ਪੰਜਾਬ ਦੇ ਸਕੂਲਾਂ 'ਚ 22 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਬਾਰੇ ਨੌਟੀਫਿਕੇਸ਼ਨ ਦੀ ਕੀ ਹੈ ਸੱਚਾਈ ?, ਪੜ੍ਹੋ ਵੇਰਵਾ
ਮੋਹਾਲੀ, 21 ਮਈ 2025: ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚਿਤਾਵਨੀ ਅਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਦੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 22.05.2025 ਤੋਂ 30.06.2025 ਤੱਕ ਛੁੱਟੀਆਂ ਦੇ ਬਾਰੇ ਸਿੱਖਿਆ ਵਿਭਾਗ ਵੱਲੋਂ ਇੱਕ ਨੌਟੀਫਿਕੇਸ਼ਨ ਸਰਕੂਲੇਟ ਹੋ ਰਿਹਾ ਸੀ ਅਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ 22 ਮਈ ਤੋਂ 30 ਜੂਨ ਤੱਕ ਸਰਕਾਰੀ ਸਕੂਲਾਂ 'ਚ ਛੁੱਟੀਆਂ ਹੋ ਗਈਆਂ ਹਨ।
ਜਿਸ ਦੇ ਬਾਰੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ 22 ਮਈ ਤੋਂ ਛੁੱਟੀਆਂ ਵਾਲਾ ਇਹ ਪੱਤਰ ਜਾਅਲੀ ਹੈ। ਅਫਵਾਹਾਂ 'ਤੇ ਯਕੀਨ ਨਾ ਕਰੋ। ਸਹੀ ਜਾਣਕਾਰੀ ਲਈ ਸਕੂਲ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ ਚੈੱਕ ਕਰੋ।
.jpg)