Canada: ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ ਨਦੀਮ ਪਰਮਾਰ ਅਤੇ ਜਰਨੈਲ ਸਿੰਘ ਆਰਟਿਸਟ ਨੂੰ ਸ਼ਰਧਾਂਜਲੀ
ਹਰਦਮ ਮਾਨ
ਸਰੀ, 27 ਮਈ 2025-ਪੰਜਾਬੀ ਲੇਖਕ ਮੰਚ ਦੀ ਮੀਟਿੰਗ ਬੀਤੇ ਦਿਨੀਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਾਂਝੇ ਵਿਹੜੇ ਵਿਚ ਹੋਈ ਜਿਸ ਵਿਚ ਮੰਚ ਵੱਲੋਂ 2025 ਦੇ ਪਿਛਲੇ ਕੁਝ ਮਹੀਨਿਆਂ ਵਿਚ ਸਦੀਵੀ ਵਿਛੋੜਾ ਦੇ ਗਏ ਮੰਚ ਦੇ ਮੈਂਬਰ ਨਾਮਵਰ ਲੇਖਕ ਕੁਲਵੰਤ ਸਿੰਘ ਪਰਮਾਰ ਨਦੀਮ ਅਤੇ ਸਿੱਖ ਵਰਸੇ ਤੇ ਪੰਜਾਬੀ ਸਭਿਆਚਾਰ ਦੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ । ਮੰਚ ਦੇ ਨਦੀਮ ਪਰਮਾਰ ਦੀ ਪਤਨੀ ਸੁਰਜੀਤ ਕੌਰ ਪਰਮਾਰ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਮੀਟਿੰਗ ਵਿਚ ਜਰਨੈਲ ਸਿੰਘ ਆਰਟਿਸਟ ਦੀ ਪਤਨੀ ਬਲਜੀਤ ਕੌਰ ਆਰਟਿਸਟ ਅਤੇ ਉਹਨਾਂ ਦੀ ਬੇਟੀ ਨੀਤੀ ਆਰਿਟਸਟ ਨੇ ਮੰਚ ਦੇ ਸੱਦੇ ‘ਤੇ ਸ਼ਮੂਲੀਅਤ ਕੀਤੀ। ਉਹਨਾਂ ਦੇ ਦੁੱਖ ਵਿਚ ਸ਼ਾਮਲ ਹੁੰਦੇ ਹੋਏ ਅਮਰੀਕ ਪਲਾਹੀ, ਅਜਮੇਰ ਰੋਡੇ, ਅਮਨ ਸੀ. ਸਿੰਘ, ਅਮਰਜੀਤ ਚਾਹਲ, ਜਗਜੀਤ ਸੰਧੂ, ਗੁਰਮੀਤ ਸਿੰਘ ਸਿੱਧੂ, ਸੁਖਵੰਤ ਹੁੰਦਲ, ਸੁਖਜੀਤ ਢਿੱਲੋਂ, ਫੌਜ਼ੀਆ ਰਫ਼ੀਕ, ਨੌਨੀ ਕੌਰ, ਪ੍ਰੀਤਇੰਦਰ ਸਿੰਘ ਬਾਜਵਾ, ਸੁਰਜੀਤ ਕਲਸੀ ਅਤੇ ਗੁਰਦੀਪ ਭੁੱਲਰ ਨੇ ਜਰਨੈਲ ਸਿੰਘ ਆਰਟਿਸਟ ਨਾਲ ਗੁਜ਼ਾਰੇ ਸਮੇਂ ਦੀਆਂ ਯਾਦਾਂ ਭਰੇ ਮਨਾਂ ਨਾਲ ਸਾਂਝੀਆਂ ਕੀਤੀਆਂ। ਨੀਤੀ ਆਰਟਿਸਟ ਵੱਲੋਂ ਬਹੁਤ ਹੀ ਵਧੀਆ ਤੇਲ-ਰੰਗਾਂ ਦੀ ਖੂਬਸੂਰਤ ਚਿੱਤਰਕਾਰੀ ਨਾਲ ਤਿਆਰ ਕੀਤਾ ਆਪਣੇ ਪਿਤਾ ਜਰਨੈਲ ਸਿੰਘ ਆਰਟਿਸਟ ਦਾ ਪੋਰਟਰੇਟ ਗੈਲਰੀ ਵਿਚ ਪ੍ਰਦਰਸ਼ਿਤ ਕੀਤਾ ਗਿਆ।
ਰਚਨਾਤਮਿਕ ਦੌਰ ਵਿਖ ਕਹਾਣੀਕਾਰ ਅਮਰਜੀਤ ਚਾਹਲ ਨੇ "ਮੇਰਾ ਉਹ ਦਿਨ" ਰਚਨਾ ਪੜ੍ਹੀ, ਜਿਸ ਵਿਚ ਇਕ ਦਿਨ ਦੇ ਦੌਰਾਨ ਬੀਤੀਆਂ ਝਲਕੀਆਂ ਦਾ ਰੌਚਕ ਵਿਵਰਣ ਮੈਂਬਰਾਂ ਨੇ ਬੜੀ ਦਿਲਚਸਪੀ ਨਾਲ ਸੁਣਿਆ। ਡਿਜ਼ਾਇਨਰ ਪ੍ਰੀਤਇੰਦਰ ਸਿੰਘ ਬਾਜਵਾ ਨੇ ਪੁਸਤਕ ਦੀ ਛਪਾਈ ਲਈ ਡਿਜ਼ਾਇਨ ਕਰਨ ਦੀ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ।