7 ਜੀਆਂ ਦੇ ਪਰਿਵਾਰ ਦੀ ਖ਼ੁਦਕੁਸ਼ੀ - ਸਵਾਲ ਤਾਂ ਖੜ੍ਹੇ ਨੇ ..ਪਰ ਜਵਾਬ .. ?
....ਅਸੀਂ ਚੰਦ ਤੇ ਪਹੁੰਚ ਗਏ ਹਾਂ ਪਰ ਜਿਉਂਦੇ ਜਾਗਦੇ ਮਨੁੱਖਾਂ ਅਤੇ ਉਨ੍ਹਾਂ ਪਰਿਵਾਰਾਂ ਲਈ ਅਜਿਹੀ ਮੁਸੀਬਤ ਭਰੇ ਵਕਤ ਮੌਕੇ ਮਦਦ ਦਾ ਕੋਈ ਢੰਗ ਤਰੀਕਾ ਨਹੀਂ ਬਣਾ ਸਕੇ.ਜੇਕਰ ਸਭ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਈ ਜਣਾ ਜਾਂ ਪਰਿਵਾਰ ਦੀਵਾਲੀਆ ਹੋ ਜਾਵੇ ਤਾਂ ਕੀ ਕੋਈ ਅਜਿਹਾ ਸਰਕਾਰੀ ਜਾਂ ਗ਼ੈਰ ਸਰਕਾਰੀ ਅਦਾਰਾ ਨਹੀਂ ਹੋਣਾ ਚਾਹੀਦਾ ਜੋ ਅਜਿਹੇ ਮੌਕੇ ਉਸ ਦੀ ਸੁਣਵਾਈ ਕਰੇ ?...
ਅੱਜ ਸਵੇਰ ਤੋਂ ਹੀ ਮਨ ਬਹੁਤ ਹੀ ਉਦਾਸ ਹੈ. ਖ਼ਬਰ ਹ ਇਹੋ ਜਿਹੀ ਹਾਈ ਜਿਹੜਾ ਵੀ ਸੁਣੇਗਾ ਉਸ ਨੇ ਪਰੇਸ਼ਾਨ ਹੋਣਾ ਹੀ ਹੋਣਾ ਹੈ . ਇੱਕੋ ਪਰਿਵਾਰ ਦੇ ਸੱਤ ਜੀਆਂ ਦੀ ਖ਼ੁਦਕੁਸ਼ੀ ਦੀ ਖ਼ਬਰ ਹੈ ਪੰਚਕੂਲਾ ਤੋਂ. ਘਰ ਦੇ ਪਰਿਵਾਰ ਦੇ ਮੁਖੀ ਨੇ ਖ਼ੁਦ ਸਾਰੇ ਪਰਿਵਾਰ ਨੂੰ ਜ਼ਹਿਰ ਦਿੱਤੀ ਅਤੇ ਖ਼ੁਦ ਵੀ ਜ਼ਹਿਰ ਪੀ ਲਈ. ਮ੍ਰਿਤਕਾਂ ਚ ਉਸ ਦੇ ਮਾਂ ਪਿਓ, ਉਸ ਦੀ ਪਤਨੀ ਤੇ ਤਿੰਨ ਬੱਚੇ ਸ਼ਾਮਲ ਸਨ. ਅਫ਼ਸੋਸ ਤੇ ਦੁੱਖ ਦੀ ਗੱਲ ਹੈ ਕਿ ਖ਼ੁਦਕੁਸ਼ੀ ਦਾ ਕਾਰਨ ਬਣਿਆ ਕਰਜ਼ਾ ਬੈਂਕ ਦਾ ਕਰਜ਼ਾ ਜਿਸ ਦੇ ਵਿੱਚ ਡਿਫਾਲਟਰ ਹੋ ਕੇ ਉਹ ਡੁੱਬਿਆ ਹੋਇਆ ਸੀ. ਮਰਨ ਤੋਂ ਪਹਿਲਾਂ ਖ਼ੁਦਕੁਸ਼ੀ ਨੋਟ ਵੀ ਲਿਖ ਕੇ ਗਿਆ ਨਵੀਨ ਪ੍ਰਵੀਨ ਮਿੱਤਲ ਨਾਂ ਦਾ ਸ਼ਖ਼ਸ
ਨੋਟ ਚ ਸਪਸ਼ਟ ਲਿਖਿਆ ਕਿ ਕਰਜ਼ੇ ਕਾਰਨ ਮੈਂ ਆਪਣੇ ਨੂੰ ਤੇ ਪਰਿਵਾਰ ਨੂੰ ਮੌਤ ਦੇ ਮੂੰਹ ਪਾ ਰਿਹਾ ਹਾਂ .
ਉਸ ਨੇ ਕਿਹਾ ਕਿ ਇੱਧਰ ਉੱਧਰ ਬਹੁਤ ਕੋਸ਼ਿਸ਼ਾਂ ਕੀਤੀ ਪਰ ਕਿਸੇ ਰਿਸ਼ਤੇਦਾਰ ਜਾਂ ਕਿਸੇ ਹੋਰ ਦੋਸਤ ਮਿੱਤਰ ਜਾਂ ਕਿਸੇ ਅਦਾਰੇ ਨੇ ਕੋਈ ਮਦਦ ਲਈ ਬਾਂਹ ਨਹੀਂ ਫੜੀ ਦੱਸਣ ਵਾਲੇ ਦੱਸਦੇ ਨੇ ਕਿ ਇਹ ਪਰਿਵਾਰ ਕੁਝ ਸਮਾਂ ਪਹਿਲਾਂ ਡੇਹਰਾਦੂਨ ਸ਼ਿਫ਼ਟ ਕਰ ਗਿਆ ਸੀ ਪਰ ਕੱਲ੍ਹ ਕਿਸੇ ਧਾਰਮਿਕ ਸਮਾਗਮ ਲਈ 26 ਮਈ ਨੂੰ ਹੀ ਪੰਚਕੂਲਾ ਆਇਆ ਸੀ.
ਪੰਚਕੂਲਾ ਆ ਕੇ ਉਹਨਾਂ ਇਹ ਆ ਕੇ ਇਹ ਆਤਮਘਾਤੀ ਕਦਮ ਚੁੱਕਿਆ.
ਸਾਡੇ ਸਮਾਜ ਦੀ, ਸਰਕਾਰ ਤੇ ਸਿਸਟਮ ਦੀ ਇਹ ਤਰਾਸਦੀ ਹੈ ਕਿ ਇਹੋ ਜਿਹੀ ਹਾਲਤ ਜਦੋਂ ਕਿਸੇ ਬੰਦੇ ਜਾਂ ਪਰਿਵਾਰ ਦੀ ਅਜਿਹੀ ਹਾਲਤ ਹੋ ਜਾਂਦੀ ਹੈ ਕੀ ਉਹ ਇੰਨਾ ਕਰਜ਼ਦਾਰ ਹੋ ਜਾਂਦਾ ਹੈ ਕਿ ਕਰਜ਼ਾ ਲਾਹਿਆ ਨਹੀਂ ਜਾਂਦਾ ( ਕਾਰਨ ਕੋਈ ਵੀ ਹੋਣ ). ਉਸ ਨੂੰ ਕੋਈ ਰਾਹ ਨਹੀਂ ਲੱਭਦਾ ਇਸ ਸੰਕਟ ਚੋਂ ਨਿਕਲਣ ਅਤੇ ਕੋਈ ਹੱਲ ਨਹੀਂ ਮਿਲਦਾ ਤਾਂ ਫਿਰ ਉਹ ਇੱਕੋ ਰਾਹ ਚੁਣਦਾ ਤਾਂ ਉਹ ਇਸ ਦੁਨੀਆ ਤੋਂ ਚਲੇ ਜਾਣ ਦਾ ਤੇ ਸਭ ਕੁਝ ਤੋਂ ਮੁਕਤ ਹੋ ਜਾਣ ਦਾ ਇਹ ਵਰਤਾਰਾ ਕੋਈ ਨਵਾਂ ਨਹੀਂ ਪਹਿਲਾਂ ਵੀ ਇਹੋ ਜਿਹੀਆਂ ਦਰਦਨਾਕ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਸਾਡੇ ਸਮਾਜ ਤੇ ਸਰਕਾਰ ਤੇ ਸਰਕਾਰੀ ਤੰਤਰ ਤੇ ਸਾਡੇ ਸਿਸਟਮ ਤੇ ਸਮਾਜਿਕ ਤਾਣੇ ਵਾਲੇ ਤੇ ਇਹ ਘਟਨਾਵਾਂ ਬਹੁਤ ਵੱਡਾ ਕਾਲਾ ਧੱਬਾ ਨੇ. ਇਹੋ ਜਿਹੇ ਦਲਦਲ ਚ ਫਸੇ ਨਾਗਰਿਕ( ਬੰਦਾ ਜਾਂ ਔਰਤ ) ਜਾਂ ਉਹਨਾਂ ਦੇ ਪਰਿਵਾਰ ਕਿੱਥੇ ਪਹੁੰਚ ਕਰਨ? ਕਿੱਥੇ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ? ਕੋਈ NGO ਜਾਂ ਕੋਈ ਸਰਕਾਰੀ ਅਦਾਰਾ? ਇਹੋ ਜਿਹੇ ਮੁਸੀਬਤ ਭਰੇ ਮੌਕੇ ਪੀੜਿਤ ਬੰਦੇ ਦੀ ਗੱਲ ਸੁਣੇ ਤੇ ਉਹਨੂੰ ਕੋਈ ਧਰਵਾਸ ਦੇਵੇ ਜਾਂ ਕੋਈ ਮਦਦ ਕਰੇ ਜਾਂ ਮਦਦ ਦਾ ਰਾਹ ਦੱਸੇ.ਜ
ਇਹ ਸਵਾਲ ਬਹੁਤ ਵੱਡਾ ਖੜ੍ਹਾ ਹੈ ਅਸੀਂ ਚੰਦ ਤੇ ਪਹੁੰਚ ਗਏ ਹਾਂ ਪਰ ਜਿਉਂਦੇ ਜਾਗਦੇ ਮਨੁੱਖਾਂ ਅਤੇ ਉਨ੍ਹਾਂ ਪਰਿਵਾਰਾਂ ਲਈ ਅਜਿਹੀ ਮੁਸੀਬਤ ਭਰੇ ਵਕਤ ਮੌਕੇ ਮਦਦ ਦਾ ਕੋਈ ਢੰਗ ਤਰੀਕਾ ਨਹੀਂ ਬਣਾ ਸਕੇ.ਜੇਕਰ ਸਭ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਈ ਜਣਾ ਜਾਂ ਪਰਿਵਾਰ ਦੀਵਾਲੀਆ ਹੋ ਜਾਵੇ ਤਾਂ ਕੀ ਕੋਈ ਅਜਿਹਾ ਸਰਕਾਰੀ ਜਾਂ ਗ਼ੈਰ ਸਰਕਾਰੀ ਅਦਾਰਾ ਨਹੀਂ ਹੋਣਾ ਚਾਹੀਦਾ ਜੋ ਅਜਿਹੇ ਮੌਕੇ ਉਸ ਦੀ ਸੁਣਵਾਈ ਕਰੇ ?
ਬਲਜੀਤ ਬੱਲੀ
27 ਮਈ, 2025

-
Baljit Balli, Editor-in-Chief, Babushahi Network , Tirchhi Nazar Media
tirshiinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.