ਉਮੀਦਵਾਰਾਂ ਨੂੰ ਐਨ.ਓ.ਸੀ. ਜਾਰੀ ਕਰਨ ਦੇ ਸੰਦਰਭ ਵਿੱਚ ਨਗਰ ਨਿਗਮ ਦੇ ਦਫ਼ਤਰ ਸ਼ੁੱਕਰਵਾਰ (ਸਰਕਾਰੀ ਛੁੱਟੀ), ਸ਼ਨੀਵਾਰ ਅਤੇ ਐਤਵਾਰ ਨੂੰ ਰਹਿਣਗੇ ਖੁੱਲ੍ਹੇ
ਸੁਖਮਿੰਦਰ ਭੰਗੂ
ਲੁਧਿਆਣਾ, 29 ਮਈ 2025 - ਲੁਧਿਆਣਾ ਪੱਛਮੀ ਉਪ ਚੋਣਾਂ ਲਈ ਇੱਛੁਕ ਉਮੀਦਵਾਰਾਂ ਨੂੰ ਇਤਰਾਜਹੀਣਤਾ ਸਰਟੀਫਿਕੇਟ (ਐਨ.ਓ.ਸੀ.) ਜਾਰੀ ਕਰਨ ਦੇ ਸੰਦਰਭ ਵਿੱਚ, ਨਗਰ ਨਿਗਮ ਦੇ ਚਾਰੇ ਜ਼ੋਨਲ ਦਫ਼ਤਰ/ਸੁਵਿਧਾ ਕੇਂਦਰ ਸ਼ੁੱਕਰਵਾਰ (30 ਮਈ - ਸਰਕਾਰੀ ਛੁੱਟੀ - ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ), ਸ਼ਨੀਵਾਰ (31 ਮਈ) ਅਤੇ ਐਤਵਾਰ (1 ਜੂਨ) ਨੂੰ ਖੁੱਲ੍ਹੇ ਰਹਿਣਗੇ।
ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਹਨ ਅਤੇ ਸਬੰਧਤ ਨਗਰ ਨਿਗਮ ਸਟਾਫ ਇਨ੍ਹਾਂ ਦਿਨਾਂ ਵਿੱਚ ਆਮ ਦਫ਼ਤਰੀ ਸਮੇਂ ਦੌਰਾਨ ਦਫ਼ਤਰਾਂ ਵਿੱਚ ਮੌਜੂਦ ਰਹੇਗਾ।
Click to Follow Babushahi Facebook page →