ਅੰਮ੍ਰਿਤਸਰ-ਟਾਂਡਾ ਹਾਈਵੇ ਅਧੀਨ ਐਕਵਾਇਰ ਹੋਏ ਰਕਬੇ ਨਾਲ ਸਬੰਧਤ ਇਤਰਾਜ 14 ਦਿਨਾਂ ਦੇ ਅੰਦਰ ਕੀਤੇ ਜਾ ਸਕਦੇ ਹਨ ਪੇਸ਼
ਰੋਹਿਤ ਗੁਪਤਾ
ਬਟਾਲਾ, 29 ਮਈ 2025 - ਉਪ ਮੰਡਲ ਮੈਜਿਸਟਰੇਟ-ਕਮ- ਕੰਪੀਟੈਂਟ ਅਥਾਰਟੀ ਆਫ ਲੈਂਡ ਐਕੁਜੀਸ਼ਨ ਬਟਾਲਾ, ਸ੍ਰੀ ਵਿਕਰਮਜੀਤ ਸਿੰਘ ਪਾਂਥੇ ਵਲੋਂ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੰਮ੍ਰਿਤਸਰ-ਟਾਂਡਾ ਵਾਇਆ ਮਹਿਤਾ ਸ੍ਰੀ ਹਰਗੋਬਿੰਦਪੁਰ ਸਾਹਿਬ ਹਾਈਵੇ ਅਧੀਨ ਐਕਵਾਇਰ ਹੋਏ ਰਕਬੇ ਦਾ ਧਾਰਾ 3-ਡੀ ਦਾ ਗਜ਼ਟ ਨੋਟੀਫਿਕੇਸ਼ਨ ਮਿਤੀ 24.05.2025 ਨੂੰ ਅਜੀਤ ਅਤੇ ਦੀ ਟ੍ਰਿਬਿਊਨ ਅਖਬਾਰ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਐਕਵਾਇਰ ਹੋਏ ਰਕਬੇ ਤੇ ਸਬੰਧਤ ਭੌਂ ਮਾਲਕ ਨੂੰ ਜੇਕਰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਇਤਰਾਜ ਕੰਪੀਟੈਂਟ ਅਥਾਰਟੀ ਆਫ ਲੈਂਡ ਐਕੁਜੀਸ਼ਨ-ਕਮ- ਸਬ ਡਵੀਜਨਲ ਮੈਜਿਸਟਰੇਟ ਬਟਾਲਾ ਦੇ ਦਫਤਰ ਵਿਖੇ ਨੋਟੀਫਿਕੇਸ਼ਨ ਦੀ ਮਿਤੀ 24.05.2025 ਤੋਂ 14 ਦਿਨਾਂ ਦੇ ਅੰਦਰ ਅੰਦਰ ਪੇਸ਼ ਕਰ ਸਕਦਾ ਹੈ।