ਼ਾ ਰਸੂਖ ਅਤੇ ਸਬੰਧ ਰੱਖਦਾ ਹੈ ਅਤੇ ਸਮਾਜ ਸੇਵੀ ਗਤੀਵਿਧੀਆਂ ਵਿਚ ਰੁੱਚੀ ਰੱਖਦਾ ਹੈ।
ਜਾਣਕਾਰੀ ਦਿੰਦਿਆਂ ਐਨ ਆਰ ਆਈ ਰੁਪਿੰਦਰ ਸਿੰਘ ਰੋਮੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈ ਘਰ ਸੁੱਤਾ ਹੋਇਆ ਸੀ ਕਿ 12:30 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਹਰ ਖੜਾਕਾ ਹੋਇਆ ਹੈ ਅਤੇ ਜਦੋਂ ਮੈਂ ਕੋਠੀ ਦੇ ਉਪਰ ਜਾ ਕੇ ਵੇਖਿਆ ਤਾ ਕੋਈ ਵੀ ਨਜ਼ਰ ਨਹੀਂ ਆਇਆ ਅਤੇ ਸਵੇਰੇ ਕਿਸੇ ਪਿੰਡ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਤੇਰੇ ਗੇਟ ਤੇ ਰਾਤ ਫਾਇਰਿੰਗ ਹੋਈ ਹੈ, ਜਦੋਂ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਵੇਖੀਆਂ ਤਾਂ ਅਣਪਛਾਤੇ ਦੋ ਮੋਟਰਸਾਈਕਲ ਸਵਾਰਾ ਵੱਲੋਂ ਗੇਟ ਉਪਰ ਦੋ ਫਾਇਰ ਕੀਤੇ ਗਏ, ਜਿਨ੍ਹਾਂ ਦੀ ਫੁਟੇਜ ਸੀ ਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਸੋਮਵਾਰ ਸਵੇਰੇ ਅਣਪਛਾਤੇ ਫੌਨ ਨੰਬਰ ਉਤੇ ਪੰਜਾਹ ਲੱਖ ਰੁਪਏ ਫਿਰੌਤੀ ਮੰਗੀ ਵੀ ਮੰਗੀ ਗਈ।
ਰੁਪਿੰਦਰ ਸਿੰਘ ਰੋਮੀ ਵੱਲੋਂ ਥਾਣਾ ਘੁਮਾਣ ਫੋਨ ਰਾਹੀਂ ਵਾਰਦਾਤ ਬਾਰੇ ਸ਼ਿਕਾਇਤ ਦਰਜ ਕਰਵਾਈ, ਤਰੁੰਤ ਥਾਣਾ ਮੁੱਖੀ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਸਾਰੀ ਘਟਨਾ ਦੀ ਪੁਲਿਸ ਵੱਲੋਂ ਹਰ ਇੱਕ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਹੈ।