← ਪਿਛੇ ਪਰਤੋ
ਨਵੀਂ ਦਿੱਲੀ :: ਕੇਂਦਰ ਸਰਕਾਰ ਨੇ ਭਾਖੜਾ-ਬਿਆਸ ਪ੍ਰਬੰਧਨ ਬੋਰਡ (BBMB) ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੈਸਲਾ ਲੈਂਦਿਆਂ, ਹਰਿਆਣਾ ਦੇ ਸੀਨੀਅਰ ਇੰਜੀਨੀਅਰ ਬੀਐਸ ਨਾਰਾ ਨੂੰ ਮੈਂਬਰ (ਸਿੰਚਾਈ) ਦੇ ਅਹੁਦੇ ਦਾ ਵਾਧੂ ਚਾਰਜ ਛੇ ਮਹੀਨਿਆਂ ਲਈ ਦਿੱਤਾ ਹੈ। ਇਹ ਨਿਯੁਕਤੀ ਬਿਜਲੀ ਮੰਤਰਾਲੇ ਦੀ ਤਜਵੀਜ਼ 'ਤੇ ਕੀਤੀ ਗਈ ਹੈ।ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਹਰਿਆਣੇ ਵਿਚਕਾਰ ਪਾਣੀ ਦੇ ਮੁੱਦੇ ਤੇ ਚੱਲ ਰਹੇ ਝਗੜੇ ਦੌਰਾਨ ਕੀਤੀ ਗਈ ਇਸ ਨਿਯੁਕਤੀ ਤੇ ਪੰਜਾਬ ਵਿੱਚ ਕਿੰਤੂ-ਪਰੰਤੂ ਹੋ ਰਹੇ ਹਨ .
ਬੀਐਸ ਨਾਰਾ ਹਰਿਆਣਾ ਦੇ ਇੱਕ ਸੀਨੀਅਰ ਅਤੇ ਤਜਰਬੇਕਾਰ ਇੰਜੀਨੀਅਰ ਹਨ।
ਉਨ੍ਹਾਂ ਨੇ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਸਫਲਤਾਪੂਰਵਕ ਨਿਭਾਈਆਂ ਹਨ।
ਇਹ ਨਿਯੁਕਤੀ ਸੂਬੇ ਵਿੱਚ ਸਿੰਚਾਈ ਪ੍ਰਬੰਧਨ ਦੀ ਨਿਰੰਤਰਤਾ ਅਤੇ ਕੁਸ਼ਲਤਾ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਭਾਖੜਾ ਦੇ ਰਿਜ਼ਰਵ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਪਿਛਲੇ ਮਹੀਨੇ ਤੋਂ ਵਿਵਾਦ ਚੱਲ ਰਿਹਾ ਹੈ।
ਇਹ ਮਾਮਲਾ ਹੁਣ ਹਾਈ ਕੋਰਟ ਤੱਕ ਪਹੁੰਚ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ 26 ਮਈ ਨੂੰ ਸੁਣਵਾਈ ਹੋਈ।
ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਹੈ, ਪਰ ਸੁਣਵਾਈ ਦੌਰਾਨ ਕਈ ਮਹੱਤਵਪੂਰਨ ਟਿੱਪਣੀਆਂ ਵੀ ਕੀਤੀਆਂ।
Total Responses : 1168