ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਵੱਲੋਂ ਵੇਦਾਂਤਾ ਸਬੰਧੀ ਰਿਪੋਰਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ
ਅਸ਼ੋਕ ਵਰਮਾ
ਮਾਨਸਾ, 21 ਜੁਲਾਈ 2025:ਭਾਰਤ ਦੇ ਸਾਬਕਾ ਚੀਫ ਜਸਟਿਸ ਡਾ. ਡੀ.ਵਾਈ. ਚੰਦਰਚੂੜ ਵੱਲੋਂ ਵੇਦਾਂਤਾ ਲਿਮਟਿਡ ਨੂੰ ਦਿੱਤੀ ਕਾਨੂੰਨੀ ਰਾਏ ਅਨੁਸਾਰ, ਕੰਪਨੀ ਵੱਲੋਂ ਕਿਸੇ ਕਿਸਮ ਦਾ ਗਲਤ ਕੰਮ ਨਾ ਕਰਨ ਦੀ ਪੁਸ਼ਟੀ ਕਰਦਿਆਂ ਵਾਇਸਰੌਏ ਰਿਪੋਰਟ ਦੀ ਭਰੋਸੇਯੋਗਤਾ ‘ਤੇ ਡੂੰਘੇ ਸਵਾਲ ਖੜ੍ਹੇ ਕੀਤੇ ਗਏ ਹਨ। ਕੰਪਨੀ ਨੇ ਚੰਦਰਚੂੜ੍ ਦੀ ਇਹ ਕਾਨੂੰਨੀ ਰਾਏ ਸ਼ੇਅਰ ਬਾਜ਼ਾਰਾਂ ਵਿੱਚ ਵੀ ਪੇਸ਼ ਕੀਤੀ ਹੈ।20 ਸਫਿਆਂ ਦੀ ਇਸ ਰਾਏ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸ਼ਾਰਟ ਸੈਲਰ ਵਾਇਸਰੌਏ ਰਿਸਰਚ ਗਰੁੱਪ ਦੀ ਹਾਲੀਆ ਰਿਪੋਰਟ ਨਿੰਦਣਯੋਗ ਹੈ, ਇਸ ਵਿੱਚ ਭਰੋਸੇਯੋਗਤਾ ਦੀ ਘਾਟ ਹੈ ਅਤੇ ਇਹ ਨਾਜਾਇਜ਼ ਵਿੱਤੀ ਫ਼ਾਇਦੇ ਲਈ ਬਾਜ਼ਾਰ ਨੂੰ ਹਿਲਾਉਣ ਲਈ ਬਣਾਈ ਗਈ ਹੈ। ਇਹ ਰਿਪੋਰਟ ਭਾਰਤੀ ਕਾਨੂੰਨ ਅਧੀਨ ਕਿਸੇ ਵੀ ਕਾਨੂੰਨੀ ਜਾਂਚ ਵਿੱਚ ਖਰੀ ਨਹੀਂ ਉਤਰਦੀ। ਰਾਏ ਵਿੱਚ ਅੱਗੇ ਕਿਹਾ ਗਿਆ ਹੈ ਕਿ ਵੇਦਾਂਤਾ ਭਾਰਤੀ ਅਦਾਲਤਾਂ ਵਿੱਚ ਮਾਣਹਾਨੀ ਦੇ ਮਾਮਲੇ ਵਿੱਚ ਇਨਸਾਫ਼ ਅਤੇ ਸੁਰੱਖਿਆ ਦੀ ਮੰਗ ਕਰਨ ਦੀ ਮਜ਼ਬੂਤ ਸਥਿਤੀ ਵਿੱਚ ਹੋਵੇਗੀ।
ਡਾ. ਚੰਦ੍ਰਚੂੜ ਨੇ ਰਿਪੋਰਟ ਦੇ ਖੋਜਕਰਤਿਆਂ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਦੇ ਨਾਲ-ਨਾਲ, ਰਿਪੋਰਟ ਦੇ ਛਪਣ ਦੇ ਸਮੇਂ ਨੂੰ ਲੈ ਕੇ ਵੀ ਡੂੰਘੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੋਜਕਰਤਿਆਂ ਦੇ ਸ਼ੱਕੀ ਪਿਛੋਕੜ ਰਿਪੋਰਟ ਦੀ ਵੈਧਤਾ ‘ਤੇ ਪਹਿਲਾਂ ਹੀ ਸ਼ੰਕੇ ਪੈਦਾ ਕਰਦੀ ਹੈ। ਉਨ੍ਹਾਂ ਇਹ ਵੀ ਦਰਸਾਇਆ ਕਿ ਵਾਇਸਰੌਏ ਵਲੋਂ ਹੋਰ ਕੰਪਨੀਆਂ ਖਿਲਾਫ਼ ਪ੍ਰਕਾਸ਼ਿਤ ਕੀਤੀਆਂ ਹੋਈਆਂ ਐਸੀ ਹੀ ਰਿਪੋਰਟਾਂ ਖਿਲਾਫ਼ ਭਾਰਤ ਅਤੇ ਵਿਸ਼ਵ ਪੱਧਰ ‘ਤੇ ਕਈ ਕੇਸ ਚੱਲ ਰਹੇ ਹਨ।
ਡਾ. ਚੰਦ੍ਰਚੂੜ ਨੇ ਕਿਹਾ ਕਿ ਰਿਪੋਰਟ ਦੇ ਛਪਣ ਦਾ ਸਮਾਂ ਯੋਜਨਾਬੱਧ ਲੱਗਦਾ ਹੈ ਅਤੇ ਇਹ ਵੇਦਾਂਤਾ ਗਰੁੱਪ ਦੀ ਹਾਂ-ਪੱਖੀ ਕਰੈਡਿਟ ਗਤਿ ਅਤੇ ਮੁੜ-ਵਿੱਤਯੋਜਨਾ ਦੀ ਸਫਲਤਾ ਨਾਲ ਜੁੜਿਆ ਹੋਇਆ ਹੈ। ਰਾਏ ਅਨੁਸਾਰ, ਰਿਪੋਰਟ ਨੂੰ ਵੇਦਾਂਤਾ ਦੇ ਡੀ-ਮਰਜਰ ਉੱਤੇ ਅਸਰ ਪਾਉਣ ਵਾਸਤੇ ਯੋਜਨਾਬੱਧ ਢੰਗ ਨਾਲ ਪ੍ਰਕਾਸ਼ਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸਦਾ ਸਮਾਂ ਖਾਸ ਤੌਰ ‘ਤੇ ਵੇਦਾਂਤਾ ਗਰੁੱਪ ਦੀਆਂ ਕੁਝ ਯੋਜਿਤ ਡੀ-ਮਰਜਰ ਕਾਰਵਾਈਆਂ ਨਾਲ ਮੇਲ ਖਾਂਦਾ ਹੈ। ਰਾਏ ਵਿੱਚ ਕਿਹਾ ਗਿਆ ਹੈ ਕਿ ਵਾਇਸਰੌਏ ਭੜਕਾਊ ਅਤੇ ਮਾਣ ਨੂੰ ਠੇਸ ਪਹੁੰਚਾਉਣ ਵਾਲੀ ਭਾਸ਼ਾ ਵਰਤਦਾ ਹੈ। ਇਸ ਰਿਪੋਰਟ ਵਿੱਚ ਬਿਨਾਂ ਕਿਸੇ ਪੁਸ਼ਟੀ ਦੇ ਗੈਰ-ਜ਼ਿੰਮੇਵਾਰਨਾ ਹਵਾਲੇ ਅਤੇ ਇਸ਼ਾਰੇ ਹਨ। ਸਾਬਕਾ ਮੁੱਖ ਨਿਆਂਧੀਸ਼ ਨੇ ਸਪੱਸ਼ਟ ਕੀਤਾ ਕਿ ਇਹੋ ਜਿਹੀ ਭਾਸ਼ਾ ਦਾ ਟੀਚਾ ਸਿਰਫ਼ ਹਲਚਲ ਪੈਦਾ ਕਰਨਾ ਹੁੰਦਾ ਹੈ, ਨਾ ਕਿ ਨਿਰਪੱਖ ਜਾਂ ਵਾਜਿਬ ਸੋਚ ਦੇਣਾ।ਰਾਏ ਵਿੱਚ ਵਾਇਸਰੌਏ ਰਿਪੋਰਟ ਦੀ ਭਰੋਸੇਯੋਗਤਾ ਦੀ ਘਾਟ ਦੇ ਤਿੰਨ ਮੁੱਖ ਕਾਰਣ ਦਿੱਤੇ ਹਨ। ਪਹਿਲਾ, ਵਾਇਸਰੌਏ ਵਲੋਂ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਿਤ ਕਰ ਕੇ ਸ਼ਾਰਟ ਸੈਲਿੰਗ ਰਾਹੀਂ ਲਾਭ ਕਮਾਉਣ ਦਾ ਰਿਕਾਰਡ। ਦੂਜਾ, ਰਿਪੋਰਟ ਦੇ ਖੋਜਕਰਤਿਆਂ ਦਾ ਸ਼ੱਕੀ ਪਛੋਕੜ। ਤੀਜਾ, ਰਿਪੋਰਟ ਦਾ ਸਮੇਂ ਨਾਲ ਮੇਲ, ਜੋ ਵੇਦਾਂਤਾ ਦੇ ਡੀ-ਮਰਜਰ ਨਾਲ ਜੁੜਿਆ ਹੋਇਆ ਹੈ।
ਡਾ. ਚੰਦ੍ਰਚੂੜ ਨੇ ਕਿਹਾ ਕਿ ਵਾਇਸਰੌਏ ਵਲੋਂ ਇੱਕ ਠੋਸ ਪੈਟਰਨ ਅਪਣਾਇਆ ਜਾਂਦਾ ਹੈ - ਪਹਿਲਾਂ ਮਿਥੇ ਹੋਏ ਕੰਪਨੀ ਦੇ ਸਟਾਕ ਜਾਂ ਬੌਂਡ ਵਿੱਚ ਸ਼ਾਰਟ ਪੋਜ਼ੀਸ਼ਨ ਲੈਣਾ, ਫਿਰ ਪ੍ਰਾਪਤ ਜਾਣਕਾਰੀ ਨੂੰ ਤੋੜ-ਮਰੋੜ ਕੇ ਕਿਸੇ ਖੋਜੀ ਰਿਪੋਰਟ ਨੂੰ ਬਿਨਾਂ ਕੰਪਨੀ ਤੋਂ ਤਸਦੀਕ ਕੀਤੇ ਛਾਪ ਦੇਣਾ। ਇਸ ਤੋਂ ਬਾਅਦ, ਰਿਪੋਰਟ ਕਰਕੇ ਮਚੀ ਅਫ਼ਰਾ-ਤਫ਼ਰੀ ਨਾਲ ਸਟਾਕ ਦੀ ਕੀਮਤ ਡਿੱਗਣ ਉੱਤੇ ਲਾਭ ਲੈਣਾ।ਉਨ੍ਹਾਂ ਕਿਹਾ ਕਿ ਵਾਇਸਰੌਏ ਨੇ ਜਾਣ-ਬੁੱਝ ਕੇ ਇੰਝ ਕੀਤਾ, ਜਿਸਦਾ ਮਕਸਦ ਸਟਾਕ ਦੀ ਕੀਮਤ ਘਟਾਉਣਾ ਅਤੇ ਕੰਪਨੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹਾ ਕੋਈ ਵੀ ਸਬੂਤ ਮੌਜੂਦ ਨਹੀਂ ਕਿ ਇਹ ਰਿਪੋਰਟ ਲੋਕ-ਹਿੱਤ ਵਿੱਚ ਸੀ, ਉਲਟਾ ਇਹ ਸਾਫ਼ ਤੌਰ ਤੇ ਬਾਜ਼ਾਰ ਵਿੱਚ ਹੇਰਫੇਰੀ ਕਰਨ ਵਾਸਤੇ ਬਣਾਈ ਗਈ।
ਡਾ. ਚੰਦ੍ਰਚੂੜ ਨੇ ਕਿਹਾ ਕਿ ਵੇਦਾਂਤਾ ਨੂੰ ਰਿਪੋਰਟ ਬਣਾਉਣ ਵਾਲੇ ਰਿਸਰਚਰਾਂ ਅਤੇ ਵਾਇਸਰੌਏ, ਦੋਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ, ਖ਼ਾਸ ਕਰਕੇ ਸੂਚੀਬੱਧ ਤਰੀਕੇ ਨਾਲ ਸ਼ੇਅਰ ਬਾਜ਼ਾਰ ਵਿੱਚ ਦਰਜ ਸੰਸਥਾਵਾਂ ਸਖਤ ਨਿਯਮਾਂ ਹੇਠ ਕੰਮ ਕਰਦੀਆਂ ਹਨ, ਜੋ ਕਿ ਨੈਤਿਕ ਅਤੇ ਜ਼ਿੰਮੇਵਾਰ ਵਪਾਰਕ ਵਿਹਾਰ ਨੂੰ ਹੱਲ੍ਹਾਸ਼ੇਰੀ ਦਿੰਦੇ ਹਨ। ਇੰਝ ਵੀ, ਵਾਇਸਰੌਏ ਵਰਗੀਆਂ ਭ੍ਰਮਕਾਰੀ ਰਿਪੋਰਟਾਂ ਭਾਰਤ ਦੇ ਕਾਰਪੋਰੇਟ ਪ੍ਰਸ਼ਾਸਨ ਪ੍ਰਣਾਲੀ ਤੇ ਸਵਾਲ ਚੁੱਕਦੀਆਂ ਹਨ।
ਸੰਖੇਪ ਵਿੱਚ, ਉਨ੍ਹਾਂ ਕਿਹਾ ਕਿ ਵੇਦਾਂਤਾ ਇਕ ਮਜ਼ਬੂਤ ਨਿਯਮਾਂ ਹੇਠ ਕੰਮ ਕਰਨ ਵਾਲੀ ਕੰਪਨੀ ਹੈ ਅਤੇ ਅਜੇ ਤੱਕ ਕਿਸੇ ਵੀ ਰੇਗੂਲੇਟਰ ਜਾਂ ਕਰੈਡਿਟ ਰੇਟਿੰਗ ਏਜੰਸੀ ਵਲੋਂ ਕੋਈ ਨਾਂ-ਪੱਖੀ ਨਤੀਜਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਵੇਦਾਂਤਾ ਵਲੋਂ ਆਪਣੇ ਸਾਰੇ ਵੇਰਵੇਂ ਕਾਨੂੰਨੀ ਮਾਪਦੰਡਾਂ ਅਨੁਸਾਰ ਦਿੱਤੇ ਗਏ ਹਨ।
ਵਾਇਸਰੌਏ ਰਿਪੋਰਟ ਦੇ ਬਾਵਜੂਦ, ਜੇਪੀ ਮੋਰਗਨ, ਬੈਂਕ ਆਫ ਅਮਰੀਕਾ, ਅਤੇ ਬਾਰਕਲੇਜ਼ ਵਰਗੀਆਂ ਵਿਸ਼ਵ ਭਰ ਦੀਆਂ ਬ੍ਰੋਕਰੇਜ ਸੰਸਥਾਵਾਂ ਨੇ ਵੇਦਾਂਤਾ ਦੀ ਹਾਂ-ਪੱਖੀ ਰੇਟਿੰਗ ਬਣਾਈ ਹੋਈ ਹੈ। ਕਰੈਡਿਟ ਰੇਟਿੰਗ ਏਜੰਸੀਆਂ ਜਿਵੇਂ ਕਿ ਕਰਿਸਿਲ ਅਤੇ ਇਕਰਾ (ICRA) ਨੇ ਵੀ ਵੇਦਾਂਤਾ ਦੀ ਕਰੈਡਿਟ ਰੇਟਿੰਗ ਦੀ ਮੁੜ-ਪੁਸ਼ਟੀ ਕੀਤੀ ਹੈ। ਕਰਿਸਿਲ ਨੇ ਵੇਦਾਂਤਾ ਨੂੰ AA ਅਤੇ ਹਿੰਦੁਸਤਾਨ ਜ਼ਿੰਕ ਨੂੰ AAA ਰੇਟਿੰਗ ਦਿੱਤੀ ਹੈ, ਜਦਕਿ ICRA ਨੇ ਵੇਦਾਂਤਾ ਦੀ ਰੇਟਿੰਗ AA ਉੱਤੇ ਕਾਇਮ ਰੱਖੀ ਹੈ।