← ਪਿਛੇ ਪਰਤੋ
ਡੇਰਾ ਸਿਰਸਾ ਮੁਖੀ ਦੀ ਚਿੱਠੀ ਪਹੁੰਚਾਉਣ ਵਾਲੇ ਗਿਆਨੀ ਗੁਰਮੁੱਖ ਸਿੰਘ ਨੇ ਵੀ ਭੁੱਲ ਬਖਸ਼ਾਈ, ਲੱਗੀ ਤਨਖਾਹ ਬਾਬੂਸ਼ਾਹੀ ਨੈਟਵਰਕ ਅੰਮ੍ਰਿਤਸਰ, 21 ਮਈ, 2025: 2015 ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫੀ ਦੇਣ ਲਈ ਉਸਦਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਾਉਣ ਦੇ ਮਾਮਲੇ ਵਿਚ ਗਿਆਨੀ ਗੁਰਮੁੱਖ ਸਿੰਘ ਨੇ ਵੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਈ। ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ ਰੋਜ਼ਾਨਾ 2 ਘੰਟੇ ਲੰਗਰ ਹਾਲ ਵਿਚ ਜੂਠੇ ਭਾਂਡੇ ਮਾਂਜਣ ਅਤੇ 1 ਘੰਟਾ ਜੋੜੇ ਘਰ ਵਿਚ ਸੇਵਾ ਕਰਨ ਤੇ ਪਾਠ ਕਰਨ ਦੀ ਤਨਖਾਹ ਲਗਾਈ। 11 ਦਿਨ ਤੱਕ ਇਹ ਤਨਖਾਹ ਭੁਗਤਣ ਮਗਰੋਂ ਉਹ 501 ਰੁਪਏ ਦੀ ਦੇਗ ਕਰਵਾ ਕੇ ਭੁੱਲ ਬਖਸ਼ਾਉਣਗੇ।
Total Responses : 1605