ਪੀਐੱਮ ਮੋਦੀ ਨੇ GST ਦਰਾਂ ਘਟਾਉਣ ਦਾ ਫਿਰ ਕੀਤਾ ਜਿਕਰ, ਕਿਹਾ- ਤਿਉਹਾਰਾਂ 'ਚ ਸਾਰਿਆਂ ਦਾ ਮੂੰਹ ਹੋਵੇਗਾ ਮਿੱਠਾ (ਵੇਖੋ ਵੀਡੀਓ)
ਨਵੀਂ ਦਿੱਲੀ, 21 ਸਤੰਬਰ 2025- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਵੱਡਾ ਐਲਾਨ ਕੀਤਾ ਕਿ, ਤਿਉਹਾਰਾਂ ਦੇ ਦੌਰ ਚ ਸਾਰਿਆਂ ਦਾ ਮੂੰਹ ਮਿੱਠਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਦੀ ਰਫਤਾਰ ਵਧੇਗੀ।
ਮੋਦੀ ਨੇ ਕਿਹਾ ਕਿ ਜੀਐਸਟੀ ਤੋਂ ਪਹਿਲਾਂ ਦੂਜੇ ਸ਼ਹਿਰ ਮਾਲ ਭੇਜਣਾ ਔਖਾ ਸੀ, ਜੀਐਸਟੀ ਦੇ ਆਉਣ ਤੋਂ ਬਾਅਦ ਇਹ ਸਭ ਕੁੱਝ ਸੌਖਾ ਹੋਇਆ ਹੈ। ਜੀਐਸਟੀ ਨੇ ਦਰਜਨਾਂ ਟੈਕਸ ਦੇ ਜਾਲ ਤੋਂ ਮੁਕਤੀ ਦਿਵਾਈ ਹੈ।
ਉਨ੍ਹਾਂ ਕਿਹਾ ਕਿ ਹਰ ਸੂਬੇ ਨੂੰ ਵਿਕਾਸ ਦੀ ਦੌੜ ਚ ਬਰਾਬਰ ਦਾ ਸਾਥੀ ਬਣਾਵਾਂਗੇ, ਰੋਜ਼ਾਨਾ ਦੀਆਂ ਚੀਜ਼ਾਂ ਤੇ ਸਿਰਫ ਪੰਜ ਤੋਂ 18% ਜੀਐਸਟੀ ਲੱਗੇਗਾ, ਜਰੂਰਤ ਦਾ ਸਮਾਨ ਟੈਕਸ ਫਰੀ ਜਾਂ 5% ਜੀਐਸਟੀ ਤੇ ਹੋਵੇਗਾ। ਜੀਐਸਟੀ ਘੱਟ ਹੋਣ ਤੇ ਸੁਪਨੇ ਪੂਰੇ ਕਰਨਾ ਆਸਾਨ ਹੋਵੇਗਾ।
ਮੋਦੀ ਨੇ ਘੁੰਮਣ ਫਿਰਨ ਵਾਲਿਆਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਘੁੰਮਣਾ ਫਿਰਨਾ ਵੀ ਹੋਵੇਗਾ ਅਤੇ ਹੋਟਲਾਂ ਵਿੱਚ ਕਮਰੇ ਵੀ ਸਸਤੇ ਰੇਟਾਂ ਤੇ ਮਿਲਣਗੇ।
ਘਰ ਬਣਾਉਣ ਵਾਲਿਆਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਸਸਤਾ ਘਰ ਬਣਾਉਣਾ, ਸਕੂਟਰ ਖਰੀਦਣਾ ਸਸਤਾ ਹੋਵੇਗਾ, ਹੁਣ ਗਰੀਬਾਂ ਨੂੰ ਡਬਲ ਬੋਨਸ ਮਿਲੇਗਾ।
ਭਾਰਤ ਵਿੱਚ ਗ਼ਰੀਬਾਂ ਦੀ ਗਿਣਤੀ ਘਟੀ ਹੈ। ਮੋਦੀ ਨੇ ਵੱਡਾ ਦਾਅਵਾ ਕੀਤਾ ਕਿ 25 ਕਰੋੜ ਲੋਕਾਂ ਨੇ ਗਰੀਬੀ ਨੂੰ ਹਰਾਇਆ ਹੈ, ਮਤਲਬ ਕਿ ਗ਼ਰੀਬੀ ਤੋਂ ਮੁਕਤੀ ਪਾਈ ਹੈ।