← ਪਿਛੇ ਪਰਤੋ
ਕਿਰਨਜੋਤ ਕੌਰ ਨੇ ਮਹਾਨ ਕੋਸ਼ ਮਾਮਲੇ 'ਚ ਪੰਜਾਬੀ ਯੂਨੀਵਰਸਿਟੀ ਦੇ VC ਵਿਰੁੱਧ FIR ਦਰਜ ਕਰਨ ਦਾ ਕੀਤਾ ਸਖ਼ਤ ਵਿਰੋਧ
ਚੰਡੀਗੜ੍ਹ, 30 ਅਗਸਤ 2025- ਮਹਾਨ ਕੋਸ਼ ਮਾਮਲੇ ਚ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਤੇ ਕੇਸ ਦਰਜ ਕਰਨ ਦਾ ਬੀਬੀ ਕਿਰਨਜੋਤ ਕੌਰ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਨੇ ਸਵਾਲ ਇਸ ਕੇਸ ਉੱਤੇ ਹੀ ਸਵਾਲ ਚੁੱਕੇ ਹਨ ਅਤੇ ਅਖੌਤੀ ਵਿਦਵਾਨਾਂ ਨੂੰ ਝਾੜ ਪਾਈ ਹੈ। ਉਨ੍ਹਾਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਹੋਇਆ ਲਿਖਿਆ ਕਿ ਵਿਵਾਦਤ ਮਹਾਨ ਕੋਸ਼ ਨੂੰ ਮਿੱਟੀ ਵਿੱਚ ਦੱਬਣ ਨਾਲ ਕਿਹੜੀ ਮਰਯਾਦਾ ਭੰਗ ਹੋਈ ਹੈ? ਕੋਈ ਵੀ ਕਿਤਾਬ ਗੁਰੂ ਗ੍ਰੰਥ ਸਾਹਿਬ ਦੇ ਤੁਲ ਨਹੀਂ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਕਿਸੇ ਹੋਰ ਤੇ ਲਾਗੂ ਹੁੰਦੀ ਹੈ। ਗੁਟਕੇ ਤੇ ਪੋਥੀਆਂ ਤੇ ਵੀ ਨਹੀਂ। ਸ਼੍ਰੋਮਣੀ ਕਮੇਟੀ ਨੂੰ ਸਪੱਸਟ ਸਟੈਂਡ ਲੈਣਾ ਚਾਹੀਦਾ ਹੈ। ਅਕਾਲ ਤਖ਼ਤ ਸਾਹਿਬ ਜਿਹੜਾ “ਜਥੇਦਾਰ” ਲਾਇਆ ਹੈ ਉਹਨਾਂ ਤੋਂ ਪੁੱਛੋ ਉੱਚ ਪੱਧਰੀ ਕਮੇਟੀ ਕਿਓਂ ਬਣਾਈ? “ਬੇਅਦਬੀ” ਦਾ ਬਿਰਤਾਂਤ ਸਿੱਖਾਂ ਦਾ ਨੁਕਸਾਨ ਕਰ ਰਿਹਾ ਹੈ। ਵਿਦਿਆਰਥੀਆਂ ਨੂੰ ਸੇਧ ਦੇਣਾ ਸ਼੍ਰੋਮਣੀ ਕਮੇਟੀ ਤੇ ਤਖ਼ਤ ਦਾ ਕੰਮ ਹੈ ਨਾ ਕਿ ਵਿਦਿਆਰਥੀਆਂ ਦੇ ਦਬਾਅ ਵਿਚ ਆ ਕੇ ਗਲਤ ਪਿਰਤ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਹਰ ਉਸ ਕਾਗਜ਼ ਤੇ ਲਾਗੂ ਕਰਨੀ ਜਿੱਥੇ ਬਾਣੀ ਦਾ ਇਕ ਅੱਖਰ ਵੀ ਲਿਖਿਆ ਹੋਵੇ।
Total Responses : 603