ਮਾਸਟਰ ਹਰਚਰਨ ਰਾਮੂਵਾਲੀਆ ਨੂੰ ਦਿੱਤੀ ਕਵਿਸ਼ਰੀ ਨਾਲ ਅੰਤਿਮ ਵਿਦਾਇਗੀ
ਬਰੈਂਪਟਨ (ਬਲਜਿੰਦਰ ਸੇਖਾ ) ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਸਹੁਰਾ ਮਾਸਟਰ ਹਰਚਰਨ ਸਿੰਘ ਗਿੱਲ(ਪੁੱਤਰ ਸਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ)ਦੀ ਅੰਤਿਮ ਵਿਦਾਇਗੀ ਬੀਤੇ ਦਿਨ ਬਰੈਂਪਟਨ ਵਿੱਚ ਹੋਈ ਤੇ ਇਸ ਮੌਕੇ ਤੇ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ,ਸਤਿੰਦਰਪਾਲ ਸਿੱਧਵਾ , ਨਵੀ ਸਿੱਧੂ ਨੇ ਕਲੀ “ਜੱਗ ਜੰਕਸ਼ਨ ਰੇਲਾ ਦਾ ਗਾ “ ਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਮਾਹੌਲ ਨੂੰ ਭਾਵੁਕ ਬਣਾ ਦਿੱਤਾ । ਉਸ ਤੋਂ ਬਾਅਦ ਗੁਰਦੁਆਰਾ ਓਨਟਾਰੀਓ ਖ਼ਾਲਸਾ ਦਰਬਾਰ ਡਿਕਸ਼ੀ ਰੋਡ ਵਿਖੇ ਭੋਗ ਤੇ ਅੰਤਿਮ ਅਰਦਾਸ ਹੋਈ । ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਰਾਮੂਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਯਾਦ ਰਹੇ ਕੁਝ ਦਿਨ ਪਹਿਲਾਂ ਮਾਸਟਰ ਹਰਚਰਨ ਸਿੰਘ ਗਿੱਲ ਬਰੈਂਪਟਨ ਵਿਖੇ ਅਕਾਲ ਚਲਾਣਾ ਕਰ ਗਏ ਸਨ।