Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 21 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. “ਜੇ ਅਸੀਂ 532 ਕਿਲੋਮੀਟਰ ਸਰਹੱਦ ਦੀ ਰੱਖਿਆ ਕਰ ਸਕਦੇ ਹਾਂ ਤਾਂ ਅਸੀਂ ਆਪਣੇ ਪਾਣੀਆਂ ਦੀ ਵੀ ਰਾਖੀ ਕਰ ਸਕਦੇ ਹਾਂ” - ਭਗਵੰਤ ਮਾਨ
- ਬੀ.ਬੀ.ਐਮ.ਬੀ. ਕੇਂਦਰ ਦੀ ਕਠਪੁਤਲੀ ਬਣੀ; ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਸਾਜ਼ਿਸ਼ ਨਾਕਾਮ- CM ਮਾਨ ਦਾ ਤਿੱਖਾ ਹਮਲਾ
- ਪਿੰਡਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ - CM ਮਾਨ
2. ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਲਏ ਗਏ ਅਹਿਮ ਫ਼ੈਸਲੇ, ਪੜ੍ਹੋ ਪੂਰਾ ਵੇਰਵਾ
- Sikh Panth Breaking: ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭੁੱਲ ਬਖਸ਼ਾਈ, ਅੰਮ੍ਰਿਤੁ ਪਰਚਾਰ ਤੇ ਲੱਗੀ ਰੋਕ ਹਟੀ
- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਗੁਰਦੁਆਰਾ ਕਮੇਟੀ ਤੇ ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਵੀ ਮਿਲੇ ਹੁਕਮ, ਪੜ੍ਹੋ ਵੇਰਵਾ
- ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਬਾਰੇ ਤਖ਼ਤ ਪਟਨਾ ਸਾਹਿਬ ਦੀ ਜਾਂਚ ਰਿਪੋਰਟ ਕੀਤੀ ਜਨਤਕ, ਹੋਏ ਦੋਸ਼ ਮੁਕਤ
- ਡੇਰਾ ਸਿਰਸਾ ਮੁਖੀ ਦੀ ਚਿੱਠੀ ਪਹੁੰਚਾਉਣ ਵਾਲੇ ਗਿਆਨੀ ਗੁਰਮੁੱਖ ਸਿੰਘ ਨੇ ਵੀ ਭੁੱਲ ਬਖਸ਼ਾਈ, ਲੱਗੀ ਤਨਖਾਹ
- ਦਿੱਲੀ ਦੇ ਆਗੂ ਹਰਵਿੰਦਰ ਸਿੰਘ ਸਰਨਾ ਨੇ ਵੀ ਸ੍ਰੀ ਅਕਾਲ ਤਖ਼ਤ ’ਤੇ ਭੁੱਲ ਬਖਸ਼ਾਈ, ਲੱਗੀ ਤਨਖਾਹ
- ਕੈਨੇਡਾ ਦੇ ਗੁਰਦਵਾਰੇ ਦੇ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਦੀਆਂ ਸੇਵਾਵਾਂ 'ਤੇ ਲਾਈ ਰੋਕ ਅਕਾਲ ਤਖਤ ਸਾਹਿਬ ਨੇ - ਸਿੱਖ ਬੀਬੀ ਨੂੰ ਤੰਗ ਪਰੇਸ਼ਾਨ ਕਰ ਦਾ ਹੈ ਦੋਸ਼
- DSGMC ਦੀ ਮੁਲਾਜ਼ਮ ਬੀਬੀ ਨਾਲ ਕੁਕਰਮ ਦੇ ਦੋਸ਼ ਚ ਗੁਰਦੁਆਰਾ ਰਕਾਬਗੰਜ ਸਾਹਿਬ ਮੁਲਾਜ਼ਮ ਦੀਆਂ ਸੇਵਾਵਾਂ ਤੇ ਲਾਈ ਰੋਕ- ਕਾਰਵਾਈ ਦੀ ਰਿਪੋਰਟ ਵੀ ਮੰਗੀ
3. ਪੰਜਾਬ ਦਾ ਪਾਣੀ ਬਚਾਉਣ ਦੀ ਜੰਗ ਤੇ ਕੀਤੀ ਫਤਿਹ ਹਾਸਲ- ਹਰਜੋਤ ਬੈਂਸ
- ਬਲੈਕ ਬੋਰਡਾਂ ਤੋਂ ਸੱਤਾ ਦੇ ਗਲਿਆਰਿਆਂ ਤੱਕ: ਪੰਜਾਬ ਨੇ ਸਰਕਾਰੀ ਸਕੂਲਾਂ ਦੇ ਟਾਪਰਾਂ ਨੂੰ ਵੱਡੇ ਸੁਪਨੇ ਲੈਣ ਅਤੇ ਅਗਵਾਈ ਕਰਨ ਦੇ ਸਮਰੱਥ ਬਣਾਇਆ
- ਰਾਘਵ ਚੱਢਾ ਨੇ ਦੱਖਣੀ ਕੋਰੀਆ ਵਿੱਚ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ 'ਚ ਆਪ੍ਰੇਸ਼ਨ ਸਿੰਦੂਰ 'ਤੇ ਕੀਤੀ ਗੱਲ: ਕਿਹਾ- "ਭਾਰਤ ਹੁਣ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਦਾ
4. ਪੰਜਾਬ ਸਰਕਾਰ ਵਲੋਂ ਸਬ ਡਿਵੀਜ਼ਨ ਕਪੂਰਥਲਾ ਵਿੱਚ 23 ਮਈ ਨੂੰ ਛੁੱਟੀ ਦਾ ਐਲਾਨ
- ਪੰਜਾਬ ਦੇ ਸਕੂਲਾਂ 'ਚ 22 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਬਾਰੇ ਨੌਟੀਫਿਕੇਸ਼ਨ ਦੀ ਕੀ ਹੈ ਸੱਚਾਈ ?, ਪੜ੍ਹੋ ਵੇਰਵਾ
- ਮੈਡੀਕਲ ਅਫਸਰ ਨੇ ਦਿੱਤਾ ਅਸਤੀਫਾ, ਪੜ੍ਹੋ ਕੀ ਹੈ ਕਾਰਨ
5. ਫਰੀਦਕੋਟ ਵਿੱਚ ਗੈਂਗਸਟਰ ਅਰਸ਼ ਡੱਲ੍ਹਾ ਦੇ ਦੋ ਸਾਥੀ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ
- Babushahi Special: ਯੁੱਧ ਨਸ਼ੇ ਵਿਰੁੱਧ: ਚਿੱਟਾ ਛੱਡਿਆ ਤਾਂ ਹੱਸੀਆਂ ਨੇ ਕੰਧਾਂ,ਘਰਾਂ ਵਿੱਚ ਲੱਗੇ ਪੈਣ ਭੰਗੜੇ
- ‘ਯੁੱਧ ਨਸ਼ਿਆਂ ਵਿਰੁਧ’ ਦਾ 81ਵਾਂ ਦਿਨ: 150 ਨਸ਼ਾ ਤਸਕਰ 7.2 ਕਿਲੋਗ੍ਰਾਮ ਹੈਰੋਇਨ, 2.41 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ
- 5 ਕਿਲੋ ਹੈਰੋਇਨ ਸਮੇਤ ਇੱਕ ਗ੍ਰਿਫ਼ਤਾਰ
- ਮੁਕਤਸਰ ਪੁਲਿਸ ਨੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੇ ਸ਼ੱਕੀਆਂ ਦੀ ਤਲਾਸ਼ ਵਿੱਚ ਕੀਤੀ ਫਰੋਲਾ ਬਰਾਲੀ
- ਕਪੂਰਥਲਾ: ਤੋਤੀ ਪਿੰਡ ਦੇ ਨਸ਼ਾ ਤਸਕਰਾਂ ਦੀ ਨਜ਼ਾਇਜ਼ ਉਸਾਰੀ ’ਤੇ ਚੱਲਿਆ ਬੁਲਡੋਜ਼ਰ
6. ਵੱਡੀ ਖ਼ਬਰ: ਤਖ਼ਤ ਪਟਨਾ ਸਾਹਿਬ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ, ਬਾਬਾ ਟੇਕ ਸਿੰਘ ਧਨੌਲਾ ਤਨਖ਼ਾਹੀਆ ਕਰਾਰ- ਸੁਖਬੀਰ ਬਾਦਲ ਨੂੰ ਵੀ ਕੀਤਾ ਤਲਬ
7. ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਅਹੁਦਾ ਸੰਭਾਲ਼ਿਆ
- ਸੰਜੀਵ ਕੁਮਾਰ ਸੂਦ ਡਾਇਰੈਕਟਰ/ਤਕਨੀਕੀ, ਪੀ.ਐਸ.ਟੀ.ਸੀ.ਐਲ. ਨਿਯੁਕਤ
8. Manpreet Ayali ਅਕਾਲੀ ਦਲ ਦਾ ਮੈਂਬਰ ਨਹੀ ਬਣ ਸਕਦਾ, ਸੁਖਬੀਰ ਬਾਦਲ ਨੇ ਕੀਤਾ ਐਲਾਨ
9. ਪੀ.ਏ.ਯੂ. ਦੀ ਸਾਬਕਾ ਵਿਦਿਆਰਥਣ ਆਸਟਰੇਲੀਆ ਦੀ ਸੰਸਦ ਮੈਂਬਰ ਬਣੀ
10. Punjab Breaking: DC ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ!