Breaking : ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵਿਆਹਾਂ ਬਾਰੇ ਵੱਡਾ ਐਲਾਨ
ਨਾਂਦੇੜ, 21 ਜੁਲਾਈ 2025 — ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵਿਆਹ ਸਬੰਧੀ ਇਕ ਵੱਡਾ ਅਤੇ ਵਿਵਾਦਤ ਐਲਾਨ ਕੀਤਾ ਗਿਆ ਹੈ। ਸੰਗਤ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਨਹੀਂ ਕਰੇਗੀ।
ਸੰਗਤ ਨੇ ਇੱਥੋਂ ਤੱਕ ਕਿਹਾ ਕਿ ਜਿਹੜੀ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਕਰੇਗੀ, ਉਸ ਨਾਲ ਕੋਈ ਵੀ ਸਿੱਖ ਰਿਸ਼ਤਾ ਨਹੀਂ ਰੱਖੇਗਾ, ਨਾ ਤਾ ਸਮਾਜਕ ਤੌਰ ਤੇ ਤੇ ਨਾ ਹੀ ਧਾਰਮਿਕ ਤੌਰ ਤੇ।
ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ
ਸਿੱਖ ਸੰਗਤ ਨੇ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਫੈਸਲੇ ਨੂੰ ਲਾਗੂ ਕਰਨ ਲਈ ਰਸਮੀ ਹੁਕਮਨਾਮਾ ਜਾਰੀ ਕੀਤਾ ਜਾਵੇ। ਸੰਗਤ ਦਾ ਕਹਿਣਾ ਹੈ ਕਿ, ਇਸ ਕਦਮ ਰਾਹੀਂ ਸਿੱਖ ਕੌਮ ਦੀ ਪਹਚਾਣ ਅਤੇ ਮੂਲ ਸੰਸਕਾਰਾਂ ਦੀ ਰੱਖਿਆ ਹੋ ਸਕੇਗੀ।