← ਪਿਛੇ ਪਰਤੋ
ਗੈਂਗਵਾਰ ਵਿੱਚ ਇੱਕ ਦੀ ਮੌਤ ਇੱਕ ਜ਼ਖਮੀ, ਮ੍ਰਿਤਕ ਦੀ ਡੈਡ ਬਾਡੀ ਵੀ ਲੈ ਗਿਆ ਉਸ ਦਾ ਸਾਥੀ
ਰੋਹਿਤ ਗੁਪਤਾ
ਗੁਰਦਾਸਪੁਰ 26 ਮਈ 2025 - ਜ਼ਿਲਾ ਗੁਰਦਾਸਪੁਰ ਦੇ ਪੁਲਸ ਜ਼ਿਲ੍ਾ ਬਟਾਲਾ ਅਧੀਨ ਆਉਂਦੇ ਕਸਬੇ ਘੁਮਾਣ ਦੇ ਬਾਵਾ ਫੀਲਿੰਗ ਸਟੇਸ਼ਨ ਦੇ ਸਾਹਮਣੇ ਘੁਮਾਣ _ਸ੍ਰੀ ਹਰਗੋਬਿੰਦਪੁਰ ਰੋਡ ਤੇ ਦੋ ਗੁੱਟਾਂ ਵਿੱਚ ਆਹਮੋ ਸਾਹਮਣੇ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀਆਂ ਅਨੁਸਾਰ ਮਾਮਲਾ ਗੈਂਗਵਾਰ ਦਾ ਹੈ। ਬਿੱਲਾ ਮਡਿਆਲਾ ਅਤੇ ਉਸ ਦਾ ਸਾਥੀ ਗੋਰਾ ਬਰਿਆਰ ਜਦੋਂ ਪੈਟਰੋਲ ਪੰਪ ਦੇ ਨੇੜੇ ਤੋਂ ਗੁਜਰ ਰਹੇ ਸਨ ਤਾਂ ਉਹਨਾਂ ਤੇ ਦੂਜੇ ਪਾਸਿਓਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਗੋਰਾ ਬਰਿਆਰ ਦੀ ਮੌਤ ਫੋਨ ਦੀ ਖਬਰ ਸਾਹਮਣੇ ਆ ਰਹੀ ਹੈ ਜਦਕਿ ਉਸ ਦਾ ਸਾਥੀ ਬਿੱਲਾ ਮਡਿਆਲਾ ਜ਼ਖਮੀ ਹਾਲਤ ਵਿੱਚ ਹੀ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਗੋਰਾ ਬਰਿਆਰ ਦੀ ਮਿਰਤਕ ਦੇਹ ਵੀ ਬਿੱਲਾ ਮਡਿਆਲਾ ਦੇ ਨਾਲ ਗੱਡੀ ਵਿੱਚ ਹੀ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਗੋਲੀਆਂ ਚਲਾਉਣ ਵਾਲੀ ਦੂਜੀ ਧਿਰ ਬਾਰੇ ਅਜੇ ਤੱਕ ਕੋਈ ਜਾਣਕਾਰੀ ਮੀਡੀਆ ਨੂੰ ਹਾਸਲ ਨਹੀਂ ਹੋਈ ਹੈ।
Total Responses : 1168