Punjabi News Bulletin: ਪੜ੍ਹੋ ਅੱਜ 29 ਮਈ ਦੀਆਂ ਵੱਡੀਆਂ 10 ਖਬਰਾਂ (9:20 PM)
ਚੰਡੀਗੜ੍ਹ, 29 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਚੌਧਰ ਚਮਕਾਉਣ ਲਈ ਪੰਜਾਬ ਵਾਸੀਆਂ ਨੂੰ ਗੁੰਮਰਾਹ ਨਾ ਕਰੋ - ਭਗਵੰਤ ਮਾਨ ਵੱਲੋਂ ਅਕਾਲੀਆਂ ਅਤੇ ਕਿਸਾਨ ਯੂਨੀਅਨਾਂ ਨੂੰ ਤਾੜਨਾ
- ਕਿਸਾਨ ਪੱਖੀ ਲੈਂਡ ਪੂਲਿੰਗ ਨੀਤੀ ਦਾ ਮੰਤਵ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣਾ: ਕਿਸਾਨਾਂ ਲਈ ਪੱਕੀ ਆਮਦਨ ਦਾ ਹੀਲਾ ਬਣੇਗੀ CM ਮਾਨ
2. Ludhiana West Flash: ECI ਨੇ CP ਲੁਧਿਆਣਾ ਦੀ ਪੋਸਟ ਲਈ ਪੰਜਾਬ ਸਰਕਾਰ ਤੋਂ IPS ਅਫਸਰਾਂ ਦਾ ਪੈਨਲ ਮੰਗਿਆ ; CEO ਨੇ ਇਸ ਨੂੰ ਰੁਟੀਨ ਪ੍ਰਸ਼ਾਸਨਿਕ ਪ੍ਰਕਿਰਿਆ ਕਿਹਾ
- ਲੁਧਿਆਣਾ ਜ਼ਿਮਨੀ ਚੋਣ: ਨਾਮਜ਼ਦਗੀਆਂ ਦੇ ਚੌਥੇ ਦਿਨ 4 ਨਾਮਜ਼ਦਗੀ ਪੱਤਰ ਦਾਖ਼ਲ
- ਲੁਧਿਆਣਾ ਜ਼ਿਮਨੀ ਚੋਣ: ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁੱਖ ਚੋਣ ਅਧਿਕਾਰੀ ਵੱਲੋਂ ਲੁਧਿਆਣਾ ਦੇ DC ਅਤੇ ਪੁਲਿਸ ਕਮਿਸ਼ਨਰ ਨਾਲ ਮੀਟਿੰਗ
- ਚੋਣ ਪ੍ਰਕਿਰਿਆ ਦੀ ਮਜ਼ਬੂਤੀ ਅਤੇ ਵੋਟਰਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਪਿਛਲੇ 100 ਦਿਨਾਂ ਵਿੱਚ 21 ਪਹਿਲਕਦਮੀਆਂ ਸ਼ੁਰੂ: ਸਿਬਿਨ ਸੀ
3. Transfer/ Posting: Joint Secy ਪੱਧਰ ਦੇ 41 ਅਫਸਰਾਂ ਦੇ ਤਬਾਦਲੇ
4. ਡਾਇਨਾਸੋਰ ਵਾਪਸ ਆ ਸਕਦੇ ਹਨ, ਪਰ ਬਾਦਲ ਕਦੇ ਵੀ ਸੱਤਾ ਵਿੱਚ ਨਹੀਂ ਆ ਸਕਦੇ: ਬਲਤੇਜ ਪੰਨੂ
- ਡਾ. ਰਵਜੋਤ ਸਿੰਘ ਵੱਲੋਂ ਜ਼ੀਰਕਪੁਰ ਨਗਰ ਕੌਂਸਲ ਨੂੰ ਕਾਰਪੋਰੇਸ਼ਨ ਦਾ ਦਰਜਾ ਦੇਣ ਦਾ ਐਲਾਨ
- ਉਦਯੋਗਪਤੀ ਨਿਤਿਨ ਕੋਹਲੀ 'ਆਪ' ਵਿੱਚ ਹੋਏ ਸ਼ਾਮਲ, ਹਲਕਾ ਇੰਚਾਰਜ ਕੀਤਾ ਨਿਯੁਕਤ
- ਕੈਬਨਿਟ ਸਬ-ਕਮੇਟੀ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ
- ਓਰੀਐਂਟੇਸ਼ਨ ਪ੍ਰੋਗਰਾਮ: ਉੱਘੇ ਪੇਸ਼ੇਵਰਾਂ ਨੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜ਼ਿੰਦਗੀ ਵਿੱਚ ਸਫ਼ਲਤਾ ਦਾ ਪਾਠ
- ਮੰਡੀਆਂ ਵਿਖੇ ਢੋਆ-ਢੁਆਈ ਦੇ ਕੰਮ ਵਿੱਚ ਲੱਗੇ ਮਜ਼ਦੂਰਾਂ ਲਈ ਵਧੀ ਹੋਈ ਮਜ਼ਦੂਰੀ ਵਜੋਂ 373.81 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ
- ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਲਈ 37.50 ਕਰੋੜ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ
5. ‘ਯੁੱਧ ਨਸ਼ਿਆਂ ਵਿਰੁੱਧ’: 89 ਦਿਨਾਂ ਅੰਦਰ 14,000 ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ, 586 ਕਿਲੋ ਹੈਰੋਇਨ, 246 ਕਿਲੋ ਅਫ਼ੀਮ ਅਤੇ 10.7 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ
6. ਆਸ਼ੂ ਦੀ ਨਾਮਜ਼ਦਗੀ ਤੋਂ ਪਹਿਲਾਂ ਕਾਂਗਰਸ ਵੱਲੋਂ ਇੱਕਜੁੱਟਤਾ ਅਤੇ ਮਜ਼ਬੂਤੀ ਦਾ ਪ੍ਰਦਰਸ਼ਨ: ਬਘੇਲ, ਚੰਨੀ, ਕਿਸ਼ੋਰੀ, ਵੜਿੰਗ ਤੋਂ ਬਿਨਾਂ ਹੋਰ ਲੀਡਰ ਵੀ ਰਹੇ ਮੌਜ਼ੂਦ
- Big Breaking: ਭਾਰਤ ਭੂਸ਼ਣ ਆਸ਼ੂ ਨਾਲ Raja Warring, Channi ਤੇ Rana Gurjeet ਨਾਮਜ਼ਦਗੀ ਭਰਨ ਪਹੁੰਚੇ
- ਲੁਧਿਆਣਾ ਜ਼ਿਮਨੀ ਚੋਣ: ਪੰਜਾਬ ਯੂਥ ਕਾਂਗਰਸ ਵੱਲੋਂ ਚੋਣ ਪ੍ਰਚਾਰ ਲਈ ਤਾਲਮੇਲ ਕਮੇਟੀ ਦਾ ਗਠਨ
7. Babushahi Special: ਬਰਸੀ ਤੇ ਵਿਸ਼ੇਸ਼: ਕੌਮਾਂਤਰੀ ਸਟੇਜ਼ਾਂ ਦਾ ਬੇਤਾਜ ਬਾਦਸ਼ਾਹ ਸੀ ਗਾਇਕ ਸਿੱਧੂ ਮੂਸੇਵਾਲਾ
- ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ: ਮਾਂ ਚਰਨ ਕੌਰ ਦੇ ਭਾਵੁਕ ਸ਼ਬਦਾਂ ਨੇ ਦਿਲ ਛੂਹ ਲਿਆ
8. ਸਮਾਂ ਤਬਦੀਲੀ: ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਅੰਤਿਮ ਸੰਸਕਾਰ ਦਾ ਸਮਾਂ ਬਦਲਿਆ -ਦਰਸ਼ਨਾਂ ਲਈ ਨਵਾਂ ਸਮਾਂ ਤੇ ਰੂਟ ਜਾਰੀ
- ਸੁਖਦੇਵ ਸਿੰਘ ਢੀਂਡਸਾ ਦਾ ਸਦੀਵੀਂ ਵਿਛੋੜਾ ਦੇਸ਼ ਲਈ ਵੱਡਾ ਘਾਟਾ: ਮੋਦੀ
- ਸੁਖਦੇਵ ਸਿੰਘ ਢੀਂਡਸਾ ਦਾ ਅੰਤਿਮ ਸਸਕਾਰ ਭਲਕੇ 30 ਮਈ ਨੂੰ ਜੱਦੀ ਪਿੰਡ ਉੱਭਾਵਾਲ ’ਚ
9. 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਖਾਸ ਯੋਗਦਾਨ ਪਾਉਣ ਵਾਲੇ 15 ਪੁਲਿਸ ਕਰਮਚਾਰੀ ਸਨਮਾਨੇ
10. ਸਿਰਫ਼ 100 ਦਿਨਾਂ ਵਿੱਚ ਇਨਸਾਫ਼ — ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ 1984 ਦੇ ਸਿੱਖ ਨਸਲਕੁਸ਼ੀ ਪੀੜਿਤਾਂ ਨੂੰ ਨੌਕਰੀਆਂ ਦਿੱਤੀਆਂ