ਨਾਭਾ ਜੇਲ੍ਹ ਬ੍ਰੇਕ ਤੋਂ ਲੈ ਕੇ 'ਡਰੱਗ ਸਾਮਰਾਜ ਤੱਕ: ਅਕਾਲੀ ਦਲ ਦਾ ਅਪਰਾਧ ਅਤੇ ਭ੍ਰਿਸ਼ਟਾਚਾਰ ਦਾ ਲੰਬਾ ਇਤਿਹਾਸ ਰਿਹਾ ਹੈ: CM ਮਾਨ
* ਮੁੱਖ ਮੰਤਰੀ ਮਾਨ ਦਾ ਤਿੱਖਾ ਹਮਲਾ - ਅਕਾਲੀ ਦਲ ਦੀ ਰਾਜਨੀਤੀ ਝੂਠ, ਨਸ਼ਿਆਂ ਅਤੇ ਗੈਂਗਸਟਰਾਂ 'ਤੇ ਅਧਾਰਿਤ ਹੈ
* ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਜਦੋਂ ਕਿ ਗਰੀਬ ਸੰਘਰਸ਼ ਕਰਦੇ ਰਹੇ – ਮੁੱਖ ਮੰਤਰੀ
* ਸੁਖਬੀਰ ਬਾਦਲ ਡਰਾਮਾ ਕਰ ਰਹੇ ਹਨ, ਅਕਾਲੀ ਦਲ ਨੇ ਹਰ ਫਰੰਟ 'ਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ: ਮਾਨ
ਪਟਿਆਲਾ , 28 ਮਈ 2025 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ 'ਤੇ ਤਿੱਖਾ ਹਮਲਾ ਬੋਲਦੀਆਂ ਉਨ੍ਹਾਂ 'ਤੇ ਪਖੰਡ ਅਤੇ ਬੇਬੁਨਿਆਦ ਪ੍ਰਚਾਰ ਰਾਹੀਂ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਮੀਡੀਆ ਨੂੰ ਸੰਬੋਧਨ ਕਰਦਿਆਂ ਮਾਨ ਨੇ ਮਜੀਠੀਆ ਦੇ ਹਾਲੀਆ ਦਾਅਵਿਆਂ ਨੂੰ ਰੱਦ ਕੀਤਾ ਅਤੇ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਸ਼ੱਕੀ ਰਿਕਾਰਡ ਨੂੰ ਉਜਾਗਰ ਕੀਤਾ।
ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਵਿੱਚ ਹਾਲ ਹੀ ਵਿੱਚ ਵਾਪਰੀ ਇੱਕ ਦੁਖਦਾਈ ਘਟਨਾ ਦਾ ਰਾਜਨੀਤੀਕਰਨ ਕਰਨ ਲਈ ਬਿਕਰਮ ਮਜੀਠੀਆ ਦੀ ਨਿੰਦਾ ਕੀਤੀ ਜਿੱਥੇ ਇੱਕ ਗਰੀਬ ਵਿਅਕਤੀ ਨੇ ਲਾਈਵ ਵਿਸਫੋਟਕ ਯੰਤਰ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਜਾਨ ਗੁਆ ਦਿੱਤੀ। ਮਾਨ ਨੇ ਕਿਹਾ, "ਮਜੀਠੀਆ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਉਂਦੇ ਹਨ। ਪਰ ਉਹ ਕੌਣ ਹੁੰਦੇ ਹਨ ਬੋਲਣ ਵਾਲੇ? ਤੁਹਾਡੇ ਰਾਜ ਦੌਰਾਨ, ਇੱਕ ਐਸਐਚਓ ਨੂੰ ਆਪਣੀ ਧੀ ਦੀ ਇੱਜ਼ਤ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗੋਲੀ ਮਾਰ ਦਿੱਤੀ ਗਈ ਸੀ, ਅਤੇ 'ਮਜੀਠੀਆ ਜ਼ਿੰਦਾਬਾਦ' ਦੇ ਨਾਅਰੇ ਲਗਾਏ ਗਏ ਸਨ। ਕੀ ਤੁਸੀਂ ਇਹ ਭੁੱਲ ਗਏ ਹੋ?"
ਮਾਨ ਨੇ ਲੋਕਾਂ ਨੂੰ ਅਕਾਲੀ ਰਾਜ ਦੌਰਾਨ ਨਾਭਾ ਜੇਲ੍ਹ ਬ੍ਰੇਕ ਘਟਨਾ ਦੀ ਯਾਦ ਦਿਵਾਈ ਅਤੇ ਮਜੀਠੀਆ ਵਰਗੇ ਆਗੂਆਂ ਦੀ ਜਵਾਬਦੇਹੀ 'ਤੇ ਸਵਾਲ ਉਠਾਏ। ਉਨ੍ਹਾਂ ਨੇ ਕਿਹਾ ਕਿ ਕਿਵੇਂ ਅਕਾਲੀ ਆਗੂਆਂ ਨੇ ਡਰੱਗ ਮਾਫੀਆ ਅਤੇ ਗੈਂਗਸਟਰਾਂ ਨੂੰ ਸਮਰੱਥ ਬਣਾਇਆ, ਪੰਜਾਬ ਨੂੰ ਨਸ਼ਿਆਂ ਅਤੇ ਅਪਰਾਧ ਨਾਲ ਭਰ ਦਿੱਤਾ। ਮਾਨ ਨੇ ਕਿਹਾ "ਜਦੋਂ ਵੀ ਨਸ਼ਾ ਤਸਕਰ ਜਾਂ ਮਾਫੀਆ ਫੜੇ ਜਾਂਦੇ ਹਨ, ਤਾਂ ਉਨ੍ਹਾਂ ਦੇ ਤਾਰ ਲਾਜ਼ਮੀ ਤੌਰ 'ਤੇ ਅਕਾਲੀ ਆਗੂਆਂ ਨਾਲ ਜੁੜੇ ਹੁੰਦੇ ਹਨ,"।
ਮਾਨ ਨੇ ਕਿਹਾ, "ਮਜੀਠੀਆ ਇੱਕ ਅਜਿਹੀ ਵਿਰਾਸਤ ਨੂੰ ਦਰਸਾਉਂਦਾ ਹਨ ਜਿੱਥੇ ਗਰੀਬਾਂ ਨੂੰ ਆਪਣੀ ਆਵਾਜ਼ ਚੁੱਕਣ ਲਈ ਜੇਲ੍ਹਾਂ ਵਿੱਚ ਸੁੱਟਿਆ ਗਿਆ ਸੀ ਜਦੋਂ ਕਿ ਸ਼ਕਤੀਸ਼ਾਲੀ ਲੋਕਾਂ ਨੇ ਬਿਨਾਂ ਕਿਸੇ ਨਤੀਜੇ ਦੇ ਪੰਜਾਬ ਨੂੰ ਲੁੱਟਿਆ ਸੀ।" ਉਨ੍ਹਾਂ ਕਿਹਾ, "ਅਕਾਲੀ ਦਲ ਨੇ ਭ੍ਰਿਸ਼ਟਾਚਾਰ ਦਾ ਇੱਕ ਸਾਮਰਾਜ ਬਣਾਇਆ ਜਿਸਨੇ ਗੈਂਗਸਟਰਾਂ ਅਤੇ ਤਸਕਰਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਵਧਣ-ਫੁੱਲਣ ਦਿੱਤਾ। ਹੁਣ ਉਹ ਪੰਜਾਬ ਦੇ ਰੱਖਿਅਕ ਹੋਣ ਦਾ ਦਿਖਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਹੁਣ ਉਨ੍ਹਾਂ ਦੇ ਝੂਠ 'ਤੇ ਵਿਸ਼ਵਾਸ ਨਹੀਂ ਕਰਨਗੇ।"
ਮੁੱਖ ਮੰਤਰੀ ਮਾਨ ਨੇ 'ਆਪ' ਅਤੇ ਅਕਾਲੀ ਦਲ ਦੇ ਸ਼ਾਸਨ ਮਾਡਲਾਂ ਵਿੱਚ ਇੱਕ ਵੱਡਾ ਅੰਤਰ ਦੱਸਿਆ। ਮਾਨ ਨੇ ਕਿਹਾ, "ਮਜੀਠੀਆ ਦੇ ਉਲਟ, ਜੋ ਸਿਰਫ਼ ਆਪਣੇ ਨਿੱਜੀ ਲਾਭ ਬਾਰੇ ਸੋਚਦੇ ਹਪ, ਮੇਰੀ ਸਰਕਾਰ ਅਜਿਹੀਆਂ ਨੀਤੀਆਂ ਪ੍ਰਤੀ ਵਚਨਬੱਧ ਹੈ ਜੋ ਪੰਜਾਬ ਦੇ ਆਮ ਲੋਕਾਂ ਨੂੰ ਤਰਜੀਹ ਦਿੰਦੀ ਹੈ। ਅਸੀਂ ਕਦੇ ਵੀ ਅਜਿਹੀ ਨੀਤੀ 'ਤੇ ਦਸਤਖਤ ਨਹੀਂ ਕਰਾਂਗੇ ਜੋ ਪੰਜਾਬ ਜਾਂ ਇਸਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀ ਹੋਵੇ।"
ਮਜੀਠੀਆ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰਦੇ ਹੋ ਮਾਨ ਨੇ ਕਾਨੂੰਨ ਵਿਵਸਥਾ ਸੁਧਾਰਾਂ ਦੀ ਮੰਗ ਕਰਨ ਵਿੱਚ ਮਜੀਠੀਆ ਦੇ ਪਖੰਡ 'ਤੇ ਵੀ ਹਮਲਾ ਕੀਤਾ। ਮਾਨ ਨੇ ਕਿਹਾ “ਬਾਦਲਾਂ ਅਤੇ ਮਜੀਠੀਆ ਦੀ ਅਗਵਾਈ ਹੇਠ, ਅਕਾਲੀ ਦਲ ਕਾਨੂੰਨਹੀਣਤਾ ਅਤੇ ਲਾਲਚ ਦਾ ਪ੍ਰਤੀਕ ਬਣ ਗਿਆ। ਉਹ ਪੰਜਾਬ ਨੂੰ ਨਸ਼ਿਆਂ ਅਤੇ ਅਪਰਾਧ ਦੀ ਦਲਦਲ ਵਿੱਚ ਸੁੱਟਣ ਲਈ ਜ਼ਿੰਮੇਵਾਰ ਹਨ,” ।
ਮੁੱਖ ਮੰਤਰੀ ਮਾਨ ਨੇ ਆਪਣੀ ਨਿੱਜੀ ਜਾਇਦਾਦ ਦੀ ਤੁਲਨਾ ਅਕਾਲੀ ਆਗੂਆਂ ਦੀ ਅਮੀਰੀ ਨਾਲ ਕੀਤੀ।ਮਾਨ ਨੇ ਚੁਣੌਤੀ ਦਿੱਤੀ “ਹਰ ਚੋਣ ਵਿੱਚ, ਮੈਂ ਆਪਣੀਆਂ ਜਾਇਦਾਦਾਂ ਦਾ ਐਲਾਨ ਕੀਤਾ ਹੈ। ਮੇਰੀ ਦੌਲਤ ਲਗਾਤਾਰ ਘੱਟਦੀ ਗਈ ਹੈ ਕਿਉਂਕਿ ਮੈਂ ਪੰਜਾਬ ਦੀ ਸੇਵਾ ਕਰਦਾ ਹਾਂ, ਆਪਣੀ ਨਹੀਂ। ਕੀ ਮਜੀਠੀਆ ਵੀ ਇਹੀ ਕਹਿ ਸਕਦੇ ਹਨ?”।
ਮਾਨ ਨੇ ਭ੍ਰਿਸ਼ਟ ਆਗੂਆਂ ਨੂੰ ਸਖ਼ਤ ਚੇਤਾਵਨੀ ਵੀ ਦਿੱਤੀ: “ਜਿਹੜੇ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਪੰਜਾਬ ਨੂੰ ਲੁੱਟਦੇ ਹਨ, ਉਨ੍ਹਾਂ ਨੂੰ ਇਨਸਾਫ਼ ਦਾ ਸਾਹਮਣਾ ਕਰਨਾ ਪਵੇਗਾ। ਕੋਈ ਵੀ ਦੌਲਤ ਤੁਹਾਨੂੰ ਤੁਹਾਡੇ ਕੰਮਾਂ ਦੇ ਨਤੀਜਿਆਂ ਤੋਂ ਨਹੀਂ ਬਚਾ ਸਕਦੀ। ਯਾਦ ਰੱਖੋ, ਗਰੀਬਾਂ ਅਤੇ ਇਮਾਨਦਾਰਾਂ ਦੀਆਂ ਪ੍ਰਾਰਥਨਾਵਾਂ ਹਮੇਸ਼ਾ ਪ੍ਰਮਾਤਮਾ ਤੱਕ ਪਹੁੰਚਦੀਆਂ ਹਨ, ਅਤੇ ਉਨ੍ਹਾਂ ਦੇ ਸਰਾਪ ਅਟੱਲ ਹਨ।”
ਸੀਐਮ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਦੇ ਝੂਠੇ ਦਾਅਵੇ ਰੱਦ ਕਰਨ ਅਤੇ ਇਮਾਨਦਾਰ ਸ਼ਾਸਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਮਾਨ ਨੇ ਕਿਹਾ, "ਅਕਾਲੀ ਦਲ ਭ੍ਰਿਸ਼ਟ ਅਤੀਤ ਦਾ ਇੱਕ ਅਵਸ਼ੇਸ਼ ਹੈ। ਉਨ੍ਹਾਂ ਕੋਲ ਬਹੁਤ ਸਾਰੇ ਮੌਕੇ ਸਨ ਅਤੇ ਉਨ੍ਹਾਂ ਨੇ ਗੁਆ ਦਿੱਤੇ। ਹੁਣ ਸਮਾਂ ਹੈ ਕਿ ਪੰਜਾਬ ਪਾਰਦਰਸ਼ਤਾ ਅਤੇ ਵਿਕਾਸ ਨਾਲ ਅੱਗੇ ਵਧੇ।"