ਪਦਮ ਸ਼੍ਰੀ ਸ਼੍ਰੋਮਣੀ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਨਮਿਤ ਭੋਗ ਅਤੇ ਅੰਤਿਮ ਅਰਦਾਸ 1 ਜੂਨ ਨੂੰ
ਚੰਡੀਗੜ੍ਹ, 30 ਮਈ 2025- ਭਾਰਤੀ ਸਾਹਿਤ, ਸਿੱਖ ਧਰਮ ਸ਼ਾਸਤਰ ਅਤੇ ਤੁਲਨਾਤਮਕ ਧਾਰਮਿਕ ਅਧਿਐਨ ਦੇ ਖੇਤਰ ਵਿੱਚ ਇੱਕ ਉੱਚ ਪੱਧਰੀ ਹਸਤੀ, ਇੱਕ ਪ੍ਰਸਿੱਧ ਸ਼੍ਰੋਮਣੀ ਵਿਦਵਾਨ ਲੇਖਕ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ 22 ਮਈ, 2025 ਨੂੰ ਆਪਣੇ ਸਵਾਸਾਂ ਦੀ ਪੂੰਜੀ ਸਮੇਟਦੇ ਹੋਏ ਵਿਦਵਤਾ, ਨਿਮਰਤਾ ਅਤੇ ਗਿਆਨ ਦੀ ਸੇਵਾ ਦੀ ਇੱਕ ਸਦੀਵੀ ਵਿਰਾਸਤ ਛੱਡ ਕੇ ਚਲੇ ਗਏ ਹਨ, ਉਨ੍ਹਾਂ ਦੇ ਅਕਾਲ ਚਲਾਣੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਗੁਰਚਰਨ ਸਿੰਘ ਚੰਨੀ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਸੂਬੇ ਅਤੇ ਕੇਂਦਰ ਦੇ ਕਈ ਮੰਤਰੀਆਂ ਨੇ ਉਨ੍ਹਾਂ ਦੇ ਸਪੁੱਤਰ ਮਾਲਵਿੰਦਰ ਸਿੰਘ ਜੱਗੀ ਆਈ ਏ ਐਸ (ਸੇਵਾਮੁਕਤ) ਅਤੇ ਜੱਗੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਨਮਿਤ ਭੋਗ ਅਤੇ ਅੰਤਿਮ ਅਰਦਾਸ 1 ਜੂਨ, 2025 ਨੂੰ ਐਤਵਾਰ, ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ , ਨੇੜੇ ਫੁਹਾਰਾ ਚੌਕ, ਮਾਲ ਰੋਡ, ਪਟਿਆਲਾ ਵਿਖੇ ਹੋਵੇਗੀ।
