ਤਰਨਤਾਰਨ ਦੇ ਪਿੰਡ ਥਰੂ ਵਿੱਚ ਬੰਦ ਪਈ ਫੈਕਟਰੀ 'ਚੋਂ ਮਿਲਿਆ ਜਿੰਦਾ ਗ੍ਰੇਨੇਡ
ਬਲਜੀਤ ਸਿੰਘ
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਪਿੰਡ ਥਰੂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਬੰਦ ਪਈ ਫੈਕਟਰੀ ਵਿੱਚੋਂ ਟੇਪ ਨਾਲ ਲਪੇਟਿਆ ਹੋਇਆ ਇੱਕ ਜਿੰਦਾ ਗ੍ਰੇਨੇਡ ਮਿਲਿਆ। ਫੈਕਟਰੀ ਦੀ ਸਫ਼ਾਈ ਕਰ ਰਹੇ ਇੱਕ ਵਿਅਕਤੀ ਨੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।
ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਪੁਲਿਸ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਗ੍ਰੇਨੇਡ ਨੂੰ ਸੁਰੱਖਿਅਤ ਤੌਰ 'ਤੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਬੰਬ ਨਿਰੋਧਕ ਦਸਤੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦਸਤੇ ਦੇ ਪਹੁੰਚਣ ਤੋਂ ਬਾਅਦ ਇਸ ਗ੍ਰੇਨੇਡ ਨੂੰ ਨਕਾਰਾ ਕੀਤਾ ਜਾਵੇਗਾ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਕਿ ਇਹ ਗ੍ਰੇਨੇਡ ਫੈਕਟਰੀ ਤੱਕ ਕਿਵੇਂ ਪਹੁੰਚਿਆ।