ਅਣਪਛਾਤੇ ਵਹੀਕਲ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਇੱਕ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ
ਜੈਤੋ, 21 ਮਈ 2025 - ਬੀਤੀ ਸ਼ਾਮ ਨੂੰ ਸਹਾਰਾ ਕਲੱਬ ਦੇ ਐਮਰਜੈਂਸੀ ਫੋਨ ਤੇ ਨੰਬਰ ਸੂਚਨਾ ਮਿਲੀ ਕੀ ਜੈਤੋ ਤੋਂ ਕੋਟਕਪੂਰਾ ਰੋਡ ਪਿੰਡ ਗੁਰੂ ਕੀ ਢਾਬ ਕੋਲ ਇਕ ਐਕਸੀਡੇੰਟ ਹੋ ਗਿਆ ਹੈ ਤੇ ਇਸ ਘਟਨਾ ਦੀ ਸੂਚਨਾਂ ਮਿਲਦੇ ਹੀ ਸਹਾਰਾ ਟੀਮ ਦੇ ਮੈਂਬਰ ਮੌਕੇ ਤੇ ਪੁਹੰਚੇ ਤੇ ਜਖਮੀਆਂ ਨੂੰ ਤਰੁੰਤ ਕੋਟਕਪੂਰਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ, ਮੌਕੇ ਮੈਡੀਕਲ ਸਟਾਫ ਵੱਲੋਂ ਮੁਢਲੀ ਸਹਾਇਤਾ ਦਿੰਦੇ ਹੋਏ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਦੂਸਰੇ ਦਾ ਇਲਾਜ ਸ਼ੁਰੂ ਕਰ ਦਿੱਤਾ,ਜਾਣਕਾਰੀ ਅਨੁਸਾਰ ਇਹ ਨੌਜਵਾਨ ਜੈਤੋ ਵੱਲ ਆ ਰਹੇ ਸਨ ਅਤੇ ਅਣਪਛਾਤੇ ਵਹੀਕਲ ਨੇ ਮੋਟਰਸਾਈਕਲ ਨੂੰ ਫੇਟ ਮਾਰ ਕੇ ਫਰਾਰ ਹੋ ਗਏ , ਇਨ੍ਹਾਂ ਦੀ ਪਹਿਚਾਣ ਮ੍ਰਿਤਕ ਨੌਜਵਾਨ ਦਾ ਨਾਮ ਪ੍ਰਵੀਨ ਸਿੰਘ ਉਮਰ 23 ਸਾਲ ਪਿੰਡ ਦਲ ਸਿੰਘ ਵਾਲਾ ਅਤੇ ਜ਼ਖਮੀ ਨੌਜਵਾਨ ਅਨਮੋਲ ਸਿੰਘ ਉਮਰ 22 ਸਾਲ ਪਿੰਡ ਭੱਟੀਆ ਵਜੋਂ ਹੋਈ ਹੈ। ਜੋ ਕੀ ਜ਼ਖ਼ਮੀ ਨੌਜਵਾਨ ਕੋਟਕਪੂਰਾ ਦੇ ਹਸਪਤਾਲ ਵਿਚ ਜੇਰੇ ਇਲਾਜ ਹੈ, ਮੌਕੇ ਤੇ ਸਹਾਰਾ ਟੀਮ ਮੈਂਬਰ ਤਾਰਾ ਚੰਦ, ਰਿੱਕੀ ਰੋਮਾਣਾ, ਨਵਦੀਪ ਸਪਰਾ, ਲਲਿਤ ਕੁਮਾਰ, ਇਸ਼ੂ ਗੋਇਲ, ਵੀਰੂ ਨੇ ਮੌਕੇ ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕੀਤੀ।