Murder Breaking: ਜਲੰਧਰ ਦੇ ਸਿੱਖ ਵਕੀਲ ਦੀ ਗੋਲੀ ਲੱਗਣ ਨਾਲ ਮੌਤ,ਗਵਾਂਢੀ ਦੇ ਘਰ ਚ ਮਿਲੀ ਲਾਸ਼
ਮਿਰਤਕ ਪਰਮਿੰਦਰ ਸਿੰਘ ਢੀਂਗਰਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਨ ਪਰਧਾਨ - ਪੁਲੀਸ ਨੇ ਸ਼ੁਰੂ ਕੀਤੀ ਜਾਂਚ
ਜਲੰਧਰ ਦੇ ਵਕੀਲ ਤੇ AISSF ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ ਦੀ ਗੋਲੀ ਮਾਰ ਕੇ ਹੱਤਿਆ
Babushahi Bureau
ਜਲੰਧਰ, 28 ਮਈ 2025:
ਜਲੰਧਰ ਦੇ ਮਸ਼ਹੂਰ ਵਕੀਲ ਅਤੇ All India ਵਿਦਿਆਰਥੀ ਫੈਡਰੇਸ਼ਨ (AISSF) ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ ਦੀ ਮੰਗਲਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਸ਼ੁਰੂਆਤੀ ਜਾਣਕਾਰੀ ਮੁਤਾਬਕ, ਅਣਪਛਾਤੇ ਹਮਲਾਵਰਾਂ ਵਲੋਂ ਢੀਂਗਰਾ ਉੱਤੇ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਉਹ ਥਾਂ ਤੇ ਹੀ ਮੌਤ ਦਾ ਸ਼ਿਕਾਰ ਹੋ ਗਏ। ਇਹ ਘਟਨਾ ਨਾ ਸਿਰਫ਼ ਜਲੰਧਰ, ਸਗੋਂ ਸੂਬੇ ਭਰ ਦੀ ਕਾਨੂੰਨ-ਵਿਵਸਥਾ ਉੱਤੇ ਸਵਾਲ ਖੜੇ ਕਰ ਰਹੀ ਹੈ।ਉਸ ਦੀ ਲਾਸ਼ ਗਵਾਂਢੀ ਦੇ ਘਰ ਵਿੱਚੋਂ ਮਿਲੀ ਹੈ .
ਪਰਮਿੰਦਰ ਢੀਂਗਰਾ ਕਾਨੂੰਨੀ ਮਾਮਲਿਆਂ ਦੇ ਨਾਲ ਨਾਲ ਸਿੱਖ ਸਮਾਜਿਕ ਤੇ ਵਿਦਿਆਰਥੀ ਅੰਦੋਲਨਾਂ ਵਿੱਚ ਵੀ ਸਰਗਰਮ ਰਹੇ ਸਨ। ਉਹਦੀ ਮੌਤ ਨੇ ਵਕੀਲ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਫੋਰੈਂਸਿਕ ਟੀਮ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ। ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਚੁੱਕੇ ਹਨ ਅਤੇ ਦੋਸ਼ੀਆਂ ਦੀ ਪਛਾਣ ਤੇ ਗ੍ਰਿਫਤਾਰੀ ਲਈ ਯਤਨ ਜਾਰੀ ਹਨ।
ਵਕੀਲਾਂ, ਰਾਜਨੀਤਿਕ ਆਗੂਆਂ ਅਤੇ ਨਾਗਰਿਕ ਸੰਸਥਾਵਾਂ ਵਲੋਂ ਹੱਤਿਆ ਦੀ ਕੜੀ ਨਿੰਦਾ ਕੀਤੀ ਗਈ ਹੈ ਅਤੇ ਤੁਰੰਤ ਇਨਸਾਫ ਦੀ ਮੰਗ ਕੀਤੀ ਗਈ ਹੈ।