ਮੇਰਾ ਖ਼ਜ਼ਾਨਾ – *Mera Khazana* 1988 ਚ ਹੋਈ ਹੜ੍ਹਾਂ ਦੀ ਤਬਾਹੀ ਆਈ ਯਾਦ ਤੇ -- Baljit Balli
ਖਾਲਿਸਤਾਨੀ ਖਾੜਕੂ ਵੱਲੋਂ ਬਚਾਈ ਮੇਰੀ ਜਾਨ ਦੀ ਘਟਨਾ ਵੀ
"ਤੇਰਾ ਹਸ਼ਰ ਜਨਰਲ ਕੁਮਾਰ ਵਰਗਾ ਹੋਵੇਗਾ ਤਿਆਰ ਹੋ ਜਾ" ਖਾਲਿਸਤਾਨੀ ਅੱਤਵਾਦੀਆਂ ਵੱਲੋਂ ਮੈਨੂੰ ਮਿਲੀ ਸੀ ਧਮਕੀ -
ਬੀਬੀਐਮਬੀ ਦੇ ਚੇਅਰਮੈਨ ਜਨਰਲ ਕੁਮਾਰ ਨੂ ਮਾਰਿਆ ਸੀ ਗੋਲੀਆਂ ਨਾਲ 1988 ਦੇ ਹੜ੍ਹ ਦੀ ਤਬਾਹੀ, ਜਨਰਲ ਕੁਮਾਰ ਦੇ ਕਤਲ ਦੀ ਯਾਦ ਨਾਲ ਜੁੜੀ ਮੇਰੀ ਹੱਡਬੀਤੀ
Baljit Balli
ਅਗਸਤ 2025 ਵਿੱਚ ਆਈ ਹੜ੍ਹ ਨੇ ਮੈਨੂੰ 1988 ਦੇ ਸਤੰਬਰ ਮਹੀਨੇ ਦੇ ਉਹ ਕਾਲੇ ਦਿਨ ਯਾਦ ਕਰਵਾ ਦਿੱਤੇ, ਜਦੋਂ ਭਾਖੜਾ ਅਤੇ ਹੋਰ ਡੈਮਾਂ ਦੇ ਫਲੱਡ ਗੇਟ ਅਚਾਨਕ ਖੋਲ੍ਹੇ ਗਏ ਅਤੇ ਪੰਜਾਬ ਦਾ ਵੱਡਾ ਹਿੱਸਾ ਪਾਣੀ ਹੇਠਾਂ ਆ ਗਿਆ। ਉਸ ਵੇਲੇ ਸੈਂਕੜੇ ਜਾਨਾਂ ਗਈਆਂ, ਲੱਖਾਂ ਏਕੜ ਫ਼ਸਲ ਬਰਬਾਦ ਹੋ ਗਈਆਂ ਅਤੇ ਹਜ਼ਾਰਾਂ ਪਸ਼ੂ ਵਹਿ ਗਏ। ਲੋਕ ਅਜੇ ਵੀ ਉਸ ਤਬਾਹੀ ਨੂੰ “ਕਾਲੇ ਦਿਨ” ਵਜੋਂ ਯਾਦ ਕਰਦੇ ਹਨ। ਹਿਸਾਬਾਂ ਮੁਤਾਬਕ 600 ਤੋਂ 1500 ਤੱਕ ਲੋਕਾਂ ਦੀ ਮੌਤ ਹੋਈ ਸੀ ਅਤੇ ਲਗਭਗ 9 ਹਜ਼ਾਰ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਸਨ।
*ਟਾਈਮਜ਼ ਆਫ ਇੰਡੀਆ* ਨੇ ਉਸ ਵੇਲੇ ਦੇ ਜੂਨੀਅਰ ਇੰਜੀਨੀਅਰ ਸਿੰਚਾਈ ਸੁਦਰਸ਼ਨ ਨੱਤ ਦੇ ਹਵਾਲੇ ਨਾਲ ਲਿਖਿਆ ਕਿ ਰਿਪੋਰਟ ਕੀਤੀ ਹੈ ਕਿ ਕਿ ਪੋਂਗ ਡੈਮ ਤੋਂ 3 ਲੱਖ ਕਿ ਸਿੱਖ ਪਾਣੀ ਅਤੇ ਭਾਖੜਾ ਡੈਮ ਤੋਂ 4 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ ਪਾਣੀ ਇੰਨਾ ਇਕੱਠਾ ਹੋ ਗਿਆ ਸੀ ਕਿ ਹਰੀਕੇ ਬਿਰਾਜ ਦੇ ਸਾਰੇ ਦੇ ਸਾਰੇ 52 ਗੇਟ ਖੋਲੇ ਗਏ ਸਨ ਜੋ ਕਿ ਅੱਜ ਤੱਕ ਨਾ ਪਹਿਲਾਂ ਤੇ ਨਾ ਹੁਣ ਖੋਲੇ ਗਏ ਇਸ ਹੜ੍ਹ ਤੋਂ ਬਾਅਦ 7 ਨਵੰਬਰ 1988 ਨੂੰ ਖ਼ਾਲਿਸਤਾਨ ਖਾੜਕੂਆਂ ਨੇ ਚੰਡੀਗੜ੍ਹ ਵਿੱਚ ਬੀਬੀਐਮਬੀ ਦੇ ਚੇਅਰਮੈਨ ਜਨਰਲ ਬੀ. ਐਨ. ਕੁਮਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਉਹਨਾਂ ਦਾ ਦੋਸ਼ ਸੀ ਕਿ ਪੰਜਾਬੀਆਂ ਦੇ ਨੁਕਸਾਨ ਲਈ ਕੁਮਾਰ ਜ਼ਿੰਮੇਵਾਰ ਸੀ। ਜਨਰਲ ਕੁਮਾਰ ਉਨ੍ਹਾਂ ਸਾਲਾਂ ਵਿੱਚ ਮਾਰੇ ਗਏ ਸਭ ਤੋਂ ਉੱਚੇ ਦਰਜੇ ਦੇ ਫ਼ੌਜੀ ਅਧਿਕਾਰੀਆਂ ਵਿੱਚੋਂ ਇੱਕ ਸਨ।
ਜਿਨ੍ਹਾਂ ਦੀ ਧਮਕੀ ਉਨ੍ਹਾਂ ਦਾ ਹੀ ਬਚਾਅ
ਉਹਨਾਂ ਦਿਨਾਂ ਮੈਂ *ਅਜੀਤ* ਅਖ਼ਬਾਰ ਵਿੱਚ ਰਿਪੋਰਟਰ ਸੀ। ਅਜੀਤ ਅਖਬਾਰ ਵੱਲੋਂ ਉਸ ਵੇਲੇ ਹੜ੍ਹ ਪੀੜਿਤ ਰਾਹਤ ਫ਼ੰਡ ਸ਼ੁਰੂ ਕੀਤਾ ਗਿਆ । ਜੋ ਰਾਸ਼ੀ ਇਕੱਠੀ ਹੋਈ ਇਹ ਸਾਰੇ ਪੰਜਾਬ ਵਿੱਚ ਹੜ੍ਹ ਪੀੜਿਤਾਂ ਦੀ ਰਾਹਤ ਲਈ ਖਰਚੀ ਗਈ ਸੀ . ਅਜੀਤ ਵੱਲੋਂ ਹੜ੍ਹ ਪੀੜਤਾਂ ਲਈ ਦੀਆਂ ਲੋੜਾਂ ਬਾਰੇ ਸਰਵੇ ਕਰਨ ਤੋਂ ਫੈਸਲਾ ਕੀਤਾ ਕਿਹੜੇ ਇਲਾਕੇ ਵਿੱਚ ਕਿਹੜਾ ਸਮਾਨ ਜਾਂ ਕੱਪੜੇ ਆਦਿਕ ਦੇਣੇ ਹਨ। ਅਸੀਂ ਰੋਪੜ ਅਤੇ ਅਨੰਦਪੁਰ ਸਾਹਿਬ ਇਲਾਕਿਆਂ ਵਿੱਚ ਜਾ ਕੇ ਵੇਖਿਆ ਕਿ ਲੋਕਾਂ ਕੋਲ ਰੋਜ਼ਮੱਰਾ ਲਈ ਭਾਂਡੇ ਤੱਕ ਨਹੀਂ ਬਚੇ। ਅਜੀਤ ਵੱਲੋਂ ਦੋ ਟਰੱਕ ਭਰ ਕੇ ਭਾਂਡੇ ਭੇਜੇ ਗਏ ਜਿਨ੍ਹਾਂ ਨੂੰ ਮੈਂ ਤੇ ਮੇਰੇ ਸਾਥੀਆਂ ਨੇ ਘਰ–ਘਰ ਵੰਡਿਆ। ਪਰ 1988 ਦੇ ਉਹ ਕਾਲੇ ਦਿਨ ਮੇਰੇ ਲਈ ਹੋਰ ਪਾਸੇ ਤੋਂ ਵੀ ਭਿਆਨਕ ਸਨ। ਖਾਲਿਸਤਾਨੀ ਜਥੇਬੰਦੀਆਂ ਅਖ਼ਬਾਰਾਂ ਤੇ ਦਬਾਅ ਪਾਉਂਦੀਆਂ ਸਨ ਕਿ ਉਹਨਾਂ ਦੇ ਬਿਆਨ ਜਿਵੇਂ ਦੇ ਤਿਵੇਂ ਛਾਪੇ ਜਾਣ। ਜਦੋਂ ਅਸੀਂ ਉਹਨਾਂ ਨੂੰ ਸੰਪਾਦਿਤ ਕਰਦੇ, ਤਾਂ ਸਾਨੂੰ ਧਮਕੀਆਂ ਮਿਲਦੀਆਂ।
ਜਨਵਰੀ 1990 ਵਿੱਚ ਮੈਨੂੰ ਧਮਕੀ ਭਰੀ ਚਿੱਠੀ ਆਈ ਕਿ *“ਤੇਰਾ ਹਸ਼ਰ ਵੀ ਜਨਰਲ ਕੁਮਾਰ ਵਰਗਾ ਹੋਵੇਗਾ।”* ਇਸੇ ਦੌਰਾਨ, ਇੱਕ ਖਾਲਿਸਤਾਨੀ ਨੁਮਾਇੰਦੇ ਨੇ ਮੈਨੂੰ ਚੇਤਾਵਨੀ ਦਿੱਤੀ ਕਿ ਮੇਰੀ ਹੱਤਿਆ ਦਾ ਫ਼ੈਸਲਾ ਹੋ ਗਿਆ ਹੈ ਅਤੇ ਮੇਰੇ ਘਰ–ਦਫ਼ਤਰ ਦੀ ਰੇਕੀ ਵੀ ਹੋ ਚੁੱਕੀ ਹੈ। ਉਸਨੇ ਮੈਨੂੰ ਤੁਰੰਤ ਕੁਝ ਦਿਨ ਲਈ ਗ਼ਾਇਬ ਹੋ ਜਾਣ ਦੀ ਸਲਾਹ ਦਿੱਤੀ। ਮੈਂ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਛੱਡ ਕੇ ਆਂਧਰਾ ਪ੍ਰਦੇਸ਼ ਚਲਾ ਗਿਆ ਜਿੱਥੇ ਲਗਭਗ ਇੱਕ ਮਹੀਨਾ ਰਿਸ਼ਤੇਦਾਰਾਂ ਕੋਲ ਰਿਹਾ। ਅਸੀਂ ਦਿੱਲੀ ਤੋਂ ਰੇਲ ਗੱਡੀ ਰਾਹੀਂ ਤਿਨ ਦਿਨਾਂ ਦਾ ਸਫ਼ਰ ਕਰਕੇ ਵਿਜੇਵਾੜਾ ਪੁੱਜੇ , ਅੱਗੋਂ ਗੁੰਟੂਰ ਕਰ ਤੇ ਗਏ ਸੀ . ਅਸੀਂ ਲੱਗਭਗ ਇੱਕ ਮਹੀਨਾ ਗੁੰਟੂਰ, ਹੈਦਰਾਬਾਦ ਆਦਿਕ ਸ਼ਹਿਰਾਂ ਵਿੱਚ ਰਹੇ। ਉਨ੍ਹਾਂ ਦਿਨ ਵਿੱਚ ਲੈਂਡਲਾਇਨ ਫੋਨ ਹੁੰਦੇ ਸੀ ਜਿਸ ਰਹਿਣ Chandigarh ਤੇ ਪੰਜਾਬ ਦੀ ਖਬਰ ਲਹਿੰਦੇ ਰਹਿੰਦੇ ਸੀ। ਕਾਫੀ ਧਮਕੀਆਂ ਤਾਂ ਬਾਅਦ ਵਿੱਚ ਵੀ ਮਿਲਦੀਆਂ ਰਹੀਆਂ ਪਰ ਸਬੱਬ ਨਾਲ ਬਚਾਅ ਹੀ ਰਿਹਾ.
ਇਹ Irony ਸੀ ਕਿ ਖਾਲਿਸਤਾਨੀਆਂ ਦੇ ਜਿਸ ਗਰੁੱਪ ਨੇ ਮੈਨੂੰ ਮਰਨ ਦੀ ਧਮਕੀ ਦਿੱਤੀ ਸੀ, ਉਸੇ ਗਰੁੱਪ ਦੇ ਇਕ ਕਰਿੰਦੇ ਨੇ ਹੀ ਮੇਰੀ ਜਾਨ ਬਚਾਉਣ ਵਿੱਚ ਭੂਮਿਕਾ ਨਿਭਾਈ। ਕੁਝ ਹੀ ਸਮੇਂ ਬਾਅਦ ਗੁਰਜੀਤਆਪ ਪੁਲਿਸ ਹੱਥੋਂ ਮਾਰਿਆ ਗਿਆ। ਜਨਰਲ ਬੀ. ਐਨ. ਕੁਮਾਰ ਦਾ ਕਤਲ ਅਤੇ 1988 ਦੀ ਹੜ੍ਹ ਦੋਵੇਂ ਪੰਜਾਬ ਦੇ ਇਤਿਹਾਸ ਦੇ ਦਰਦਨਾਕ ਪੰਨੇ ਹਨ। ਮੇਰੇ ਲਈ ਇਹ ਯਾਦਾਂ ਨਾ ਸਿਰਫ਼ ਪੇਸ਼ਾਵਰ ਜੀਵਨ ਦਾ ਹਿੱਸਾ ਹਨ, ਸਗੋਂ ਨਿੱਜੀ ਜੀਵਨ ਦੀਆਂ ਉਹ ਘਟਨਾਵਾਂ ਹਨ ਜਿਨ੍ਹਾਂ ਨੇ ਮੇਰੇ ਮਨ ਤੇ ਡੂੰਘਾ ਅਸਰ ਛੱਡਿਆ।
*ਬਲਜੀਤ ਬੱਲੀ* ਐਡੀਟਰ, ਬਾਬੂਸ਼ਾਹੀ ਨੈੱਟਵਰਕ 30 ਅਗਸਤ, 2025 ---

-
ਬਲਜੀਤ ਬੱਲੀ, ਐਡੀਟਰ, ਬਾਬੂਸ਼ਾਹੀ ਨੈੱਟਵਰਕ
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.