ਇੱਕ ਮਹੀਨੇ ਵਿੱਚ ਤੀਜੀ ਦੁਕਾਨ ਤੇ ਚੋਰੀ, ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ
ਡਰਾਈ ਫਰੂਟ ਅਤੇ ਘਿਓ ਵੀ ਨਹੀਂ ਛੱਡਿਆ ਚੋਰਾਂ ਨੇ ਸੀਸੀਟੀਵੀ ਵਿੱਚ ਦਿਖਿਆ ਇੱਕ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 30 ਮਈ 2025 :
ਇੱਕ ਮਹੀਨੇ ਦੇ ਅੰਤਰਾਲ ਵਿੱਚ ਤੀਜੀ ਚੋਰੀ ਹੋਣ ਕਾਰਨ ਸੰਗਲਪੁਰਾ ਰੋਡ ਦੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਹੈ। ਦੱਸ ਦਈਏ ਕਿ ਸੰਗਲਪੁਰਾ ਰੋਡ ਹੋਲਸੇਲ ਦੀਆਂ ਦੁਕਾਨਾਂ ਲਈ ਜਾਣਿਆ ਜਾਂਦਾ ਹੈ। ਘਿਓ, ਤੇਲ ,ਖੰਡ ਅਤੇ ਕਰਿਆਨੇ ਦੇ ਹੋਲਸੇਲਰ ਇਸ ਰੋਡ ਤੇ ਹਨ ਪਰ ਚੋਰ ਬਾਰ ਬਾਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
3 ਮਈ ਨੂੰ ਜੇ ਆਰ ਟਰੇਡਰਜ ਦੀ ਦੁਕਾਨ ਤੇ ਚੋਰ ਛੱਤ ਤੋਂ ਜੰਗਲਾਂ ਪਾੜ ਕੇ ਅੰਦਰ ਵੜ ਗਏ ਸੀ ਅਤੇ ਕਾਫੀ ਸਮਾਨ ਅਤੇ ਨਕਦੀ ਚੋਰੀ ਕਰਕੇ ਲੈ ਗਏ ਸਨ । ਇਸ ਤੋਂ ਪਹਿਲਾਂ ਵੀ ਇੱਕ ਦੁਕਾਨ ਤੋਂ ਡਰਾਈ ਫਰੂਟ ਅਤੇ ਘਿਓ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਸੀ ਅਤੇ ਹੁਣ ਇੱਕ ਹੋਰ ਕਰਿਆਨੇ ਦੀ ਦੁਕਾਨ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਘਿਓ ਡਰਾਈ ਫਰੂਟ , ਰਾਸ਼ਨ ਦਾ ਹੋਰ ਸਮਾਨ ਅਤੇ ਕੁਝ ਨਕਦੀ ਵੀ ਚੋਰੀ ਕਰਕੇ ਲੈ ਗਏ ਹਨ। ਚੋਰ ਛੱਤ ਦਾ ਦਰਵਾਜ਼ਾ ਤੋੜ ਕੇ ਦੁਕਾਨ ਅੰਦਰ ਉਤਰਿਆ ਸੀ ਅਤੇ ਦੁਕਾਨ ਅੰਦਰੋਂ ਰਾਸ਼ਨ ਦਾ ਸਮਾਨ ਅਤੇ 7000 ਦੀ ਨਗਦੀ ਚੋਰੀ ਕਰ ਲਈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਇਸ ਸਬੰਧੀ ਦੁਕਾਨ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ।
ਸੰਗਲਪੁਰਾ ਰੋਡ ਤੇ ਕ੍ਰਿਸ਼ਨਾ ਮੰਦਰ ਨੇੜੇ ਸਥਿਤ ਬ੍ਰਾਂਡ ਰੂਟਸਸ ਸਲਿਊਸ਼ਨ ਦੇ ਮਾਲਕ ਸ਼ੁਭਮ ਮਹਾਜਨ ਅਤੇ ਮਹਾਜਨ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਜਦੋਂ ਉਹ ਦੁਕਾਨ ਤੇ ਆਏ ਤਾਂ ਅੰਦਰ ਦੀਆਂ ਲਾਈਟਾਂ ਜਗ ਰਹੀਆਂ ਸਨ । ਦੁਕਾਨ ਦੇ ਅੰਦਰ ਗਏ ਤਾਂ ਸਮਾਨ ਬਿਖਰਿਆ ਪਿਆ ਸੀ ਤਾਂ ਉਹਨਾਂ ਨੂੰ ਸ਼ੱਕ ਹੋਇਆ।ਉੱਪਰ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਉੱਪਰ ਦੀ ਛੱਤ ਦਾ ਦਰਵਾਜ਼ਾ ਤੋੜ ਕੇ ਚੋਰ ਦੁਕਾਨ ਦੇ ਅੰਦਰ ਉਤਰਿਆ ਅਤੇ ਘਿਓ ਡਰਾਈ ਫਰੂਟ ਅਤੇ ਗੱਲਾਂ ਤੋਰ ਕੇ ਸੱਤ-ਅਠ ਹਜਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਹੈ। ਚੋਰ ਵੱਲੋਂ ਕੈਮਰੇ ਦਾ ਮੂੰਹ ਵੀ ਉੱਪਰ ਨੂੰ ਕੀਤਾ ਗਿਆ ਫਿਰ ਵੀ ਉਸਦੀ ਤਸਵੀਰ ਕੈਮਰੇ ਵਿੱਚ ਕੈਦ ਹੋ ਗਈ। ਉਹਨਾਂ ਦੱਸਿਆ ਕਿ ਇਸ ਲੋੜ ਤੇ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਅਤੇ ਦੁਕਾਨਦਾਰ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹੈ ਜਿਸ ਕਾਰਨ ਦੁਕਾਨਦਾਰਾਂ ਵਿੱਚ ਰੋਸ਼ ਦੇ ਨਾਲ ਨਾਲ ਸਹਿਮ ਵੀ ਦੇਖਿਆ ਜਾ ਰਿਹਾ ਹੈ। ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਦੁਕਾਨਦਾਰਾਂ ਨੂੰ ਚੋਰੀ ਦੀਆਂ ਵਾਰਦਾਤਾਂ ਤੋਂ ਨਿਜਾਤ ਬਣ ਸਕੇ ।