ਸਾਹਿਤਕ ਮੰਚ ਭਗਤਾ ਭਾਈ ਵੱਲੋਂ ਪੁਸਤਕ 'ਗਿਆਨ ਸਰਵਰ ' ਅਤੇ 'ਰਿਸ਼ਤਿਆਂ ਦੀ ਧੁੱਪ ਛਾਂ' ਲੋਕ ਅਰਪਣ
ਅਸ਼ੋਕ ਵਰਮਾ
ਭਗਤਾ ਭਾਈ, 8 ਜੁਲਾਈ 2025 ਸਾਹਿਤਕ ਮੰਚ ਭਗਤਾ ਭਾਈ ਵੱਲੋਂ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਵਿਖੇ ਕਰਵਾਏ ' ਪੁਸਤਕਾਂ ਲੋਕ ਅਰਪਣ ਤੇ ਕਵੀ ਦਰਬਾਰ ਸਮਾਗਮ ਦੌਰਾਨ ਡਾ. ਬਲਵਿੰਦਰ ਸਿੰਘ ਸੋਢੀ (ਕੋਠਾ ਗੁਰੂ) ਦੀ ਕਿਤਾਬ 'ਗਿਆਨ ਸਰਵਰ ਭਾਗ-2' ਅਤੇ ਲੇਖਿਕਾ ਕਿਰਨਦੀਪ ਕੌਰ ਭਾਈਰੂਪਾ ਦਾ ਨਾਵਲ 'ਰਿਸ਼ਤਿਆਂ ਦੀ ਧੁੱਪ ਛਾਂ' ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਪੰਜਾਬੀ ਸਾਹਿਤਕਾਰ ਤੇ 70 ਕਿਤਾਬਾਂ ਦੇ ਰਚੇਤਾ ਨਿੰਦਰ ਘੁਗਿਆਣਵੀ ਸਨ ਜਦੋਂ ਕਿ ਪ ਪ੍ਰਧਾਨਗੀ ਪ੍ਰੇਮ ਕੁਮਾਰ ਧੀਂਗੜਾ (ਭਗਤਾ ਭਾਈ) ਨੇ ਕੀਤੀ। ਇਸ ਮੌਕੇ ਨਿੰਦਰ ਘੁਗਿਆਣਵੀ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਲਮ ਦੀ ਵੱਡੀ ਤਾਕਤ ਹੈ ਅਤੇ ਅਜੋਕੇ ਸਮੇਂ ਵਿਚ ਨਵੇਂ ਨੌਜਵਾਨਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਕਤ ਦੋਨਾਂ ਪੁਸਤਕਾਂ 'ਤੇ ਮਾਸਟਰ ਜਗਨ ਨਾਥ, ਗਿਆਨੀ ਕੌਰ ਸਿੰਘ ਕੋਠਾ ਗੁਰੂ ਅਤੇ ਪ੍ਰਸਿੱਧ ਅਲੋਚਕ ਸੁਰਜੀਤ ਬਰਾੜ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸਾਹਿਤਕ ਮੰਚ ਨੇ ਨਿੰਦਰ ਘੁਗਿਆਣਵੀ ਵੱਲੋਂ ਪੰਜਾਬੀ ਸਾਹਿਤ 'ਚ ਪਾਏ ਵਡਮੁੱਲੇ ਯੋਗਦਾਨ ਬਦਲੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਕਵੀ ਦਰਬਾਰ 'ਚ ਗੀਤਕਾਰ ਨਿਰਮਲ ਪੱਤੋ, ਗੀਤਕਾਰ ਤਰਸੇਮ ਗੋਪੀਕਾ, ਰਾਜਵਿੰਦਰ ਸਿੰਘ ਰੌਂਤਾ ,ਬਲਦੇਵ ਸਿੰਘ ਫੌਜੀ, ਕਮਲ ਰਾਣੀ ਬੁਢਲਾਡਾ, ਗੀਤਾ ਦਿਆਲਪੁਰਾ, ਗੁਰਾ ਮਹਿਲ ਭਾਈ ਰੂਪਾ, ਹਰਵਿੰਦਰ ਹੈਪੀ, ਜਸਵੰਤ ਸਿੰਘ ਬੋਪਾਰਾਏ ਭਦੌੜ, ਅਮਰਜੀਤ ਸਿੰਘ ਫੌਜੀ, ਮੰਗਲ ਮੀਤ ਪੱਤੋ, ਅਮਰੀਕ ਸੈਦੋਕੇ, ਮੀਤ ਬਠਿੰਡਾ, ਗਗਨਦੀਪ ਸਿੰਘ, ਜੰਗੀਰ ਖੋਖਰ, ਗੁਰਮੀਤ ਕੌਰ ਗੀਤਾ, ਜਸਵੰਤ ਰਾਊਕੇ, ਅਵਤਾਰ ਰਾਏਸਰ (ਅਦਬੀ ਸਾਂਝ), ਬਲਿਹਾਰ ਗੋਬਿੰਦਗੜੀਆ, ਜੁਗਰਾਜ ਸਿੰਘ ਪੂਹਲਾ, ਸੋਹਣ ਸਿੰਘ ਕੇਸਰਵਾਲੀਆ ਤੇ ਅਮਨਦੀਪ ਕੌਰ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।ਇਸ ਤੋਂ ਪਹਿਲਾਂ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਸਮਾਗਮ ਵਿੱਚ ਪੁੱਜੀਆਂ ਸ਼ਖਸੀਅਤਾਂ ਨੂੰ ਜੀ ਆਇਆ ਕਿਹਾ। ਸਮਾਗਮ ਦੇ ਅੰਤ ਵਿੱਚ ਮੰਚ ਦੇ ਸਰਪ੍ਰਸਤ ਨਛੱਤਰ ਸਿੰਘ ਸਿੱਧੂ ਤੇ ਖਜ਼ਾਨਚੀ ਸੁਖਵਿੰਦਰ ਚੀਦਾ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਸਟੇਜ ਦੀ ਕਾਰਵਾਈ ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਤੇ ਮੀਤ ਪ੍ਰਧਾਨ ਪ੍ਰਿੰਸੀਪਲ ਹੰਸ ਸਿੰਘ ਸੋਹੀ ਨੇ ਚਲਾਈ। ਇਸ ਮੌਕੇ ਸੁਰਜੀਤ ਸਿੰਘ ਚੇਲਾ ਭਾਈ ਰੂਪਾ, ਮਾਸਟਰ ਸੁਰਜੀਤ ਸਿੰਘ, ਪੱਤਰਕਾਰ ਸੁਖਨੈਬ ਸਿੰਘ ਸਿੱਧੂ ਪੂਹਲਾ, ਪ੍ਰੈਸ ਸਕੱਤਰ ਰਜਿੰਦਰ ਸਿੰਘ ਮਰਾਹੜ, ਲੈਕਚਰਾਰ ਮਨਦੀਪ ਸਿੰਘ ਪੂਹਲਾ, ਨਛੱਤਰ ਸਿੰਘ ਧੰਮੂ, ਆਤਮਾ ਤੇਜ ਸ਼ਰਮਾ, ਪ੍ਰਵੀਨ ਗਰਗ, ਸੰਦੀਪ ਭਗਤਾ, ਸਰਬਪਾਲ ਸ਼ਰਮਾ, ਰਾਜਿੰਦਰਪਾਲ ਰਾਜੂ, ਸੁਖਚੈਨ ਕਲਿਆਣ, ਗੀਤਾ ਦਿਆਲਪੁਰੀ, ਰਣਬੀਰ ਸਿੰਘ ਕੋਠਾ ਗੁਰੂ, ਚਾਂਦਨੀ ਸਮਰਾਟ ਸੋਢੀ, ਹਰਜੋਤ ਮਾਨ, ਗੁਰਵਿੰਦਰ ਮਾਨ ਕੋਠਾ ਗੁਰੂ, ਧਰਮਵੀਰ ਸਿੰਘ, ਰੇਸ਼ਮ ਸਿੰਘ, ਸਵਰਨਜੀਤ ਭਗਤਾ, ਗੁਰਲਾਲ ਸਿੰਘ, ਪ੍ਰਗਟ ਢਿੱਲੋਂ ਸਮਾਧ ਭਾਈ, ਗੁਰਮੀਤ ਭਾਈ ਰੂਪਾ, ਬਲਜੀਤ ਗੁੰਮਟੀ, ਲਾਭ ਸਿੰਘ ਡੋਡ, ਗੁਰਦੀਪ ਕੌਰ ਡੋਡ, ਜਗਦੀਪ ਸਿੰਘ, ਆਸ਼ਾ ਸ਼ਰਮਾ, ਗੁਰਚਰਨ ਭਾਈ ਰੂਪਾ, ਹਰਪ੍ਰੀਤ ਕੌਰ, ਦੀਪਜੋਤ ਸਿੰਘ, ਪ੍ਰਨੀਤ ਕੌਰ, ਗੁਰਮੀਤ ਸਿੰਘ ਹਮੀਰਗੜ੍ਹ, ਗਗਨਦੀਪ ਸਿੰਘ, ਰਣਜੋਧ ਸਿੰਘ, ਦੀਪਜੋਤ ਸਿੰਘ, ਹਰਵਿੰਦਰ ਬੋਪਾਰਾਏ, ਹਰਪ੍ਰੀਤ ਸਿੰਘ ਮਦੇਸਾ ਨਥਾਣਾ, ਮਹਿਲਾ ਸਿੰਘ, ਸੱਤਾ ਗੌਂਸਪੁਰਾ, ਰਣਬੀਰ ਸਿੰਘ, ਪੱਪਾ ਭਗਤਾ, ਕੁਲਦੀਪ ਕੋਮਲ ਰਾਉਕੇ, ਕੱਤਰ ਸਿਰੀਏਵਾਲਾ, ਹਰਵਿੰਦਰ ਬੋਪਾਰਾਏ, ਗੁਰਮਨ ਸਿੱਧੂ, ਸੁਰਿੰਦਰ ਸਫਰੀ ਆਦਿ ਹਾਜ਼ਰ ਸਨ।