ਅੰਬੁਜਾ ਸੀਮਟ ਕੰਪਨੀ ਵੱਲੋਂ ਠੇਕੇਦਾਰ ਨੂੰ ਦਿੱਤੀ ਬਾਈਕ
ਦੀਪਕ ਜੈਨ
ਜਗਰਾਉਂ, 27 ਮਈ 2025 - ਅੱਜ ਲੁਧਿਆਣਾ ਵਿਖੇ ਹੋਏ ਇੱਕ ਵੱਡੇ ਸਮਾਗਮ ਵਿੱਚ ਅੰਬਜਾ ਸੀਮਟ ਕੰਪਨੀ ਵੱਲੋਂ ਇਲਾਕੇ ਦੇ ਠੇਕੇਦਾਰ ਨੂੰ ਇਨਾਮ ਵਜੋਂ ਬਾਈਕ ਦਿੱਤੀ ਗਈ । ਕੰਪਨੀ ਵੱਲੋਂ ਸੀਮੇਂਟ ਦੀ ਖਰੀਦ ਕਰਵਾਉਣ ਵਾਲੇ ਠੇਕੇਦਾਰਾਂ ਦੇ ਪੁਆਇੰਟ ਬਣਾਏ ਜਾਂਦੇ ਹਨ ਅਤੇ ਜਿਸ ਠੇਕੇਦਾਰ ਦੇ ਸਭ ਤੋਂ ਵੱਧ ਪੁਆਇੰਟ ਬਣਦੇ ਹਨ ਉਸ ਨੂੰ ਉਸ ਦੇ ਹਿਸਾਬ ਨਾਲ ਹੀ ਇਨਾਮ ਤਕਸੀਮ ਕੀਤੇ ਜਾਂਦੇ ਹਨ। ਇਸ ਲੜੀ ਵਿੱਚ ਲੁਧਿਆਣਾ ਦੱਖਣੀ ਪੰਜਾਬ ਦੇ ਠੇਕੇਦਾਰ ਰਣਜੀਤ ਸਿੰਘ ਨੂੰ ਹੋਂਡਾ ਸਾਈਨ 100 ਸੀਸੀ ਬਾਈਕ ਦੀ ਡਿਲੀਵਰੀ ਕੀਤੀ ਗਈ।
ਠੇਕੇਦਾਰ ਨੇ 85 ਹਜਾਰ ਪੁਆਇੰਟ ਹਾਸਲ ਕਰਕੇ ਇਹ ਬਾਈਕ ਪ੍ਰਾਪਤ ਕੀਤੀ ਹੈ। ਬਾਈਕ ਦੀ ਡਿਲੀਵਰੀ ਮੌਕੇ ਸੁਭਾਸ਼ ਨਾਰੰਗ ਡੀਲਰ ਸੰਸਾ ਬਿਲਡਿੰਗ ਮਟੀਰੀਅਲ ਲਾਢੋਵਾਲ, ਨਰਿੰਦਰ ਤੋਮਰ ਆਰਐਚ ਟੈਕਨੀਕਲ ਅੰਬੂਜਾ ਸੀਮੇਂਟ, ਸਾਹਿਲ ਵਰਮਾ ਅਸਿਸਟੈਂਟ ਮੈਨੇਜਰ ਟੈਕਨੀਕਲ ਅੰਬੂਜਾ ਸੀਮੇਂਟ, ਪ੍ਰਭਾਸ ਪੁਰੋਹਿਤ, ਬ੍ਰਾਂਚ ਇੰਚਾਰਜ ਅੰਬੂਜਾ ਸੀਮੇਂਟ, ਮਨਪ੍ਰੀਤ ਸਿੰਘ, ਟੀ.ਐੱਸ.ਓ, ਅੰਬੂਜਾ ਸੀਮੇਂਟ ਆਦਿ ਹਾਜ਼ਰ ਸਨ। ਠੇਕੇਦਾਰ ਰਣਜੀਤ ਸਿੰਘ ਨੇ ਇਸ ਸਰਾਹਣਯੋਗ ਪਹਿਲ ਲਈ ਧੰਨਵਾਦ ਕੀਤਾ ਅਤੇ ਇਸਨੂੰ ਆਪਣੀ ਮਹਿਨਤ ਤੇ ਸਮਰਪਣ ਦਾ ਸਨਮਾਨ ਦੱਸਿਆ।