Punjab News- ਬੇਟੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਮਾਂ ਦੇ ਨਾਲ ਦਿਨ-ਦਿਹਾੜੇ ਲੁੱਟ
ਮਹਿਲਾ ਨੇ ਕੀਤਾ ਨੌਜਵਾਨਾਂ ਦਾ ਕੀਤਾ ਪਿੱਛਾ,,, ਸਕੂਟੀ ਤੋਂ ਡਿੱਗਣ ਕਰਕੇ ਹੋਈ ਜ਼ਖ਼ਮੀ
ਰੋਹਿਤ ਗੁਪਤਾ
ਗੁਰਦਾਸਪੁਰ, 21 ਸਤੰਬਰ 2025- ਆਪਣੀ ਬੇਟੀ ਨੂੰ ਟਵੀਸ਼ਨ ਤੋਂ ਲੈਣ ਜਾ ਰਹੀ ਇੱਕ ਮਹਿਲਾ ਦੀ ਗੁਰਦਾਸਪੁਰ ਦੇ ਹਨੁਮਾਨ ਚੌਂਕ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਿਸਤੋਲ ਦੀ ਨੋਕ ਤੇ ਚੈਨ ਖੋਹ ਕੇ ਫ਼ਰਾਰ ਹੋ ਗਏ ਜਦੋਂ ਮਹਿਲਾ ਨੇ ਨੌਜਵਾਨਾਂ ਦਾ ਆਪਣੀ ਸਕੂਟਰੀ ਤੇ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਂਰ ਝਪਟਮਾਰ ਨੌਜਵਾਨਾਂ ਵੱਲੋਂ ਮਹਿਲਾ ਨੂੰ ਪਿਸਤੋਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਮਹਿਲ ਨੇ ਆਪਣੀ ਸਕੂਟਰੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਸਲਿਪ ਹੋਣ ਕਰਕੇ ਮਹਿਲਾ ਡਿੱਗ ਗਈ ਜਿਸ ਦੀ ਬਾਂਹ ਉੱਪਰ ਵੀ ਸੱਟ ਲੱਗੀ ਹੈ ਮਹਿਲਾ ਦੀ ਪਹਿਚਾਨ ਸੋਨਮ ਗੁਪਤਾ ਵਾਸੀ ਸ਼੍ਰੀ ਰਾਮ ਕਲੋਨੀ ਗੁਰਦਾਸਪੁਰ ਵਜੋਂ ਹੋਈ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖ਼ਗਾਲੇ ਸੀਸੀ ਟੀਵੀ ਕੈਮਰੇ ਵਿੱਚ ਦੋਨੋਂ ਨੌਜਵਾਨ ਕੈਦ ਹੋਏ ਹਨ
ਜਾਣਕਾਰੀ ਦਿੰਦੇ ਹੋਏ ਮਹਿਲਾ ਸੋਨਮ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਟਵੀਸ਼ਨ ਤੋਂ ਲੈਣ ਜਾ ਰਹੀ ਸੀ ਹਨੂਮਾਨ ਚੌਂਕ ਵਿੱਚ ਪਿੱਛੇ ਤੋਂ ਆਏ ਦੋ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੀ ਗੱਲ ਵਿੱਚ ਪਹਿਨੀ ਹੋਈ ਸੋਨੇ ਦੀ ਚੈਨ ਝਪਟ ਲਈ ਅਤੇ ਫਰਾਰ ਹੋ ਗਏ। ਮਹਿਲਾਂ ਨੇ ਦੱਸਿਆ ਕਿ ਉਸ ਨੇ ਕਾਫੀ ਉਹਨਾਂ ਦਾ ਪਿੱਛਾ ਕੀਤਾ ਪਰ ਬਾਅਦ ਵਿੱਚ ਉਹਨਾਂ ਨੇ ਪਿਸਤੋਲ ਦਿਖਾ ਕੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਆਪਣੀ ਸਕੂਟੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਡਿੱਗਣ ਕਰਕੇ ਉਸਦੀ ਬਾਂਹ ਦੇ ਉੱਪਰ ਸੱਟ ਲੱਗ ਗਈ। ਜਿਸ ਤੋਂ ਬਾਅਦ ਉਹਨਾਂ ਨੇ ਆਸ ਪਾਸ ਦੇ ਦੁਕਾਨਦਾਰਾਂ ਨੂੰ ਇਕੱਠੇ ਕਰਕੇ ਇਸ ਦੀ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਝਪਟਮਾਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਸੀਸੀਟੀਵੀ ਕੈਮਰਿਆਂ ਵਿੱਚ ਦੋ ਨੌਜਵਾਨ ਦਿਖਾਈ ਦਿੱਤੇ ਹਨ ਜਿਨਾਂ ਨੇ ਆਪਣੇ ਮੁੰਹ ਬੰਨੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਦੋਨਾਂ ਝਪਟਮਾਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।