ਪ੍ਰੈਸ ਕਲੱਬ( ਰਜਿ,) ਜਗਰਾਉਂ ਦੀ ਹੋਈ ਇੱਕ ਅਹਿਮ ਮੀਟਿੰਗ
ਜਗਰਾਉਂ, 28 ਮਈ 2025 - ਬੀਤੇ ਦਿਨੀ ਪ੍ਰੈਸ ਕਲੱਬ ਰਜਿ- ਜਗਰਾਓ ਦੀ ਇੱਕ ਅਹਿਮ ਮੀਟਿੰਗ ਸਿੱਧਵਾਂ ਬੇਟ ਰੋਡ ਉੱਥੇ ਇੱਕ ਨਿੱਜੀ ਰੈਸਟੋਰੈਂਟ ਵਿਖੇ ਹੋਈ ਜਿਸ ਵਿੱਚ ਕਲੱਬ ਦੇ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਤਾਂ ਪਹਿਲਗਾਮ ਵਿਖੇ ਸੈਲਾਨੀਆਂ ਦੇ ਹੋਏ ਕਤਲ ਉਪਰ ਸ਼ਰਧਾਂਜਲੀ ਭੇਂਟ ਕਰਕੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਦੇ ਅੰਦਰ ਚੱਲ ਰਹੇ ਅੱਤਵਾਦੀ ਕੈਂਪਾਂ ਉੱਪਰ ਹਮਲਾ ਕਰਕੇ ਉਹਨਾਂ ਨੂੰ ਖਤਮ ਕਰਨ ਦੇ ਉਪਰਾਲੇ ਦੀ ਸਲਾਘਾ ਕੀਤੀ ਗਈ। ਇਸ ਮੌਕੇ ਬੋਲਦਿਆਂ ਹੋਇਆਂ ਕਲੱਬ ਦੇ ਚੇਅਰਮੈਨ ਅਮਰਜੀਤ ਸਿੰਘ ਮਾਲਵਾ ਨੇ ਕਿਹਾ ਕਿ ਪੱਤਰਕਾਰੀ ਇੱਕ ਨਿਰੋਲ ਲੋਕ ਸੇਵਾ ਦਾ ਪੇਸ਼ਾ ਹੈ ਪਰ ਇਸ ਸੇਵਾ ਦੇ ਕਾਰਜ ਵਿੱਚ ਕੁਝ ਕਾਲੀਆਂ ਭੇਡਾਂ ਵੀ ਸ਼ਾਮਿਲ ਹੋ ਗਈਆਂ ਹਨ ਅਤੇ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਹੀ ਇਹ ਸੇਵਾ ਵਾਲਾ ਕੰਮ ਅੱਜ ਬਦਨਾਮ ਹੋ ਰਿਹਾ ਹੈ ਉਹਨਾਂ ਕਲੱਬ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਲੋਭ ਲਾਲਚ ਵਿੱਚ ਆ ਕੇ ਕੋਈ ਵੀ ਗਲਤ ਕੰਮ ਨਾ ਕਰੋ ਜਿਸ ਨਾਲ ਤੁਹਾਨੂੰ ਬਾਅਦ ਵਿੱਚ ਸ਼ਰਮਿੰਦਾ ਹੋਣਾ ਪਵੇ।
ਇਸ ਮੌਕੇ ਕਲੱਬ ਦੇ ਪ੍ਰਧਾਨ ਦੀਪਕ ਜੈਨ ਨੇ ਕਿਹਾ ਕਿ ਕਲੱਬ ਹਰ ਇੱਕ ਮੈਂਬਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਾ ਹੈ ਬਸ਼ਰਤੇ ਕੀ ਉਸ ਵੱਲੋਂ ਕੋਈ ਵੀ ਗਲਤ ਖਬਰ ਨਾ ਲਗਾਈ ਜਾਵੇ। ਉਹਨਾਂ ਕਿਹਾ ਕਿ ਦੇਸ਼ ਅੰਦਰ ਅੱਜ ਪੱਤਰਕਾਰਾਂ ਦੀ ਸੁਰੱਖਿਆ ਬਹੁਤ ਮਾਇਨੇ ਰੱਖਦੀ ਹੈ ਰੋਜ਼ਾਨਾ ਹੀ ਪੱਤਰਕਾਰਾਂ ਉੱਪਰ ਹਮਲੇ ਹੋ ਰਹੇ ਹਨ ਅਤੇ ਕਈ ਪੱਤਰਕਾਰ ਆਪਣੀਆਂ ਜਾਨਾਂ ਤੱਕ ਗਵਾ ਚੁੱਕੇ ਹਨ।
ਇਸ ਮੌਕੇ ਪੱਤਰਕਾਰ ਚਰਨਜੀਤ ਸਿੰਘ ਚੰਨ, ਹਰਵਿੰਦਰ ਸਿੰਘ ਚਾਹਲ, ਬੋਬੀ ਸਹਿਜਲ, ਜਸਵਿੰਦਰ ਡਾਂਗੀਆ, ਸੁਖਦੀਪ ਨਾਹਰ, ਦਲਜੀਤ ਸਿੰਘ ਗੋਲਡੀ, ਅਮਿਤ ਖੰਨਾ, ਪ੍ਰਦੀਪ ਜੈਨ, ਪ੍ਰਦੀਪ ਪਾਲ, ਪਰਵੀਨ ਧਵਨ, ਰਣਜੀਤ ਸਿੱਧਵਾਂ ਆਦਿ ਪੱਤਰਕਾਰ ਹਾਜ਼ਰ ਸਨ।