ਪੰਜਾਬੀ ਸੱਭਿਆਚਾਰ ਦੇ ਉੱਘੀ ਸ਼ਖਸ਼ੀਅਤ ਜੇਕਬ ਮਸੀਹ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 11 ਅਗਸਤ
ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵੱਲੋਂ NRI ਸਪੋਰਟਸ ਕਲੱਬ ਪਿੰਡ ਗਿੱਲ ਕਲੇਰ (ਪੂਰੇਵਾਲ) ਦੇ ਸਹਿਯੋਗ ਨਾਲ " ਦੂਸਰਾ ਸਾਵਣ ਮੇਲਾ " ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ। ਜਿਸ ਵਿੱਚ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਦੇ ਭੰਗੜਾ ਕੋਚ ਅਤੇ ਪ੍ਰਧਾਨ ਜੈਕਬ ਮਸੀਹ ਤੇਜਾ ਨੂੰ ਸਭਿਆਚਾਰ ਦੇ ਰਾਖੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜੈਕਬ ਮਸੀਹ ਤੇਜਾ ਦੀਆਂ ਨਿਰੋਲ ਤੇ ਵੱਡੇ ਪੱਧਰ ਤੇ ਪੰਜਾਬੀ ਸੱਭਿਆਚਾਰ ਵਿੱਚ ਪਾਏ ਯੋਗਦਾਨ ਨੂੰ ਮੁੱਖ ਰੱਖਦੇ ਹੋਏ ਅਵਾਰਡ ਦਿੱਤਾ ਗਿਆ।
ਇਸ ਕਲੱਬ ਦੇ ਚੇਅਰਮੈਨ ਪੰਜਾਬੀ ਲੋਕ ਗਾਇਕੀ ਦੇ ਥੰਮ ਤੇ ਅਖਾੜਿਆਂ ਦੇ ਬਾਦਸ਼ਾਹ ਸ਼੍ਰੀ ਦਲਵਿੰਦਰ ਦਿਆਲਪੁਰੀ,ਪ੍ਰਧਾਨ ਗੁਰਪ੍ਰੀਤ ਸਿੰਘ, ਮੁੱਖ ਸੰਚਾਲਕ ਸੁਲੱਖਣ ਦੇਹਲਾਂਵਾਲ, ਸਰਪ੍ਰਸਤ ਅਜੈਬ ਸਿੰਘ ਬੋਦੇਵਾਲ, ਵੱਲੋਂ ਉਨਾਂ ਨੂੰ ਇੱਕ ਦੁਸ਼ਾਲਾ ਸਨਮਾਨ ਪੱਤਰ ਅਤੇ ਟਰਾਫੀ ਦੇ ਕੇ ਨਿਵਾਜਿਆ ਗਿਆ। ਜੇਕਬ ਮਸੀਹ ਤੇਜਾ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਪਿੰਡ ਗਿੱਲ ਕਲੇਰ (ਪੂਰੇਵਾਲ) ਵਾਸੀਆਂ ਮੈਂਤਾਵਾਂ,ਭੈਣਾਂ ਤੇ ਵੱਡੇ ਵੀਰਾਂ,ਅਤੇ ਬਜ਼ੁਰਗਾਂ ਵੱਲੋਂ ਜੋ ਪਿਆਰ,ਸਤਿਕਾਰ ਮੈਨੂੰ ਦਿੱਤਾ ਹੈ।ਜਿਸ ਦਾ ਸਦਾ ਮੈਂ ਉਨਾਂ ਦਾ ਰਿਣੀ ਰਵਾਂਗਾ।