MLA ਵੱਲੋਂ ਅੰਬਛਪਾ ਜੰਡਲੀ 'ਚ ਓਪੀਡੀ ਸੇਵਾਵਾਂ ਦੀ ਸ਼ੁਰੂਆਤ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਮਈ 2025: ਪਿੰਡ ਜੰਡਲੀ ਵਿਖੇ ਸਿਹਤ ਵਿਭਾਗ ਵੱਲੋ ਆਊਟ ਰੀਚ ਕੈਂਪ ਲਗਾਇਆ ਗਿਆ । ਇਹ ਕੈਂਪ ਹਫਤੇ ਵਿੱਚ ਦੋ ਵਾਰ ਸੋਮਵਾਰ ਅਤੇ ਸ਼ੁੱਕਰਵਾਰ ਲਗਾਏ ਜਾਣਗੇ । ਇਨ੍ਹਾਂ ਕੈਂਪਾ ਵਿੱਚ ਬੁਖਾਰ ,ਖਾਸੀ ,ਜ਼ੁਕਾਮ , ਦਸਤ ਵਰਗੀਆਂ ਮੌਸਮੀ ਬਿਮਾਰੀਆਂ ਅਤੇ ਸ਼ੂਗਰ ,ਬੀ.ਪੀ ਵਰਗੀਆਂ ਗੈਰ ਸੰਚਾਰੀ ਬਿਮਾਰੀਆਂ ਦਾ ਵਿਸ਼ੇਸ਼ ਤੌਰ 'ਤੇ ਇਲਾਜ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਕਮਿਉਨਿਟੀ ਸਿਹਤ ਅਫਸਰ ਹਰਿੰਦਰ ਕੌਰ ਜਿਊਲੀ ਰਾਹੀਂ ਜ਼ਿਲ੍ਹਾ ਪੱਧਰ ਦੇ ਉੱਚ ਡਾਕਟਰਾਂ ਨਾਲ ਟੈਲੀਮੇਡੀਸੀਨ ਸੁਵਿਧਾ ਵੀ ਪ੍ਰਦਾਨ ਕੀਤੀ ਜਾਵੇਗੀ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡੇਰਾ ਬੱਸੀ ਨੇ ਦਸਿਆ ਕਿ ਇਹ ਇਲਾਕਾ ਸਿਹਤ ਕੇਂਦਰ ਅੰਟਾਲਾ ਦੀ ਨਿਗਰਾਨੀ 'ਚ ਆਉਂਦਾ ਹੈ ਅਤੇ ਬਹੁਤ ਦਿਹਾਤੀ ਹੈ ।
ਇਸ ਲਈ ਬੀਤੇ ਦਿਨੀ ਮਾਣਯੋਗ ਹਲਕਾ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਵੱਲੋਂ ਯੁੱਧ ਨਸ਼ੇ ਵਿਰੁੱਧ ਯਾਤਰਾ ਤਹਿਤ ਇਸ ਪਿੰਡ ਪਹੁੰਚ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਲਈ ਕਿਹਾ ਗਿਆ ਸੀ, ਜਿਸ ਨੂੰ ਲੈ ਕੇ ਕਮਿਉਨਿਟੀ ਸਿਹਤ ਅਫਸਰ ਹਰਿੰਦਰ ਕੌਰ ਜਿਊਲੀ ਵੱਲੋਂ ਅੱਜ ਆਊਟ ਰੀਚ ਕੈਂਪ ਰਾਹੀਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਨਾਲ ਅੱਗੇ ਦੇ ਪਿੰਡ ਜਿਵੇਂ ਟਰੜਕ ,ਅੰਬ ਛਪਾ ,ਝੂਆਂਸਾ ਦੇ ਲੋਕ ਵੀ ਮਿਆਰੀ ਸਿਹਤ ਸੇਵਾਵਾਂ ਲੈ ਸਕਣਗੇ। ਸਿਹਤ ਵੱਲੋਂ ਪਿੰਡ ਵਾਸੀਆਂ ਦੇ ਨਾਲ- ਨਾਲ ਸਕੂਲੀ ਬੱਚਿਆ,ਮਨਰੇਗਾ ਮਜਦੂਰਾਂ ਨੂੰ ਸਿਹਤ ਸਹੂਲਤਾਂ ਪ੍ਦਾਨ ਕੀਤੀਆਂ ਗਈਆਂ ਵੱਖ ਵੱਖ ਬੀਮਾਰੀਆਂ ਤੋਂ ਪੀੜਤ ਮਰੀਜਾਂ ਨੂੰ ਦਵਾਈਆਂ ਦਿੱਤੀਆ ਗਈਆ ਤੇ ਸਿਹਤ ਕਰਮਚਾਰੀਆਂ ਵਲੋਂ ਗਰਮੀ ਦੇ ਇਸ ਮੌਸਮ ਦੇ ਬਦਲਦੇ ਮਿਜਾਜ ਨੂੰ ਵੇਖਦੇ ਹੋਏ ਮਲੇਰੀਆ, ਚਿਕਨਗੁਨੀਆ ਤੇ ਡੇਂਗੂ ਬਾਰੇ ਪਿੰਡ ਵਾਸੀਆਂ ਨੂੰ ਸਾਵਧਾਨੀ ਵਰਤਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਜਿਆਦਾਂ ਬੁਖਾਰ ਆਉਣ 'ਤੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣੇ ਟੈਸਟ ਕਰਾਊਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ- ਨਾਲ ਆਪਣੇ ਆਲੇ -ਦੁਆਲੇ ਦੀ ਸਫ਼ਾਈ ਰੱਖਣ 'ਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਗਿਆ।