ਫ਼ਾਈਲ ਫੋਟੋ
ਪੰਜਾਬ ‘ਚ ‘ਆਪਰੇਸ਼ਨ ਸ਼ੀਲਡ’ Mock Drill ਹੁਣ 3 ਜੂਨ ਨੂੰ, ਪਹਿਲਾਂ 29 ਮਈ ਨੂੰ ਹੋਣਾ ਸੀ
ਚੰਡੀਗੜ੍ਹ, 28 ਮਈ 2025:
ਪੰਜਾਬ ਸਰਕਾਰ ਵੱਲੋਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਕਰਵਾਏ ਜਾਣ ਵਾਲੇ ਨਾਗਰਿਕ ਸੁਰੱਖਿਆ ਮਾਕ ਅਭਿਆਸ ‘ਆਪਰੇਸ਼ਨ ਸ਼ੀਲਡ’ ਨੂੰ ਹੁਣ 3 ਜੂਨ 2025 ਨੂੰ ਸ਼ਾਮ 7:30 ਵਜੇ ਕਰਵਾਇਆ ਜਾਵੇਗਾ। ਇਹ ਮਾਕ ਅਭਿਆਸ ਪਹਿਲਾਂ 29 ਮਈ ਨੂੰ ਕਰਵਾਉਣਾ ਨਿਸ਼ਚਤ ਕੀਤਾ ਗਿਆ ਸੀ।
Punjab Home Guards and Civil Defence ਵਿਭਾਗ ਵੱਲੋਂ ਜਾਰੀ ਨੋਟਿਸ ਮੁਤਾਬਕ, ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਵਿਭਾਗ ਦੇ ਨੋਡਲ ਅਫਸਰ ਇਸ ਸਮੇਂ NDRF ਵੱਲੋਂ ਦਿੱਤੀ ਜਾ ਰਹੀ "ਟਰੇਨਿੰਗ ਆਫ ਟਰੇਨਰਜ਼" (ToT) ‘ਚ ਸ਼ਾਮਿਲ ਹਨ, ਜੋ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਹੁਕਮ ਅਧੀਨ ਚੱਲ ਰਹੀ ਹੈ।
ਇਹ ਮਾਕ ਅਭਿਆਸ ਜੰਗ ਸਮੇਂ ਜਾਂ ਡਰੋਨ ਹਮਲੇ ਵਰਗੇ ਹਾਲਾਤਾਂ ਵਿੱਚ ਤਿਆਰੀ ਦੀ ਜਾਂਚ ਲਈ ਕਰਵਾਇਆ ਜਾ ਰਿਹਾ ਹੈ ਅਤੇ ਇਹ ਜੰਮੂ-ਕਸ਼ਮੀਰ, ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਚੰਡੀਗੜ੍ਹ ‘ਚ ਹੋਣ ਵਾਲੇ ਅਭਿਆਸਾਂ ਦੇ ਸਮਨਵਯ ਵਿੱਚ ਹੋਵੇਗਾ।
? ਮਾਕ Drill ਦੇ ਮੁੱਖ ਫੀਚਰ :
-
ਏਅਰ ਰੇਡ ਅਤੇ ਡਰੋਨ ਹਮਲਿਆਂ ਦੀ ਮਾਰਕ ਸਥਿਤੀ
-
ਸਾਇਰਨਾਂ ਦੀ ਜਾਂਚ ਅਤੇ ਨਾਗਰਿਕ-ਸੈਨਾ ਸੰਚਾਰ
-
ਬਲੈਕਆਉਟ, ਲੋਕਾਂ ਦੀ ਉਜਾੜੀ ਅਤੇ ਰਾਹਤ ਕਾਰਜ
-
ਐਮਰਜੈਂਸੀ ਮੈਡੀਕਲ ਟੀਮਾਂ ਅਤੇ ਬਚਾਅ ਕਾਰਜ
-
ਫੌਜ ਨਾਲ ਪਿੱਛਲੇ ਖੇਤਰਾਂ ਦੀ ਸੁਰੱਖਿਆ ਵਿਵਸਥਾ
ਸਭ ਡਿਪਟੀ ਕਮਿਸ਼ਨਰ ਅਤੇ ਹੋਮ ਗਾਰਡ ਕਮਾਂਡਰਾਂ ਨੂੰ ਇਹ ਮਾਕ ਅਭਿਆਸ ਸੁਚੱਜੇ ਢੰਗ ਨਾਲ ਕਰਵਾਉਣ ਅਤੇ ਐਕਸ਼ਨ ਟੇਕਨ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਇਹ ਮਾਕ ਅਭਿਆਸ ਨਾਗਰਿਕ ਸੁਰੱਖਿਆ ਰੂਲ 1968 ਦੀ ਧਾਰਾ 19 ਅਧੀਨ ਕਰਵਾਇਆ ਜਾ ਰਿਹਾ ਹੈ।