ਇਲੈਕਟਰੋਨਿਕ ਦੀ ਦੁਕਾਨ 'ਚ ਹੋਈ ਚੋਰੀ
25 ਹਜਾਰ ਤੋਂ ਵੱਧ ਕੈਸ਼ ਅਤੇ ਇਲੈਕਟਰੋਨਿਕ ਦਾ ਸਮਾਨ ਲੈ ਕੇ ਚੋਰ
ਆਪਣੇ ਨਾਲ ਲਿਆਂਦਾ ਤੇਜਧਾਰ ਹਥਿਆਰ ਅਤੇ ਦੁਕਾਨ ਵਿੱਚ ਪਿਆ ਚਿੱਲਰ ਸੁੱਟ ਗਏ ਦੁਕਾਨਾਂ ਵਿੱਚ ਹੀ
ਰੋਹਿਤ ਗੁਪਤਾ
ਗੁਰਦਾਸਪੁਰ 22 ਜੁਲਾਈ 2025- ਕਾਦੀਆਂ ਦੇ ਠੀਕਰੀਵਾਲ ਰੋਡ ਤੇ ਪੈਂਦੀ ਗੁਰੂ ਰਾਮਦਾਸ ਇਲੈਕਟਰੇਸ਼ਨ ਦੀ ਦੁਕਾਨ ਤੋਂ ਰਾਤ ਚੋਰਾਂ ਵੱਲੋਂ ਤਿੰਨ ਐਲਸੀਡੀਆਂ ਦੋ ਜੂਸਰ ਗਰੈਂਡਰ ਕੁਝ ਮੋਬਾਇਲ ਅਤੇ 25000 ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਠੀਕਰੀਵਾਲ ਰੋਡ ਤੇ ਮੇਰੀ ਇਲੈਕਟ੍ਰੀਸ਼ਨ ਦੀ ਦੁਕਾਨ ਹੈ ਤੇ ਨਾਲ ਹੀ ਕੈਫੇ ਚੱਲਦਾ ਹੈ ਮੈਨੂੰ ਸਵੇਰੇ ਦੁਕਾਨ ਦੇ ਮਾਲਕ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰੀ ਦੁਕਾਨ ਚ ਪਏ ਗੱਲੇ ਦੇ ਵਿੱਚੋਂ ਭਾਣ ਬਾਹਰ ਖਿਲ ਰਿਹਾ ਹੋਇਆ ਸੀ ਅਤੇ ਉੱਥੇ ਹੀ ਇੱਕ ਕਿਰਚ ਵੀ ਪਈ ਹੋਈ ਸੀ। ਜਦੋਂ ਮੈਂ ਦੁਕਾਨ ਦਾ ਸ਼ਟਰ ਖੋਲ ਕੇ ਦੇਖਿਆ ਤਾਂ ਮੇਰੀ ਦੁਕਾਨ ਦੇ ਵਿੱਚੋਂ ਤਿੰਨ ਐਲਸੀਡੀਆਂ ਦੋ ਜੂਸਰ ਗਰੈਂਡਰ 25 ਹਜਾਰ ਦੀ ਨਗਦੀ ਚੋਰੀ ਹੋ ਗਈ ਸੀ ਲਗਭਗ ਇਕ ਲੱਖ 10 ਹਜਾਰ ਰੁਪਏ ਦਾ ਸਮਾਨ ਮੇਰੀ ਦੁਕਾਨ ਵਿੱਚੋਂ ਚੋਰ ਚੋਰੀ ਕਰਕੇ ਲੈ ਗਏ ਸਨ ਉਹਨਾਂ ਦੱਸਿਆ ਕਿ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਹੋ ਸਕਦਾ ਹੈ ਕਿ ਇਹ ਕਿਸੇ ਨਸ਼ੇੜੀ ਦਾ ਕੰਮ ਹੋਵੇ ਉਹਨਾਂ ਕਿਹਾ ਕਿ ਜਦੋਂ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਤਾਂ ਪੁਲਿਸ ਸਾਡੇ ਆਉਣ ਤੋਂ ਪਹਿਲਾਂ ਹੀ ਮੌਕਾ ਦੇਖ ਕੇ ਚਲੀ ਗਈ ਅਤੇ ਉਨਾਂ ਨੇ ਕਿਰਚ ਵੀ ਨਹੀਂ ਖੜੀ ਮੈਂ ਇੱਕ ਗਰੀਬ ਬੰਦਾ ਹਾਂ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਮੇਰਾ ਸਮਾਨ ਮੈਨੂੰ ਦਵਾਇਆ ਜਾਵੇ ਅਤੇ ਮੈਨੂੰ ਇਨਸਾਫ ਦਿੱਤਾ ਜਾਵੇ। ਉੱਥੇ ਹੀ ਨਾਲ ਦੇ ਗੁਆਂਢੀ ਦੁਕਾਨਦਾਰ ਨੇ ਕਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਹੈ ਇਹ ਰੋਡ ਬਹੁਤ ਆਵਾਜਾਈ ਵਾਲਾ ਹੈ ਕਿਉਂਕਿ ਇੱਥੇ ਨਜਦੀਕ ਹੀ ਸਿੱਖ ਨੈਸ਼ਨਲ ਕਾਲਜ ਅਤੇ ਐਸਐਸ ਬਾਜਵਾ ਸਕੂਲ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੱਥੇ ਰਾਤ ਦੇ ਟਾਈਮ ਵੀ ਗਸ਼ਤ ਹੋਣੀ ਚਾਹੀਦੀ ਹੈ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਨਾ ਹੋ ਸਕਣ ।