ਈਰਾਨ ’ਚ ਤਿੰਨ ਪੰਜਾਬੀ ਨੌਜਵਾਨ ਅਗਵਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 28 ਮਈ, 2025: ਈਰਾਨ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੇ ਅਗਵਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਡੋਂਕਰਾਂ ਨੇ ਇਹਨਾਂ ਨੌਜਵਾਨਾਂ ਨੂੰ ਅਗਵਾ ਕੀਤਾ ਹੈ।
ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੋਂਕਰਾਂ ਨੇ ਵੀਡੀਓ ਕਾਲ ਕਰ ਕੇ ਕਰੋੜਾਂ ਰੁਪਏ ਦੀ ਮੰਗ ਕੀਤੀ ਹੈ। ਇਕ ਨੌਜਵਾਨ ਸੰਗਰੂਰ ਦਾ ਦੱਸਿਆ ਰਿਹਾ ਹੈ ਜਿਸਦਾ ਨਾਂ ਹੁਸਨਪ੍ਰੀਤ ਹੈ ਜਿਸ ਦੇ ਪਰਿਵਾਰ ਕੋਲੋਂ ਡੋਂਕਰਾਂ ਨੇ ਕਦੇ ਡੇਢ ਕਰੋੜ ਰੁਪਏ, ਕਦੇ ਇਕ ਕਰੋੜ ਰੁਪਏ ਤੇ ਕਦੇ 55 ਲੱਖ ਰੁਪਏ ਮੰਗੇ ਹਨ।
ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਇਕ ਏਜੰਟ ਨੇ ਇਹਨਾਂ ਨੂੰ ਬਾਹਰ ਭੇਜਿਆ ਸੀ ਜੋ ਹੁਣ ਫਰਾਰ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੋਂਕਰਾਂ ਇਹਨਾਂ ਨੌਜਵਾਨਾਂ ਦੇ ਮੋਬਾਈਲਾਂ ਦੀ ਵਰਤੋਂ ਕਾਲ ਕਰਨ ਵਾਸਤੇ ਕਰ ਰਹੇ ਹਨ। ਇਹ ਨੌਜਵਾਨ 1 ਮਈ ਨੂੰ ਆਪਣੇ ਘਰਾਂ ਤੋਂ ਨਿਕਲੇ ਸਨ।
ਵੀਡੀਓ ਕਾਲ ਵਿਚ ਨੌਜਵਾਨਾਂ ਨੂੰ ਰੱਸੀ ਨਾਲ ਬੰਨਿਆ ਵਿਖਾਈ ਦੇ ਰਹੇ ਹਨ। ਡੋਂਕਰਾਂ ਨੇ ਜਿਹੜੇ ਖ਼ਾਤਾ ਨੰਬਰ ਪੈਸੇ ਉਗਰਾਹੁਣ ਵਾਸਤੇ ਭੇਜੇ ਹਨ, ਉਹ ਪਾਕਿਸਤਾਨ ਦੇ ਦੱਸੇ ਜਾ ਰਹੇ ਹਨ।
ਮਾਪਿਆਂ ਨੇ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।