ਭਿਖਾਰੀਆ ਤੇ ਕਿੰਨਰਾਂ ਤੋਂ ਲੋਕਾਂ ਦਾ ਖਹਿੜਾ ਛੁਡਾਉਣਾ ਜਰੂਰੀ -- ਅਜੀਤ ਖੰਨਾ
———————————————————————
ਹਾਲ ਹੀ ਚ ਅੰਮ੍ਰਿਤਸਰ ਪੁਲਿਸ ਵੱਲੋਂ ਭਿਖਾਰੀਆਂ ਖਿਲਾਫ ਸਖ਼ਤੀ ਅਪਣਾਉਂਦਿਆਂ ਬਹੁਤ ਸਾਰੇ ਭਿਖਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਾਲ ਹੀ ਸੂਬਾ ਸਰਕਾਰ ਵੱਲੋਂ ਭਿਖਾਰੀਆਂ ਦਾ ਡੋਪ ਟੈਸਟ ਕੀਤੇ ਜਾਣ ਦਾ ਨਿਰਣਾ ਵੀ ਲਿਆ ਗਿਆ ਹੈ। ਜੋ ਇਕ ਚੰਗਾ ਕਦਮ ਹੈ।ਸਰਕਾਰ ਨੂੰ ਭਿਖਾਰੀਆਂ ਦੇ ਨਾਲ ਨਾਲ ਕਿੰਨਰਾਂ ਖਿਲਾਫ ਵੀ ਕਦਮ ਪੁੱਟਣ ਦੀ ਜ਼ਰੂਰਤ ਹੈ। ਕਿਉਂਕਿ ਅੱਜ ਦੇਸ਼ ਤੇ ਖ਼ਾਸ ਕਰ ਪੰਜਾਬ ਅੰਦਰ ਕਿੰਨਰ ਤੇ ਭਿਖਾਰੀਆਂ ਤੇ ਕਿੰਨਰਾਂ ਵੱਲੋਂ ਮੰਗਣ ਦੀ ਪ੍ਰਥਾ ਇਕ ਗੋਰਖ ਧੰਦਾ ਬਣ ਗਈ ਹੈ ।ਤੇਜੀ ਨਾਲ ਪਨਪ ਰਿਹਾ ਇਹ ਗੋਰਖ ਧੰਦਾ ਸਮਾਜ ਲਈ ਇਕ ਵੱਡੀ ਚਨੌਤੀ ਬਣਦਾ ਜਾ ਰਿਹਾ ।ਜਿਸ ਨੂੰ ਲੈ ਕੇ ਆਮ ਲੋਕ ਡਾਢੇ ਦੁਖੀ ਹਨ।ਕਿਉਂਕਿ ਜਿਆਦਤਰ ਆਮ ਲੋਕਾਂ ਨੂੰ ਹੀ ਇੰਨਾ ਭਿਖਾਰੀਆਂ ਤੇ ਕਿੰਨਰਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ ।
ਕੋਈ ਸਮਾ ਸੀ ਜਦੋ ਵਿਆਹ ਸ਼ਾਦੀ ਅਤੇ ਮੁੰਡਾ ਹੋਣ ਤੇ ਲੋਕ ਖੁਸ਼ੀ ਨਾਲ ਕਿੰਨਰਾਂ (ਹੀਜੜੇ) ਨੂੰ ਆਪਣੇ ਘਰ ਬੁਲਾਉਂਦੇ ਕਿਉਂਕੇ ਇਨਾ ਕਿੰਨਰਾਂ ਨੂੰ ਘਰ ਬੁਲਾਉਣਾ ਚੰਗਾ ਸਮਝਿਆ ਜਾਂਦਾ ਹੈ । ਪਹਿਲੇ ਵਕਤਾਂ ਚ ਕਿੰਨਰਾਂ ਨੂੰ 1100/- ਰੁਪਿਆ ਤੇ ਕੁਝ ਕੱਪੜੇ ਆਦਿ ਸ਼ਗਨ ਵਜੋਂ ਦਿੱਤੇ ਜਾਂਦੇ ਪਰ ਹੋਲੀ ਹੋਲੀ ਇਹ ਕਿੰਨਰ ਦਿਤੀ ਜਾਣ ਵਾਲੀ ਰਕਮ ਚ ਵਾਧਾ ਕਰਦੇ ਗਏ ।।ਜੋ ਗਿਆਰਾਂ ਸੌ ਤੋ ਬਾਅਦ 3100 ਤੇ ਉਸ ਮਗਰੋਂ 5100/- ਰੁਪਿਆ ਇੰਨਾ ਨੂੰ ਸ਼ਗਨ ਵਜੋਂ ਲੈਣ ਲੱਗ ਪਏ ।ਕਈ ਸਰਦੇ ਪੁਜਦੇ ਘਰਾਂ ਚੋ ਇਹ ਕਿੰਨਰ ਤਹਿ ਰਿਵਾਜ਼ ਤੋ ਵਧ ਪੌਸੇ ਵੀ ਲੈ ਜਾਂਦੇ ਹਨ ।ਜਦ ਕੇ ਪੈਸੇ ਦੇ ਬਦਲੇ ਉਹਨਾਂ ਦਿਨਾ ਚ ਇਹ ਕਿੰਨਰ ਜਾ ਹੀਜੜੇ ਘਰ ਆ ਕੇ ਰੰਗਾ ਰੰਗ ਗਾਉਣ ਪਾਣੀ ਭਾਵ ਬੋਲੀਆਂ ਵੀ ਗਾ ਕੇ ਜਾਇਆ ਕਰਦੇ ਸਨ।ਲੋਕ ਖੁਸ਼ੀ ਖੁਸ਼ੀ ਏਨਾ ਨੂੰ ਘਰ ਬਲਾਉਂਦੇ ਸਨ।ਪਰ ਅੱਜ ਹਾਲਾਤ ਬਿਲਕੁਲ ਬਦਲ ਗਏ ਹਨ ।ਜਿੱਥੇ ਇੰਨਾ ਕਿਨਰਾਂ ਨੇ ਘਰ ਬੁਲਾਏ ਜਾਣ ਉੱਤੇ ਰਕਮ ਚ ਅਥਾਹ ਵਾਧਾ ਕਰਦਿਆਂ ਆਪਣੀ ਫੀਸ ਘੱਟੋ ਘਟ 51000 ਕਰ ਦਿਤੀ ਹੈ। ਜਦ ਕੇ ਮਾਣਯੋਗ ਸਰਵਉੱਚ ਅਦਾਲਤ ਦੀ ਇਕ ਜੁਜਮੈਂਟ ਮੁਤਾਬਕ ਹੁਣ ਕਿੰਨਰ ਕਿਸੇ ਵੀ ਘਰ ਤੋਂ ਵਿਆਹ ਸਮੇਂ 1100 ਰੁਪਏ ਤੇ ਬੇਟਾ ਹੋਣ ਤੇ 500 ਰੁਪਇਆ ਹੀ ਲੈ ਸਕਦੇ ਹਨ। ਪਰ ਇਸ ਦੇ ਬਾਵਜੂਦ ਇਹ ਕਿੰਨਰ ਫਿਰ ਵੀ ਘਰਾਂ ਚੋਣ ਵੱਧ ਪੈਸਿਆਂ ਦੀ ਮੰਗ ਕਰਦੇ ਹਨ ।ਉਥੇ ਦੁਜੇ ਪਾਸੇ ਇਹ ਕਿੰਨਰ ਤੁਹਾਨੂੰ ਰੇਲ ਗਡੀਆਂ ਤੇ ਬੱਸਾ ਚ ਵੱਡੀ ਤਾਦਾਦ ਚ ਮਿਲਣਗੇ ।ਸਫ਼ਰ ਦੌਰਾਨ ਇਕ ਪਾਸੇ ਇਹ ਕਿੰਨਰ ਤੇ ਦੁਜੇ ਪਾਸੇ ਭਿਖਾਰੀ ਤੁਹਾਨੂੰ ਚੌਰਾਹਿਆਂ ਉੱਤੇ ਅਕਸਰ ਮਿਲਣਗੇ ।ਇੰਨਾ ਕਿੰਨਰਾਂ ਤੇ ਭਿਖਾਰੀਆਂ ਚ ਛੋਟੇ ਛੋਟੇ ਮੁੰਡੇ ਕੁੜੀਆਂ ਵੀ ਕਾਫੀ ਗਿਣਤੀ ਚ ਵੇਖਣ ਨੂੰ ਮਿਲਦੇ ਹਨ ।ਇਨਾ ਛੋਟੇ ਛੋਟੇ ਬੱਚਿਆਂ ਨੂੰ ਨਸ਼ਾ ਵਗੈਰਾ ਦੇ ਕੇ ਭੀਖ ਮੰਗਣ ਉੱਤੇ ਲਾਇਆ ਜਾਂਦਾ ਹੈ। ਇਹ ਬੱਚੇ ਓਹਨਾ ਦੇ ਆਪਣੇ ਨਹੀਂ ਹੁੰਦੇ ਸਗੋਂ ਵਧੇਰੇ ਬੱਚੇ ਬਾਹਰਲੇ ਰਾਜਾਂ ਤੋ ਅਗਵਾਹ ਕਰਕੇ ਲਿਆਂਦੇ ਹੋਏ ਹੁੰਦੇ ਹਨ ਜਾ ਫਿਰ ਖਰੀਦ ਕੇ ਲਿਆਂਦੇ ਜਾਂਦੇ ਹਨ ਤੇ ਫਿਰ ਉਹਨਾਂ ਤੋਂ ਭੀਖ ਮੰਗਣ ਦਾ ਕਾਰੋਬਾਰ ਕਰਵਾਇਆ ਜਾਂਦਾ ਹੈ। ਇਨਾ ਬੱਚਿਆਂ ਦੇ ਕਰਤਾ ਧਰਤਾ ਇਨਾਂ ਬੱਚਿਆਂ ਨੂੰ ਮਹਿਜ਼ ਸਿਰਫ਼ ਤੇ ਸਿਰਫ ਖਾਣ ਲਈ ਦੋ ਡੰਗ ਦੀ ਰੋਟੀ ਤੋ ਇਲਾਵਾ ਹੋਰ ਕੁਝ ਨਹੀਂ ਦਿੰਦੇ ।ਜਦ ਕੇ ਇਨਾ ਬੱਚਿਆ ਤੋਂ ਭੀਖ ਮੰਗਣ ਧੰਦੇ ਤੋਂ ਉਹ ਖੁਦ ਕਰੋੜਾਂ ਰੁਪਏ ਕਮਾ ਰਹੇ ਹਨ।ਪਿਛਲੇ ਦਿਨੀ ਮੈਨੂੰ ਰੇਲ ਤੇ ਬੱਸ ਚ ਸਫ਼ਰ ਕਰਨ ਦਾ ਮੌਕਾ ਲਗਾ ।ਸਫ਼ਰ ਦੌਰਾਨ ਮੈਂ ਵੇਖਿਆ ਕੇ ਰੇਲ ਤੇ ਬਸ ਚ ਇੰਨਾ ਕਿੰਨਰਾਂ ਤੇ ਭਿਖਾਰੀਆਂ ਵਲੋਂ ਸ਼ਰੇਅਮ ਪੈਸੇ ਮੰਗੇ ਜਾ ਰਹੇ ਸਨ।ਕੁਝ ਲੋਕ ਤਾ ਆਪਣੇ ਆਪ ਪੌਸੇ ਦੇ ਦਿੰਦੇ ਹਨ ।ਪਰ ਜਿਆਦਤਰ ਲੋਕ ਮਜਬੂਰੀਵਸ ਇੰਨਾ ਨੂੰ ਪੈਸੇ ਦਿੰਦੇ ਹਨ।ਕਿਉਂਕੇ ਇਹ ਸਫ਼ਰ ਕਰ ਰਹੇ ਯਾਤਰੀਆਂ ਨੂੰ ਤੰਗ ਤੇ ਬੇਸ਼ਰਮ ਹੀ ਏਨਾ ਕਰਦੇ ਹਨ ਕੇ ਉਹਨਾਂ ਨੂੰ ਮਜਬੂਰਨ 10-20 ਰੁਪੇ ਦੇਣੇ ਪੈਂਦੇ ਹਨ ।ਇਸੇ ਤਰਾ ਮੇਰੇ ਆਪਣੇ ਸ਼ਹਿਰ ਚ ਇਕ ਔਰਤ ਹੈ ।ਜੋ ਪਹਿਲਾਂ ਸਵੇਰੇ ਸਵੇਰੇ ਕੋਰਟ ਚ ਭੀਖ ਮੰਗਦੀ ਹੈ ਤੇ ਉਸ ਮਗਰੋਂ ਕੋਰਟ ਦੇ ਕੋਲ ਹੀ ਇਕ ਡਾਕਟਰ ਦਾ ਹਸਪਤਾਲ ਹੈ ।ਜਿੱਥੇ ਕਾਫੀ ਮਰੀਜ਼ ਆਉਂਦੇ ਹਨ ।ਉਹ ਔਰਤ ਹਸਪਤਾਲ ਆਉਣ ਵਾਲੇ ਹਰ ਬੰਦੇ ਤੋ ਪੈਸੇ ਮੰਗਦੀਂ ਹੈ । ਸੁਣਨ ਚ ਆਇਆ ਹੈ ਕੇ ਉਹ ਹਰ ਰੋਜ਼ 2000/-ਦੇ ਕਰੀਬ ਇਕੱਠਾ ਕਰ ਲੈਂਦੀ ਹੈ।ਜਦੋ ਕੇ ਉਥੇ ਉਹ ਆਪਣਿਆ ਪੋਤੀਆਂ ਨੂੰ ਵੀ ਅਲੱਗ ਤੋ ਭੀਖ ਵਾਸਤੇ ਭੇਜਦੀ ਹੈ ।ਅਸਲ ਚ ਅੱਜ ਕਿੰਨਰ ਤੇ ਭੀਖਰੀਪੁਣਾ ਇਕ ਗੋਰਖ ਧੰਦਾ ਬਣ ਚੁੱਕਾ ਹੈ।ਆਪਾ ਸਾਰਿਆਂ ਨੇ ਕਈ ਵਾਰ ਮੀਡੀਆ ਚ ਪੜਿਆ ਸੁਣਿਆ ਹੋਵੇਗਾ ਕੇ ਫਲਾਣਾ ਭਿਖਾਰੀ ਕਰੌੜਾਂ ਰੁਪਿਆ ਦਾ ਮਾਲਕ ਹੈ ।ਪਹਿਲਾਂ ਪਹਿਲ ਅਜਿਹੀਆਂ ਗਲਾਂ ਸੁਣ ਕੇ ਹੈਰਾਨੀ ਹੁੰਦੀ ਸੀ ।ਪਰ ਹੁਣ ਨਹੀਂ ।ਕਿਉਂਕਿ ਹੁਣ ਇਹ ਧੰਦਾ ਕਾਫੀ ਫੈਲ ਚੁਕਿਆ ਹੈ ।ਇਥੋਂ ਤਕ ਕੇਇਹ ਭਿਖਾਰੀ ਤੁਹਾਨੂੰ ਹਰ ਗਲੀ ਮੁਹੱਲੇ ,ਬਜ਼ਾਰ ਤੇ ਪਬਲਿਕ ਥਾਂਵਾਂ ਜਿਵੇਂ ਬਸ ਅੱਡੇ ,ਰੇਲਵੇ ਸਟੇਸ਼ਨ,ਹਸਪਤਾਲ,ਪਾਰਕ,ਮਾਲਜ਼ ਵਗੈਰਾ ਆਦਿ ਜਗ੍ਹਾ ਤੇ ਭੀਖ ਮੰਗਦੇ ਆਮ ਮਿਲ ਜਾਣਗੇ।ਇੰਨਾ ਕਿੰਨਰਾਂ ਤੇ ਭਿਖਾਰੀਆਂ ਤੋ ਲੋਕ ਬੇਹੱਦ ਦੁਖੀ ਹਨ।ਮੈਂ ਖੁਦ ਕਈ ਵਾਰ ਇੰਨਾ ਭਿਖਾਰੀਆਂ ਤੋ ਤੰਗ ਆ ਜਾਣਦਾ ਹਾਂ।ਕਈ ਵਾਰ ਤਾ ਇਹ ਭਿਖਾਰੀ ਤਿੱਖੜ ਦੁਪਹਿਰ ਆ ਕੇ ਘਰ ਦੀ ਬੈੱਲ ਵਜਾ ਦਿੰਦੇ ਹਨ ।ਜਦੋ ਘਰ ਵਾਲਾ ਆਪਣਾ ਕੰਮ ਜੋ ਉਹ ਕਰ ਰਿਹਾ ਹੁੰਦਾ ,ਛੱਡ ਕੇ ਗੇਟ ਤੇ ਪਉਂਚਦਾ ਹੈ ਤਾ ਅਗੋ ਇੰਨਾ ਭਿਖਾਰੀਆਂ ਨੂੰ ਵੇਖ ਕੇ ਕਲਪ ਜਾਂਦਾ ਹੈ ।ਇੰਨਾ ਕੋਈ ਟਾਈਮ ਨੀ ਵੇਖਣਾ ਕੇ ਬੰਦਾ ਆਰਾਮ ਕਰਦਾ ਹੋਵੇਗਾ ਜਾ ਫਿਰ ਤਿਆਰ ਹੋ ਕੇ ਉਸ ਨੇ ਡਿਊਟੀ ਤੇ ਵੀ ਜਾਣਾ ਹੋ ਸਕਦਾ ਹੈ ।ਫਿਰ ਮੰਗਣਗੇ ਵੀ ਪੂਰੇ ਰੋਅਬ ਨਾਲ ।ਜਿਵੇਂ ਤੁਸੀਂ ਉਹਨਾਂ ਨੂੰ ਦਾਨ ਨਹੀਂ ਬਲਕੇ ਉਹਨਾਂ ਦਾ ਕਰਜ਼ਾ ਦੇਣਾ ਹੋਵੇ ।ਇਕ ਦੋ ਰੁਪਿਆ ਤਾ ਇਹ ਫੜਦੇ ਨਹੀਂ ।ਤੇ ਮੰਗ ਵੀ 10 ਤੋ ਘਟ ਨੀ ਕਰਦੇ।ਪਹਿਲਾ ਕੋਈ ਸਮਾ ਹੁੰਦਾ ਸੀ ।ਲੋਕ ਘਰ ਆਏ ਮੰਗਤੇ ਨੂੰ ਆਟਾ ਵਗ਼ੈਰਾ ਪਾ ਦਿਆ ਕਰਦੇ ਸਨ ।ਉਹ ਚੁੱਪ ਚਾਪ ਲੈ ਕੇ ਚਲਾ ਜਾਂਦਾ ਸੀ।ਪਰ ਅੱਜ ਕੱਲ ਦੇ ਮੰਗਤੇ ਜਾ ਭਿਖਾਰੀ ਤਾਂ ਤੋਬਾ ਤੋਬਾ । ਘੱਟ ਪੈਸਦੇਣ ਤੇ ਬੜੇ ਰੋਅਬ ਨਾਲ ਕਹਿਣਗੇ ਸਰਦਾਰ ਜੀ ,ਇਸ ਸੇ ਕਿਆ ਬਣੇਗਾ ?ਥੋੜੇ ਔਰ ਤੋ ਦੇ ਦੋ ਨਾ।
ਇੰਨਾ ਵਿਚੋਂ ਬਹੁਤ ਸਾਰੇ ਭਿਖਾਰੀ ਅਜਿਹੇ ਹੁੰਦੇ ਹਨ ।ਜੋ ਸਿਹਤ ਪੱਖੋਂ ਚੰਗੇ ਹੱਟੇ ਕੱਟੇ ਹੁੰਦੇ ਹਨ ।ਜੋ ਚੰਗਾ ਭਲਾ ਕੰਮ ਕਰ ਸਕਦੇ ਹਨ ।ਪਰ ਵੇਖੋ ਵੇਖੀ ਇਹ ਲੋਕ ਭੀਖ ਮੰਗਣ ਲੱਗ ਜਾਂਦੇ ਹਨ ।ਜੋ ਇਕ ਲਾਹਨਤ ਹੈ ।
ਕਿੰਨਰ ਤੇ ਭਿਖਾਰੀਆਂ ਦੀ ਵਧ ਰਹੀ ਤਾਦਾਦ ਸਾਡੇ ਲਈ ਇਕ ਚਨੌਤੀ ਹਨ । ਸਰਕਾਰ ਨੂੰ ਇਸ ਪ੍ਰਤੀ ਕੋਈ ਨਾ ਕੋਈ ਸਖ਼ਤ ਕਾਨੂੰਨ ਜਰੂਰ ਬਣਾਉਣਾ ਚਾਹੀਦਾ ਹੈ ਤਾਂ ਜੋ ਭਿਖਾਰੀਆਂ ਤੇ ਕਿੰਨਰਾਂ ਦੀ ਵੇਲ ਵਾਂਗ ਵਧ ਰਹੀ ਬੀਮਾਰੀ ਨੂੰ ਰੋਕਿਆ ਜਾ ਸਕੇ ।ਕਿਉਂਕਿ ਇਹ ਕਿੰਨਰ ਤੇ ਭਿਖਾਰੀ ਲੋਕਾਂ ਲਈ ਇਕ ਵੱਡੀ ਮੁਸ਼ਕਿਲ ਤੋ ਘੱਟ ਨਹੀਂ ਹਨ।ਕਈ ਵਾਰ ਤਾ ਇਹ ਭਿਖਾਰੀ ਮੰਗਣ ਵੇਲੇ ਬੰਦੇ ਨੂੰ ਇੰਨਾ ਜਲੀਲ ਤੇ ਸ਼ਰਮਿੰਦਾ ਕਰਦੇ ਹਨ ਕੇ ਬੰਦਾ ਦੁਖੀ ਆ ਜਾਂਦਾ ਹੈ ।ਇੰਨਾ ਭੀਖ ਮੰਗਾਂ ਵਾਲਿਆਂ ਚ ਬਹੁਤੀ ਵਾਰ ਵੇਖਿਆ ਗਿਆ ਹੈ ਕੇ ਛੋਟੇ ਛੋਟੇ ਬੱਚੇ ਸ਼ਾਮਿਲ ਹੁੰਦੇ ਹਨ।।ਬੰਦਾ ਕੋਈ ਸਾਮਾਨ ਲੈ ਰਿਹਾ ਹੁੰਦਾ ਹੈ ਜਾਂ ਕੁਝ ਖਾ ਰਿਹਾ ਹੁੰਦਾ ।ਇਹ ਛੋਟੇ ਛੋਟੇ ਬੱਚੇ ਉਸਦੇ ਕੱਪੜੇ ਖਿੱਚੀ ਜਾਣਗੇ।ਬੰਦਾ ਖ਼ਫ਼ਾ ਹੋ ਜਾਂਦਾ ਹੈ। ਇਨਾਂ ਬੱਚਿਆਂ ਵਿਚੋਂ ਕਈ ਤਾ ਸਕੂਲਾਂ ਚ ਪੜ੍ਹਦੇ ਹਨ ਤੇ ਮੰਗਣ ਦੇ ਲਾਲਚ ਸਕੂਲ ਵੀ ਨਹੀਂ ਜਾਂਦੇ।
ਇਹ ਵੀ ਵੇਖਿਆ ਗਿਆ ਹੈ ਕੇ ਕਈ ਵਾਰ 10-10-12-12 ਸਾਲ ਦੀਆਂ ਕੁੜੀਆਂ ਭੀਖ ਮੰਗ ਰਹੀਆਂ ਹੁੰਦੀਆਂ ਹਨ ।ਜਿਸ ਨਾਲ ਕਈ ਵਾਰ ਤਾ ਇਲਜ਼ਾਮ ਲਗਨ ਦੇ ਡਰ ਤੋ ਹੀ ਬੰਦਾ ਭੀਖ ਦੇ ਦਿੰਦਾ ਹੈ ।ਕਿਉਂਕਿ ਮੰਗਣ ਦੀ ਵਜ੍ਹਾ ਕਰਕੇ ਗਲਤ ਘਟਨਾਵਾਂ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ।ਜੋ ਸਾਡੇ ਸਮਾਜ ਵਾਸਤੇ ਚੌਣੋਤੀ ਹੈ ।ਇਸ ਤੋ ਬਿਨਾ ਇਸ ਨਾਲ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਚ ਵੀ ਵਾਧਾ ਹੋ ਰਿਹਾ ਹੈ।ਜੋ ਪ੍ਰਸ਼ਾਸਨ ਵਾਸਤੇ ਤੇ ਆਮ ਲੋਕਾਂ ਲ਼ਈ ਇਕ ਚਨੌਤੀ ਤੇ ਮੁਸ਼ਕਲ ਤੋ ਘਟ ਨਹੀਂ ਹੈ ।ਸੋ ਸਰਕਾਰ ਨੂੰ ਕਿੰਨਰ ਤੇ ਭੀਖੀਪੁਣੇ ਦੀ ਵਧ ਰਹੀ ਸਮੱਸਿਆ ਨੂੰ ਲਗਾਮ ਪਾਉਣ ਵਾਸਤੇ ਸਖ਼ਤ ਕਦਮ ਪੁੱਟਣ ਦੀ ਲੋੜ ਹੈ ।ਕਾਨੂੰਨ ਬਣਾਏ ਜਾਣ ਵੀ ਜਰੂਰਤ ਹੈ।ਤਾਂ ਜੋ ਲੋਕਾਂ ਨੂੰ ਇਸ ਪਨਪ ਰਹੇ ਗੋਰਖ ਧੰਦੇ ਤੋ ਨਜਾਤ ਮਿਲ ਸਕੇ ।ਕਿਉਂਕੇ ਮੰਗਣਾ ਇਕ ਸਮਾਜਿਕ ਬੁਰਾਈ ਹੈ ।ਇਕ ਲਾਹਨਤ ਹੈ ।ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ ।ਜਿਸ ਲਈ ਸਰਕਾਰ ਤੇ ਲੋਕਾਂ ਨੂੰ ਮਿਲਕੇ ਹੰਭਲਾ ਮਾਰਨਾ ਪਵੇਗਾ । ਪਿਛਲੇ ਹਫ਼ਤੇ ਤੋਂ ਸਰਕਾਰ ਵੱਲੋਂ ਭਿਖਾਰੀਆਂ ਪ੍ਰਤੀ ਸਖ਼ਤੀ ਵਾਲੇ ਕਦਮ ਚੁੱਕੇ ਜਾਣ ਦੇ ਫ਼ੈਸਲੇ ਦੀ ਜਿੱਥੇ ਅਸੀ ਸਰਾਹਨਾ ਕਰਦੇ ਹਾਂ ਉੱਥੇ ਨਾਲ ਹੀ ਮਾਨ ਸਰਕਾਰ ਨੂੰ ਕਿੰਨਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਵੀ ਕਰਦੇ ਹਾਂ। ਤਾਂ ਜੋ ਉਕਤ ਦੋਂਵੇ ਗੋਰਖ ਧੰਦਿਆਂ ਨੂੰ ਬੇਨਕਾਬ ਕਰਕੇ ਲੋਕਾਂ ਨੂੰ ਇਨਾਂ ਤੋਂ ਨਿਜ਼ਾਤ ਦਿਵਾਈ ਜਾ ਸਕੇ ।
———-
ਅਜੀਤ ਖੰਨਾ
(ਲੈਕਚਰਾਰ)
(ਐਮਏ.ਐਮਫਿਲ.ਐਮਜੇਐਮਸੀ.ਬੀਐਡ )
ਮੋਬਾਈਲ :76967-54669

-
ਅਜੀਤ ਖੰਨਾ , (ਲੈਕਚਰਾਰ)
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.